
ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
Chandigarh News: ਸੈਕਟਰ-41 ਦੇ ਵਸਨੀਕ ਦਰਸ਼ਪ੍ਰੀਤ ਸਿੰਘ ਤੋਂ ਆਈਫ਼ੋਨ ਖ਼ਰੀਦਣ ਦੇ ਨਾਂ ’ਤੇ 8 ਲੱਖ 99 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗਾਂ ਨੇ ਪਹਿਲਾਂ ਇੰਸਟਾਗ੍ਰਾਮ ’ਤੇ ਸਸਤੇ ਆਈਫ਼ੋਨ ਦਾ ਇਸ਼ਤਿਹਾਰ ਵਿਖਾ ਕੇ ਸ਼ਿਕਾਇਤ ਕਰਤਾ ਨੂੰ ਭਰੋਸੇ ’ਚ ਲਿਆ ਅਤੇ ਫਿਰ ਹੌਲੀ-ਹੌਲੀ ਲੱਖਾਂ ਰੁਪਏ ਦੀ ਠੱਗੀ ਮਾਰੀ।
ਸੈਕਟਰ-17 ਸਾਈਬਰ ਥਾਣਾ ਪੁਲੀਸ ਨੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ਿਕਾਇਤ ਕਰਤਾ ਸੇਵਾਮੁਕਤ ਦਰਸ਼ਪ੍ਰੀਤ ਸਿੰਘ ਨੇ ਸਾਈਬਰ ਸੈੱਲ ਨੂੰ ਦਿਤੀ ਅਪਣੀ ਸ਼ਿਕਾਇਤ ’ਚ ਕਿਹਾ ਕਿ ਉਹ ਇੰਸਟਾਗ੍ਰਾਮ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਇਸ਼ਤਿਹਾਰ ਦੇਖਿਆ। ਜਿਸ ’ਚ ਸਸਤੇ ਭਾਅ ’ਤੇ ਮਹਿੰਗੇ ਆਈਫ਼ੋਨ ਵੇਚਣ ਦੀ ਸਕੀਮ ਦਾ ਜ਼ਿਕਰ ਕੀਤਾ ਗਿਆ ਸੀ। ਜਦੋਂ ਉਸ ਨੇ ਇਸ਼ਤਿਹਾਰ ’ਤੇ ਕਲਿੱਕ ਕੀਤਾ ਤਾਂ ਉਸ ਨੂੰ ਮੋਬਾਈਲ ਨੰਬਰ ਮਿਲਿਆ।
ਉਸ ਨੇ ਉਸ ਨੰਬਰ ’ਤੇ ਸੰਪਰਕ ਕੀਤਾ ਜਿਥੇ ਧੋਖੇਬਾਜ਼ ਨੇ ਦਸਿਆ ਕਿ ਉਸ ਨੂੰ ਡੇਢ ਲੱਖ ਰੁਪਏ ਦਾ ਬਿਲਕੁਲ ਨਵਾਂ ਆਈਫੋਨ ਮਹਿਜ਼ 60 ਹਜ਼ਾਰ ਰੁਪਏ ’ਚ ਮਿਲ ਸਕਦਾ ਹੈ। ਸਾਈਬਰ ਠੱਗਾਂ ਨੇ ਦਰਸ਼ਪ੍ਰੀਤ ਨੂੰ ਭਰੋਸਾ ਦਿਤਾ ਕਿ ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਬਾਅਦ ਵਿੱਚ ਉਸ ਦੇ ਪੈਸੇ ਵਾਪਸ ਕਰ ਦਿਤੇ ਜਾਣਗੇ। ਜਿਸ ਤੋਂ ਬਾਅਦ ਸਿਕਾਇਤ ਕਰਤਾ ਤੋ ਪਹਿਲਾਂ 1.20 ਲੱਖ ਰੁਪਏ ਜਮ੍ਹਾ ਕਰਵਾਏ। ਫਿਰ 1.50 ਲੱਖ ਰੁਪਏ ਹੋਰ ਮੰਗੇ। ਇਸ ਤੋਂ ਬਾਅਦ ਧੋਖੇਬਾਜ਼ਾਂ ਨੇ ਕਿਹਾ ਕਿ ਉਨ੍ਹਾਂ ਦਾ ਬੈਂਕ ਖਾਤਾ ਫਰੀਜ਼ ਕਰ ਦਿਤਾ ਜਾਵੇਗਾ।
ਇਸ ਨੂੰ ਅਨਲਾਕ ਕਰਨ ਲਈ 1.20 ਲੱਖ ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ। ਸਿਕਾਇਤ ਕਰਤਾ ਦਰਸ਼ਨਪ੍ਰੀਤ ਪੈਸੇ ਟਰਾਂਸਫ਼ਰ ਕਰਦਾ ਰਿਹਾ ਅਤੇ ਇਸ ਤਰ੍ਹਾਂ ਉਸ ਦੇ ਖਾਤੇ ’ਚੋਂ ਕੁੱਲ 8.99 ਲੱਖ ਰੁਪਏ ਦੀ ਠੱਗੀ ਮਾਰੀ ਗਈ। ਜਦੋਂ ਤਕ ਉਨ੍ਹਾਂ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਧੋਖਾਧੜੀ ਦੀ ਸੂਚਨਾ ਮਿਲਦੇ ਹੀ ਸੈਕਟਰ-17 ਦੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।