ਸਨਅਤਕਾਰਾਂ ਦੀ ਭਲਾਈ ਲਈ ਸਰਗਰਮ ਪੰਜਾਬ ਸਰਕਾਰ, ਨਿਵੇਸ਼ਕਾਂ ਨੂੰ ਮਿਲ ਰਹੀ ਹੱਲਾਸ਼ੇਰੀ ਅਤੇ ਲੋਕਾਂ ਨੂੰ ਰੁਜ਼ਗਾਰ
Published : Jan 4, 2025, 4:33 pm IST
Updated : Jan 4, 2025, 4:33 pm IST
SHARE ARTICLE
Punjab government active for the welfare of industrialists News
Punjab government active for the welfare of industrialists News

32 ਮਹੀਨਿਆਂ ’ਚ ਮਿਲ ਚੁਕਿਐ 89 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਅੰਦਰ ਸਨਅਤਕਾਰਾਂ ਤੇ ਨਿਵੇਸ਼ਕਾਂ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਵੱਡੇ ਪੱਧਰ ’ਤੇ ਸਫ਼ਲ ਹੋਈ ਹੈ। ਭਗਵੰਤ ਸਿੰਘ ਮਾਨ ਸਰਕਾਰ ਨੇ ਨਿਵੇਸ਼ਕਾਂ ਲਈ ਸੂਬੇ ਅੰਦਰ ਵੱਡੇ ਫੈਸਲੇ ਕੀਤੇ ਹਨ ਜਿਨ੍ਹਾਂ ਨੂੰ ਲਾਗੂ ਕਰਨ ਲਈ ਸਬੰਧਤ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਇਸੇ ਮੰਤਵ ਨਾਲ ਸਰਕਾਰ ਨੇ ਅਧਿਕਾਰੀਆਂ ਨੂੰ ਸੂਬੇ ਅੰਦਰ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਸਿਰਜਣ ਦੇ ਹੁਕਮ ਦਿਤੇ ਹਨ, ਜਿਨ੍ਹਾਂ ਦਾ ਅਸਰ ਸਾਫ਼ ਦਿਸ ਰਿਹਾ ਹੈ।

ਇਸ ਨਿਵੇਸ਼ ਨਾਲ ਰੁਜ਼ਗਾਰ ’ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 32 ਮਹੀਨਿਆਂ ’ਚ ‘ਇਨਵੈਸਟ ਪੰਜਾਬ’ ਨੂੰ 5265 ਤੋਂ ਵੱਧ ਨਿਵੇਸ਼ ਪ੍ਰਾਪਤ ਹੋਏ ਹਨ ਜਿਨ੍ਹਾਂ ਦੀ ਅੰਦਾਜ਼ਨ ਰਕਮ ਲਗਭਗ 89 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਇਸ ਨਿਵੇਸ਼ ਨਾਲ ਸੂਬੇ ਅੰਦਰ 3,87,806 ਨੌਕਰੀਆਂ ਪੈਦਾ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਹ ਨਿਵੇਸ਼ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਨਿਰਮਾਣ, ਆਟੋਮੋਟਿਵ ਅਤੇ ਆਟੋ ਕੰਪੋਨੈਂਟਸ, ਰਸਾਇਣ ਅਤੇ ਪੈਟਰੋਕੈਮੀਕਲਜ਼, ਕਪੜੇ  ਅਤੇ ਬੁਨਿਆਦੀ ਢਾਂਚੇ ਸਮੇਤ ਕਈ ਖੇਤਰਾਂ ’ਚ ਕੀਤਾ ਗਿਆ ਹੈ। ਪੰਜਾਬ ’ਚ ਨਿਵੇਸ਼ ਕਈ ਦੇਸ਼ਾਂ ਅਤੇ ਖੇਤਰਾਂ ਤੋਂ ਆ ਰਿਹਾ ਹੈ ਜਿਨ੍ਹਾਂ ’ਚ ਸਵਿਟਜ਼ਰਲੈਂਡ, ਅਮਰੀਕਾ, ਜਾਪਾਨ ਅਤੇ ਜਰਮਨੀ ਸ਼ਾਮਲ ਹਨ।

ਸੱਭ ਤੋਂ ਵੱਧ ਨਿਵੇਸ਼ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਪੰਜ ਜ਼ਿਲ੍ਹਿਆਂ ’ਚੋਂ ਐਸ.ਏ.ਐਸ. ਨਗਰ ਸੱਭ ਤੋਂ ਅੱਗੇ ਹੈ, ਜਿਸ ਨੂੰ 24,930 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ। ਇਸ ਤੋਂ ਬਾਅਦ ਲੁਧਿਆਣਾ ਦੂਜੇ ਨੰਬਰ ’ਤੇ  ਹੈ। ਲੁਧਿਆਣਾ ’ਚ 18,860 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਤੀਜੇ ਨੰਬਰ ’ਤੇ  ਅੰਮ੍ਰਿਤਸਰ ਹੈ ਜਿਸ ਨੇ 5,805 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਨੂੰ 4,981 ਕਰੋੜ ਰੁਪਏ ਦਾ ਨਿਵੇਸ਼ ਮਿਲਿਆ।

ਜਿਨ੍ਹਾਂ ਖੇਤਰ ’ਚ ਸਭ ਤੋਂ ਜ਼ਿਆਦਾ ਨਿਵੇਸ਼ ਪ੍ਰਾਪਤ ਹੋਇਆ ਉਨ੍ਹਾਂ ’ਚ ਸ਼ਾਮਲ ਹਨ:
-ਮਕਾਨ ਉਸਾਰੀ ਅਤੇ ਬੁਨਿਆਦੀ ਢਾਂਚੇ ’ਚ ਪ੍ਰਸਤਾਵਿਤ ਨਿਵੇਸ਼ 11,853 ਕਰੋੜ ਰੁਪਏ ਦਾ ਹੈ, ਜਿਸ ਨਾਲ 1.22 ਲੱਖ ਨੌਕਰੀਆਂ ਪੈਦਾ ਹੋਣਗੀਆਂ। 
-ਨਿਰਮਾਣ ਖੇਤਰ ਨੇ 5,981 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ 39,952 ਨੌਕਰੀਆਂ ਪੈਦਾ ਕੀਤੀਆਂ ਹਨ। 
-ਸਟੀਲ ਸੈਕਟਰ ’ਚ 3,889 ਕਰੋੜ ਰੁਪਏ ਦਾ ਨਿਵੇਸ਼ ਹੋਇਆ, ਜਿਸ ਨਾਲ 9,257 ਨੌਕਰੀਆਂ ਪੈਦਾ ਹੋਈਆਂ। 
-ਟੈਕਸਟਾਈਲ, ਤਕਨੀਕੀ ਟੈਕਸਟਾਈਲ, ਟੈਕਸਟਾਈਲ ਨੇ 3,305 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ 13,753 ਨੌਕਰੀਆਂ ਪੈਦਾ ਕੀਤੀਆਂ ਹਨ। 
-ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਪੀਣ ਵਾਲੇ ਪਦਾਰਥਾਂ ਦੇ ਖੇਤਰ ’ਚ 2,854 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ 16,638 ਨੌਕਰੀਆਂ ਪੈਦਾ ਹੋਈਆਂ। 
-ਹੈਲਥਕੇਅਰ ’ਚ 2,157 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ 4,510 ਨੌਕਰੀਆਂ ਪੈਦਾ ਹੋਈਆਂ ਹਨ। 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ, ਪੰਜਾਬ ’ਚ ਹੋਰ ਨਿਵੇਸ਼ ਆਵੇਗਾ। ਸੂਬੇ ਦਾ ‘ਇਨਵੈਸਟ ਪੰਜਾਬ’ ਪੋਰਟਲ ਅਪਣੀ ਕਾਰਗੁਜ਼ਾਰੀ ਲਈ 28 ਸੂਬਿਆਂ ’ਚੋਂ ਪਹਿਲੇ ਸਥਾਨ ’ਤੇ ਹੈ, ਜਿਸ ’ਚ ਲਗਭਗ 58,000 ਨਵੇਂ ਛੋਟੇ ਅਤੇ ਦਰਮਿਆਨੇ ਉਦਯੋਗ ਰਜਿਸਟਰਡ ਹਨ, ਜੋ ਅਪਣੇ  ਆਪ ’ਚ ਇਕ  ਰੀਕਾਰਡ  ਕਾਇਮ ਕਰਦੇ ਹਨ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਰੀ ਟੀਮ ‘ਸਰਕਾਰ ਤੁਹਾਡੇ ਦੁਆਰ’ ਸਕੀਮ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਕੋਲ ਜਾ ਕੇ ਸੁਣਦੀ ਹੈ ਅਤੇ ਇਹੀ ਨੀਤੀ ਉਦਯੋਗਾਂ ਉੱਤੇ ਵੀ ਲਾਗੂ ਕੀਤੀ ਜਾ ਰਹੀ ਹੈ।, ਜਿਸ ਅਧੀਨ ਉਦਯੋਗਪਤੀਆਂ ਨੂੰ ਅਪਣੀਆਂ ਸਮੱਸਿਆਂਵਾਂ ਲੈ ਕੇ ਸਰਕਾਰੀ ਦਫ਼ਤਰਾਂ ’ਚ ਆਉਣ ਦੀ ਲੋੜ ਨਹੀਂ ਪਵੇਗੀ, ਬਲਕਿ ਸਰਕਾਰ ਖੁਦ ਉਨ੍ਹਾਂ ਕੋਲ ਜਾ ਕੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ। ਜੋ ਕੰਪਨੀਆਂ ਪੰਜਾਬ ’ਚ ਨਿਵੇਸ਼ ਕਰ ਰਹੀਆਂ ਹਨ ਉਨ੍ਹਾਂ ’ਚ ਹੇਠ ਲਿਖੀਆਂ ਪ੍ਰਮੁੱਖ ਕੰਪਨੀਆਂ ਸ਼ਾਮਲ ਹਨ: 
-ਟਾਟਾ ਸਟੀਲ (ਫਾਰਚੂਨ 500) ਨੇ ਲੁਧਿਆਣਾ ’ਚ ਸੈਕੰਡਰੀ ਸਟੀਲ ਸੈਕਟਰ ’ਚ 2,600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 
-ਸਨਾਤਨ ਪੋਲੀਕੋਟ ਨੇ ਫਤਿਹਗੜ੍ਹ ਸਾਹਿਬ ’ਚ ਮਨੁੱਖ-ਨਿਰਮਿਤ ਫਾਈਬਰ ਸੈਕਟਰ ’ਚ 1,600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 
-ਨਾਭਾ ਪਾਵਰ (ਐਲ ਐਂਡ ਟੀ) ਪਟਿਆਲਾ ’ਚ ਬਿਜਲੀ ਖੇਤਰ ’ਚ 641 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। 
-ਟੋਪਨ (ਜਾਪਾਨ) ਐਸ.ਬੀ.ਐਸ. ਸ਼ਹਿਰ ਨੇ ਪੈਕੇਜਿੰਗ ਸੈਕਟਰ ’ਚ 548 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 
-ਨੈਸਲੇ ਨੇ ਮੋਗਾ ’ਚ ਫੂਡ ਪ੍ਰੋਸੈਸਿੰਗ ਸੈਕਟਰ ’ਚ 423 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 
ਵਰਧਮਾਨ ਸਪੈਸ਼ਲ ਸਟਾਈਲਜ਼ (ਆਈਚੀ ਸਟੀਲ, ਜਾਪਾਨ) ਨੇ ਲੁਧਿਆਣਾ ’ਚ ਹਾਈਬ੍ਰਿਡ ਸਟੀਲ ਸੈਕਟਰ ’ਚ 342 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 
-ਰੂਪਨਗਰ ਦੇ ਫਰੈਡੇਨਬਰਗ ’ਚ ਆਟੋ ਅਤੇ ਆਟੋ ਕੰਪੋਨੈਂਟਸ ਸੈਕਟਰ ’ਚ 338 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। 
-ਬੇਬੋ ਟੈਕਨੋਲੋਜੀ ਐਸ.ਏ.ਐਸ. ਸ਼ਹਿਰ ’ਚ ਆਈ.ਟੀ. ਸੈਕਟਰ ’ਚ 300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। 
-ਐਚ.ਯੂ.ਐਲ. (ਯੂ.ਕੇ.) ਨੇ ਪਟਿਆਲਾ ’ਚ 281 ਕਰੋੜ ਰੁਪਏ ਅਤੇ ਕਾਰਗਿਲ ਇੰਡੀਆ (ਯੂ.ਐਸ.ਏ.), ਫਤਿਹਗੜ੍ਹ ਸਾਹਿਬ ’ਚ 160 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਪੰਜਾਬ ’ਚ ਨਾਮੀ ਕੰਪਨੀ ਬੀ.ਐਮ.ਡਬਿਲਉ. ਨਿਵੇਸ਼ ਕਰ ਰਹੀ ਹੈ। ਹੁਣ ਬੀ.ਐਮ.ਡਬਿਲਉ. ਕੰਪਨੀ ਦੀਆਂ ਗੱਡੀਆਂ ਦੇ ਪਾਰਟਸ ਬਣਾਉਣ ਵਾਲਾ ਇਕ ਪਲਾਂਟ ਪੰਜਾਬ ’ਚ ਲੱਗਣ ਜਾ ਰਿਹਾ ਹੈ, ਜਿਸ ਨਾਲ ਹਜਾਰਾਂ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ।
ਇਸ ਤੋਂ ਪਹਿਲਾਂ ਕੈਨੇਡਾ ਦੀ ਇਕ  ਵੱਡੀ ਕੰਪਨੀ ਨੈਬੁਲਾ ਗਰੁੱਪ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰ ਕੇ  ਸੂਬੇ ਦੇ ਨਿਵੇਸ਼ ਨੂੰ ਵੱਡਾ ਹੁਲਾਰਾ ਦਿਤਾ ਸੀ। ਇਹੀ ਨਹੀਂ ਸਨ ਫਾਰਮਾ, ਜੇ.ਐਸ.ਡਬਲਯੂ. ਸਟੀਲਜ਼, ਆਰ.ਪੀ.ਜੀ. ਗਰੁੱਪ ਅਤੇ ਹੋਰ ਕੰਪਨੀਆਂ ਜਲਦੀ ਹੀ ਪੰਜਾਬ ’ਚ ਅਪਣੇ  ਪੈਰ ਪਸਾਰਨ ਜਾ ਰਹੀਆਂ ਹਨ।

ਪ੍ਰਮੁੱਖ ਟਰੈਕਟਰ ਨਿਰਮਾਤਾ ਸੋਨਾਲੀਕਾ ਟਰੈਕਟਰਜ਼ ਨੇ ਵੀ ਪੰਜਾਬ ਦੇ ਹੁਸ਼ਿਆਰਪੁਰ ’ਚ ਦੋ ਨਵੀਆਂ ਸਹੂਲਤਾਂ ਇਕ  ਟਰੈਕਟਰ ਅਸੈਂਬਲੀ ਪਲਾਂਟ ਅਤੇ ਇਕ  ਹਾਈ-ਪ੍ਰੈਸ਼ਰ ਫਾਊਂਡਰੀ ਪਲਾਂਟ ਸਥਾਪਤ ਕਰਨ ਲਈ 1,300 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਟਾਟਾ ਸਟੀਲ ਵਲੋਂ  ਲੁਧਿਆਣਾ ’ਚ 2600 ਕਰੋੜ ਰੁਪਏ ਦਾ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਸਟੀਲ ਪਲਾਂਟ ਲਈ ਸਾਰੀਆਂ ਪਰਮਿਸ਼ਨਾਂ ਜਾਰੀ ਹੋ ਚੁਕੀਆਂ ਹਨ ਅਤੇ ਹੁਣ ਸਿਰਫ਼ ਪਲਾਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਸਾਲ 2025 ਤਕ  ਪੂਰਾ ਹੋਣਾ ਤੈਅ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement