Chandigarh News : ਸਰਹੱਦੀ ਖੇਤਰ ’ਚ ਗ਼ੈਰ ਕਾਨੂੰਨੀ ਮਾਈਨਿੰਗ ਸਰਵੇਖਣ ਦਾ ਕੰਮ ਹਾਈ ਕੋਰਟ ਨੇ ਸਰਵੇ ਆਫ਼ ਇੰਡੀਆ ਹਵਾਲੇ ਕੀਤਾ

By : BALJINDERK

Published : Feb 5, 2025, 9:16 pm IST
Updated : Feb 5, 2025, 9:16 pm IST
SHARE ARTICLE
ਮਾਈਨਿੰਗ ਮਾਮਲੇ 'ਚ ਵਕੀਲ ਅਰੁਣ ਮਲਹੋਤਰਾ ਜਾਣਕਾਰੀ ਦਿੰਦੇ ਹੋਏ
ਮਾਈਨਿੰਗ ਮਾਮਲੇ 'ਚ ਵਕੀਲ ਅਰੁਣ ਮਲਹੋਤਰਾ ਜਾਣਕਾਰੀ ਦਿੰਦੇ ਹੋਏ

Chandigarh News : ਫ਼ੌਜ ਵਲੋਂ ਮਾਈਨਿੰਗ ਦੇ ਸਰਵੇ ਤੋਂ ਇਨਕਾਰ ਤੋਂ ਬਾਅਦ ਲਿਆ ਗਿਆ ਫ਼ੈਸਲਾ

Chandigarh News in Punjabi : ਭਾਰਤੀ ਫ਼ੌਜ ਵਲੋਂ ਸਰਹੱਦ ਦੇ ਨੇੜੇ ਦੇ ਇਲਾਕੇ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਸਰਵੇਖਣ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਆਖ਼ਰ ਹਾਈ ਕੋਰਟ ਨੇ ਇਹ ਕੰਮ ਸਰਵੇ ਆਫ਼ ਇੰਡੀਆ ਤੋਂ ਸਰਵੇਖਣ ਨੂੰ ਸੌਂਪ ਦਿਤਾ ਹੈ। ਸਰਵੇ ਆਫ਼ ਇੰਡੀਆ ਨੇ ਪੰਜਾਬ ਸਰਕਾਰ ਤੋਂ ਸਹਿਯੋਗ ਮੰਗਿਆ ਸੀ ਜਿਸ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਸੀ ਪਰ ਅੱਜ ਸੂਬਾ ਸਰਕਾਰ ਵਲੋਂ ਕੋਈ ਤਸੱਲੀਬਖ਼ਸ਼ ਹੁੰਗਾਰਾ ਨਾ ਮਿਲਣ ’ਤੇ ਬੁੱਧਵਾਰ ਨੂੰ ਚੀਫ਼ ਜਸਟਿਸ ਦੀ ਬੈਂਚ ਨੇ ਸਰਵੇ ਆਫ਼ ਇੰਡੀਆ ਨੂੰ ਗ਼ੈਰ ਕਾਨੂੰਨੀ ਮਾਈਨਿੰਗ ਦਾ ਸਰਵੇਖਣ ਕਰਨ ਦਾ ਹੁਕਮ ਦਿਤਾ ਹੈ।

ਫ਼ੌਜ ਦੀ ਤਰਫ਼ੋਂ ਕਿਹਾ ਗਿਆ ਸੀ ਕਿ ਫ਼ੌਜ ਦੀ ਸਰਵੇ ਟੀਮ ਕੋਲ ਮਾਲ ਰਿਕਾਰਡ ਨਾਲ ਮੇਲ ਕਰ ਕੇ ਗ਼ੈਰ-ਕਾਨੂੰਨੀ ਮਾਈਨਿੰਗ ਦੀ ਪਛਾਣ ਕਰਨ ਦੀ ਸਮਰੱਥਾ ਨਹੀਂ ਹੈ ਤੇ ਸਰਵੇ ਆਫ਼ ਇੰਡੀਆ ਨੇ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਸੀ ਕਿ ਰਾਵੀ ਦਰਿਆ ਕਠੁਆ ਜ਼ਿਲ੍ਹੇ ਵਿਚੋਂ ਪੰਜਾਬ ’ਚ ਪਠਾਨਕੋਟ ਖੇਤਰ ਤੋਂ ਸ਼ੁਰੂ ਹੁੰਦਾ ਹੈ ਤੇ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋ ਕੇ ਪਾਕਿਸਤਾਨ ਸਰਹੱਦ ਦੇ ਪੰਜਾਬ ਵਿਚਲੇ ਇਲਾਕੇ ਤੋਂ ਗੁਜ਼ਰਦਾ ਹੈ।

ਇਸ ਖੇਤਰ ਵਿਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਸਰਵੇਖਣ ਕਰਨ ਲਈ ਪੰਜਾਬ ਸਰਕਾਰ ਵਲੋਂ ਇਸ ਖੇਤਰ ਵਿਚ ਨਿਲਾਮ ਕੀਤੀਆਂ ਸਾਈਟਾਂ, ਇਨ੍ਹਾਂ ਦੀ ਨਿਸ਼ਾਨਦੇਹੀ ਤੇ ਸਬੰਧਤ ਦਸਤਾਵੇਜ਼ ਲੋੜੀਂਦੇ ਹੋਣਗੇ ਤੇ ਇਸ ਤੋਂ ਇਲਾਵਾ ਸੁਰੱਖਿਆ ਵੀ ਮੁਹਈਆ ਕਰਵਾਉਣੀ ਪਵੇਗੀ। ਇਹ ਵੀ ਮੰਗ ਕੀਤੀ ਗਈ ਹੈ ਕਿ ਸਰਵੇਖਣ ਲਈ ਡਰੋਨ ਦੀ ਲੋੜ ਵੀ ਪਵੇਗੀ ਤੇ ਇਸ ਲਈ ਜ਼ਰੂਰੀ ਮੰਜ਼ੂਰੀ ਵੀ ਚਾਹੀਦੀ ਹੈ। ਹਾਈ ਕੋਰਟ ਨੇ ਇਸ ਨੂੰ ਰਿਕਾਰਡ ’ਤੇ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।

ਮਾਈਨਿੰਗ ਮਾਮਲੇ 'ਚ ਕੋਰਟ 'ਚ ਹੋਈ ਸੁਣਵਾਈ, ਵਕੀਲ ਨੇ ਦਿੱਤੀ ਅਹਿਮ ਜਾਣਕਾਰੀ

ਵਕੀਲ ਅਰੁਣ ਮਲਹੋਤਰਾ ਨੇ ਕਿਹਾ ਕਿ ਮਾਈਨਿੰਗ ਦਾ ਮਾਮਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ, ਉਸ ’ਚ ਸਟੇਟ ਆਫ਼ ਪੰਜਾਬ ਦੇ ਨਾ ਨੁੱਕਰ ਕਰਨ ਤੋਂ ਬਾਅਦ ਸਰਵੇ ਆਫ਼ ਇੰਡੀਆ ਨੂੰ ਸਰਵੇ ਕਰਨ ਦਾ ਹੁਕਮ ਦਿੱਤਾ ਗਿਆ, ਸੋ ਸਰਵੇ ਆਫ਼ ਇੰਡੀਆ ਨੇ ਇਕ ਹਲਫ਼ਨਾਮਾ ਦਾਖ਼ਲ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਅਪਣੀ ਮਨਸ਼ਾ ਜਾਹਿਰ ਕੀਤੀ ਹੈ ਕਿ ਉਹ ਸਰਵੇ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਹੋਰ ਜ਼ਰੂਰਤਾਂ ਬਾਰੇ ਵੀ ਦਸਿਆ ਸੀ ਜਿਵੇਂ ਲਾਗਤ ਚੁੱਕਣ ਦੀ ਗੱਲ ਵੀ ਕੀਤੀ ਗਈ ਹੈ।  ਅਰੁਣ ਮਲਹੋਤਰਾ ਵਕੀਲ ਨੇ ਕਿਹਾ ਕਿ ਕਾਫ਼ੀ ਲੰਮੇ ਸਮੇਂ ਸਟੇਟ ਆਫ਼ ਪੰਜਾਬ ਤੋਂ ਅਬਜੈਕਸ਼ਨ ਚੱਲ ਰਹੇ ਸੀ ਉਨ੍ਹਾਂ ਨੂੰ ਓਵਰ ਰੂਟ ਕਰਦੇ ਹੋਏ ਹਾਈ ਕੋਰਟ ਨੇ ਹੁਕਮ ਕੀਤਾ ਹੈ ਕਿ ਸਰਵੇ ਆਫ਼ ਇੰਡੀਆ ਸਰਵੇ ਕਰੇਗਾ।

(For more news apart from The High Court handed over work of illegal mining survey in border area Survey of India News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement