
Fazilka News: ਟਰੈਕਟਰ-ਟਰਾਲੀ ਨਾਲ ਬਾਈਕ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Panchayat member dies in an accident in Fazilka News: ਫਾਜ਼ਿਲਕਾ ਦੇ ਪਿੰਡ ਲੱਖੇ ਦੇ ਉਤਾੜ ਕੋਲ ਇੱਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਪੰਚਾਇਤ ਮੈਂਬਰ ਦੀ ਮੌਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿਚ ਪੰਚਾਇਤੀ ਚੋਣਾਂ ਦੌਰਾਨ ਨਵਾਂ ਪੰਚਾਇਤ ਮੈਂਬਰ ਬਣਿਆ ਰੰਗੀਲਾ ਸਿੰਘ ਆਪਣੀ ਪਤਨੀ ਤੇ ਬੱਚੇ ਨਾਲ ਬਾਈਕ 'ਤੇ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ।
ਸੜਕ 'ਤੇ ਹਨੇਰਾ ਹੋਣ ਕਾਰਨ ਸਾਹਮਣੇ ਤੋਂ ਆ ਰਹੇ ਵਾਹਨ ਦੀ ਲਾਈਟ ਉਸ ਦੀਆਂ ਅੱਖਾਂ ਵਿਚ ਪੈ ਗਈ। ਜਿਸ ਕਾਰਨ ਉਹ ਇਕ ਟਰੈਕਟਰ ਟਰਾਲੀ ਨਾਲ ਟਕਰਾ ਗਿਆ, ਜਿਸ ਦੌਰਾਨ ਦੋਵੇਂ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਿੱਥੇ ਰੰਗੀਲਾ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਪਿੰਡ ਬਹਿਕ ਖਾਸ ਦੇ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਰੰਗੀਲਾ ਸਿੰਘ ਆਪਣੀ ਪਤਨੀ ਪ੍ਰਕਾਸ਼ ਕੌਰ ਅਤੇ ਬੱਚੇ ਸਾਹਿਲ ਨਾਲ ਮੋਟਰਸਾਈਕਲ 'ਤੇ ਪਿੰਡ ਘੁਬਾਇਆ ਤੋਂ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ।
ਪਿੰਡ ਲੱਖੇ ਦੇ ਉਤਾੜ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਵਾਹਨ ਦੀ ਲਾਈਟ ਉਸ ਦੀ ਅੱਖ ਵਿੱਚ ਪੈਣ ਕਾਰਨ ਉਸ ਦਾ ਮੋਟਰਸਾਈਕਲ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਟਕਰਾ ਗਿਆ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਰੰਗੀਲਾ ਸਿੰਘ ਦੀ ਮੌਤ ਹੋ ਗਈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਲੋਕ ਇਕੱਠੇ ਹੋ ਗਏ ਪਰ ਉਨ੍ਹਾਂ 'ਚੋਂ ਕੁਝ ਸ਼ਰਾਰਤੀ ਅਨਸਰਾਂ ਨੇ ਮ੍ਰਿਤਕ ਰੰਗੀਲਾ ਸਿੰਘ ਦਾ ਮੋਬਾਈਲ ਫੋਨ ਚੋਰੀ ਕਰ ਲਿਆ।