
ਕਿਹਾ, ਸ਼ਰਾਬ ਪੀਣ ਨਾਲ ਹੁੰਦੈ 7 ਤਰ੍ਹਾਂ ਦਾ ਕੈਂਸਰ
ਪੂਰੀ ਦੁਨੀਆਂ ਵਿਚ ਜ਼ਿਆਦਾਤਰ ਲੋਕ ਅਜਿਹੇ ਹਨ ਜੋ ਸ਼ਰਾਬ ਪੀਣ ਦੇ ਆਦੀ ਹਨ। ਜੋ ਹਰ ਰੋਜ਼ ਸ਼ਰਾਬ ਪੀਂਦੇ ਹਨ ਪਰ ਬਹੁਤ ਜ਼ਿਆਦਾ ਲੋਕ ਅਜਿਹੇ ਵੀ ਹਨ ਜੋ ਲਿਮਟ ਤੋਂ ਜ਼ਿਆਦਾ ਸ਼ਰਾਬ ਪੀਂਦੇ ਹਨ, ਉਹ ਲੋਕ ਇਹ ਨਹੀਂ ਜਾਣਦੇ ਕਿ ਸ਼ਰਾਬ ਪੀਣ ਕਿੰਨੇ ਨੁਕਸਾਨ ਹਨ ਤੇ ਸ਼ਰਾਬ ਕਿੰਨੇ ਕੈਮੀਕਲ ਜਾਂ ਹੋਰ ਅਜਿਹੀਆਂ ਚੀਜ਼ਾਂ ਨਾਲ ਬਣਦੀ ਹੈ ਜਿਸ ਨਾਲ ਸਾਨੂੰ ਕੈਂਸਰ, ਕਿਡਨੀ ਜਾਂ ਫਿਰ ਦਿਲ ਦੀ ਬੀਮਾਰੀਆਂ ਆਦਿ ਹੋਰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਸੀਂ ਆਮ ਤੌਰ ’ਤੇ ਦੇਖਦੇ ਹਾਂ ਕਿ ਬਾਜ਼ਾਰਾਂ ਵਿਚ ਜੋ ਵੀ ਖਾਣ ਪੀਣ ਵਾਸੀਆਂ ਚੀਜ਼ਾਂ ਮਿਲਦੀਆਂ ਹਨ ਉਨ੍ਹਾਂ ’ਤੇ ਲਿਖਿਆ ਹੁੰਦਾ ਹੈ ਕਿ ਇਹ ਔਰਤਾਂ ਜਾਂ ਬੱਚਿਆਂ ਲਈ ਹਾਨੀਕਾਰਕ ਹੈ ਜਾਂ ਫਿਰ ਇਹ ਸਾਨੂੰ ਕਿੰਨੀ ਮਾਤਰਾ ਵਿਚ ਖਾਣੀ ਜਾਂ ਪੀਣੀ ਹੈ, ਪਰ ਸ਼ਾਰਬ ’ਤੇ ਬੇਸ਼ੱਕ ਇਹ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਪਰ ਇਹ ਨਹੀਂ ਲਿਖਿਆ ਹੁੰਦਾ ਕਿ ਕਿੰਨੀ ਮਾਤਰਾ ਵਿਚ ਪੀਣੀ ਚਾਹੀਦੀ ਹੈ, ਜਿਸ ’ਤੇ ਇਕ ਸਵਾਲ ਉਠਿਆ ਹੈ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਅਡਵੋਕੇਟ ਕਮਲਾ ਨੰਦ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਰਾਬ, ਸਿਗਰਟ ਜਾਂ ਫਿਰ ਤਮਾਕੂ ਸਾਡੇ ਲਈ ਹਾਨੀਕਾਰਕ ਹਨ ਪਰ ਇਹ ਕਿਸ ਤਰ੍ਹਾਂ ਹਾਨੀਕਾਰਕ ਹਨ ਇਹ ਲੋਕਾਂ ਨੂੰ ਨਹੀਂ ਸਮਝ ਆਉਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਸਿਗਰਟ ਦੀ ਡੱਬੀ ’ਤੇ ਲਿਖਿਆ ਹੁੰਦਾ ਸੀ ਕਿ ਸਿਗਰਟ ਸਿਹਤ ਲਈ ਹਾਨੀਕਾਰਕ ਹੈ, ਪਰ ਹੁਣ ਉਸ ਡੱਬੀ ’ਤੇ ਇਕ ਮੂੰਹ ਜਾਂ ਗਲੇ ਦੇ ਕੈਂਸਰ ਦੀ ਤਸਵੀਰ ਬਣਾਈ ਗਈ ਹੈ, ਜਿਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਸ ਤੋਂ ਸਾਨੂੰ ਕੈਂਸਰ ਹੋ ਸਕਦਾ ਹੈ।
Photo
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਕੈਂਸਰ ਦੇ ਮਰੀਜ਼ਾਂ ਦੀ ਹੁਣ ਗਿਣਤੀ ਕੀਤੀ ਜਾਣ ਲੱਗੀ ਹੈ ਜਿਸ ਨਾਲ ਸਾਨੂੰ ਪਤਾ ਲਗਿਆ ਕਿ ਸਾਡੇ ਦੇਸ਼ ਵਿਚ ਕਿੰਨੇ ਲੱਖ ਕੈਂਸਰ ਦੇ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਬਾਹਰਲੇ ਮੁਲਕਾਂ ਤੇ ਸਾਡੇ ਦੇਸ਼ ਵਿਚ ਸਟੱਡੀ ਜਾਂ ਫਿਰ ਜਾਂਚ ਕੀਤੀ ਜਾ ਰਹੀ, ਜਿਸ ਵਿਚ ਸਾਨੂੰ ਪਤਾ ਲਗਿਆ ਕਿ ਸ਼ਰਾਬ ਪੀਣ ਨਾਲ ਲੋਕਾਂ ਨੂੰ 7 ਤਰ੍ਹਾਂ ਦੇ ਕੈਂਸਰ ਹੋ ਰਹੇ ਹਨ ਪਰ ਇਹ ਜਾਣਕਾਰੀ ਲੋਕਾਂ ਤਕ ਨਹੀਂ ਪਹੁੰਚ ਰਹੀ।
ਉਨ੍ਹਾਂ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਕੋਲਡਰਿੰਕ ਦੀ ਬੋਤਲ ’ਤੇ ਲਿਖਿਆ ਹੁੰਦਾ ਹੈ ਕਿ ਸਾਨੂੰ ਇਹ ਕਿੰਨੀ ਮਾਤਰਾ ਵਿਚ ਪੀਣੀ ਚਾਹੀਦੀ ਹੈ ਜਾਂ ਫਿਰ ਇਸ ਨੂੰ ਇੰਨੀ ਮਾਤਰਾ ਤੋਂ ਵੱਧ ਪੀਂਦੇ ਹਨ ਤਾਂ ਇਸ ਦਾ ਇਹ ਨੁਕਸਾਨ ਹੈ ਪਰ ਸ਼ਰਾਬ ਦੀ ਬੋਤਲ ’ਤੇ ਤਾਂ ਅਜਿਹਾ ਕੁੱਝ ਨਹੀਂ ਲਿਖਿਆ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਪਾਣੀ ਦੀ ਬੋਤਲ ਹੀ ਲੈ ਲੋ ਜਿਸ ’ਤੇ ਵੀ ਲਿਖਿਆ ਹੁੰਦਾ ਹੈ ਕਿ ਇਹ ਸਾਫ਼ ਪਾਣੀ ਹੈ ਇਹ ਪੀਣ ਲਾਇਕ ਪਾਣੀ ਹੈ।
ਉਨ੍ਹਾਂ ਕਿਹਾ ਕਿ ਇਹ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਵੇਗਾ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਫਿਰ ਸੂਬਾ ਸਰਕਾਰ ਕਿ ਲੋਕਾਂ ਨੂੰ ਸ਼ਰਾਬ ਤੋਂ ਹੁਣ ਵਾਲੇ ਨੁਕਸਾਨ ਜਾਂ ਫਿਰ ਬੀਮਾਰੀਆਂ ਬਾਰੇ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਬੋਤਲ ’ਤੇ ਨਹੀਂ ਲਿਖਿਆ ਹੁੰਦਾ ਕਿ ਇਸ ਵਿਚ ਕਿੰਨਾ ਕੈਮੀਕਲ, ਕਲੋਰੀਜ਼ ਆਦਿ ਹਨ ਇਸ ਦੇ ਕੀ ਨੁਕਸਾਨ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਤਾਂ ਹੀ ਪਤਾ ਲੱਗੇਗਾ ਜੇ ਸ਼ਰਾਬ ਦੀ ਬੋਤਲ ’ਤੇ ਉਸ ਦੇ ਨੁਕਸਾਨਾਂ ਬਾਰੇ ਲਿਖਿਆ ਜਾਵੇਗਾ ਜਾਂ ਫਿਰ ਉਸ ’ਤੇ ਕੋਈ ਤਸਵੀਰ ਛਾਪੀ ਜਾਵੇਗੀ ਕਿ ਸ਼ਰਾਬ ਪੀਣ ਨਾਲ ਤੁਹਾਨੂੰ ਕੈਂਸਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਸਰਕਾਰਾਂ ਨੂੰ ਕਈਂ ਲਿਖਤੀ ਚਿੱਠੀਆਂ ਭੇਜੀਆਂ ਗਈਆਂ ਹਨ ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਅਸੀਂ ਹੁਣ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿ ਲੋਕਾਂ ਨੂੰ ਜਾਂ ਫਿਰ ਗਹਾਕ ਨੂੰ ਪਤਾ ਹੋਵੇ ਕਿ ਸ਼ਰਾਬ ਪੀਣ ਦੇ ਕੀ ਨੁਕਸਾਨ ਹਨ ਜੋ ਕਿ ਲੋਕਾਂ ਦਾ ਜਾਨਣ ਦਾ ਹੱਕ ਹੈ ਕਿ ਮੈਂ ਇਹ ਚੀਜ਼ ਪੀ ਰਿਹਾ ਜਾਂ ਖਾ ਰਿਹਾ ਹਾਂ ਇਸ ਦੇ ਕੀ ਨੁਕਸਾਨ ਜਾਂ ਫ਼ਾਇਦੇ ਹਨ। ਉਨ੍ਹਾਂ ਕਿਹਾ ਕਿ ਜੇ ਸਾਡੇ ਦੇਸ਼ ਵਿਚ ਇਕ ਚਿੱਠੀ ਨਾਲ ਕੰਮ ਬਣ ਜਾਂਦੇ ਹੁੰਦੇ ਤਾਂ ਸਾਡਾ ਦੇਸ਼ ਬਹੁਤ ਅੱਗੇ ਹੋਣਾ ਸੀ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਕਿਹਾ ਜਾਂਦਾ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸ਼ਰਾਬ ਨਹੀਂ ਬੇਚੀ ਜਾਵੇਗੀ ਪਰ ਅਸੀਂ ਆਮ ਦੇਖਦੇ ਹਾਂ ਕਿ 18 ਤੋਂ 20 ਸਾਲ ਦੇ ਬੱਚਿਆਂ ਨੂੰ ਆਮ ਸ਼ਰਾਬ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ 18 ਤੋਂ 20 ਸਾਲ ਦੇ ਬੱਚਿਆਂ ਨੂੰ ਸ਼ਾਰਾਬ ਵੇਚਣੀ ਹੈ ਤਾਂ ਸਰਕਾਰਾਂ ਕਾਨੂੰਨ ਹੀ ਬਦਲ ਦੇਣ ਕਿ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਸ਼ਰਾਬ ਬੇਚੀ ਜਾਵੇਗੀ, ਸਾਡੀਆਂ ਸਰਕਾਰਾਂ ਕਿਉਂ ਨਹੀਂ ਕਾਨੂੰਨ ਬਦਲਦੀਆਂ।