
ਲੱਖਾ ਸਿਧਾਣਾ ਤੇ ਅਮਿਤੋਜ ਮਾਨ ਨਜ਼ਰਬੰਦ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਜਦੋਂ ਸਮਾਜ ਸੇਵੀ ਲੱਖਾ ਸਿਧਾਣਾ ਸਮੇਤ ਕਈ ਲੋਕ ਚੰਡੀਗੜ੍ਹ ਵਿਚ ਰੋਸ ਪ੍ਰਦਰਸ਼ਨ ਕਰਨ ਲਈ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਨਾਲ ਹੋਈ ਤਕਰਾਰ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਲੱਖਾ ਸਿਧਾਣਾ ਸਮੇਤ 5 ਵਿਅਕਤੀਆਂ ਨੂੰ ਥਾਣੇ ’ਚ ਨਜ਼ਰਬੰਦ ਕਰ ਦਿਤਾ। ਉਨ੍ਹਾਂ ਨੂੰ ਹਿਰਾਸਤ ’ਚ ਕਾਲੇ ਪਾਣੀ ਦੇ ਮੋਰਚਾ ਦਾ ਮੁੱਦਾ ਚੁੱਕਣ ਲਈ ਲਿਆ ਸੀ।
ਸੈਸ਼ਨ ਦੇ ਬਾਹਰ ਪ੍ਰਦਰਸ਼ਨ ਕਰਦੇ ਮੋਰਚੇ ਦੇ ਆਗੂ ਅਮਿਤੋਜ ਮਾਨ, ਜਸਕੀਰਤ ਸਿੰਘ, ਲੱਖਾ ਸਿਧਾਣਾ ਕੁਲਦੀਪ ਸਿੰਘ ਖਹਿਰਾ, ਭੁਪਿੰਦਰ ਅਤੇ ਬਲਵਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਵਿਚ ਰਖਿਆ ਗਿਆ ਸੀ ਮਗਰੋਂ ਇਨ੍ਹਾਂ ਨੂੰ ਰਿਹਾਅ ਕਰ ਦਿਤਾ। ਦੱਸ ਦੇਈਏ ਕਿ ਇਹ ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਹੁਣ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ।