
ਚੰਡੀਗੜ੍ਹ ਪੁਲਿਸ ਨੇ ਰੋਸ਼ਨ ਲਾਲ ਅਤੇ ਮੁਹੰਮਦ ਰਫੀਕ ਨੂੰ ਜਨਤਕ ਥਾਂ ’ਤੇ ਸ਼ਰਾਬ ਪੀਂਦੇ ਹੋਏ ਕੀਤਾ ਸੀ ਗ੍ਰਿਫ਼ਤਾਰ
Chandigarh District Court orders cleaning service : ਜਨਤਕ ਥਾਂ ’ਤੇ ਸ਼ਰਾਬ ਪੀਣ ਅਤੇ ਦੁਰਵਿਹਾਰ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਗਊਸ਼ਾਲਾ ’ਚ ਸਫ਼ਾਈ ਕਰਨ ਦੀ ਸਜਾ ਸੁਣਾਈ ਹੈ। ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਅਦਾਲਤ ਨੇ ਦੋਵੇਂ ਵਿਅਕਤੀਆਂ ਨੂੰ ਚਾਰ ਦਿਨ ਤੱਕ ਰੋਜ਼ਾਨਾ ਸੈਕਟਰ-45 ਦੀ ਗਊਸ਼ਾਲਾ ’ਚ ਸੇਵਾ ਕਰਨ ਦਾ ਹੁਕਮ ਦਿੱਤਾ ਹੈ। ਹੁਣ ਦੋਵੇਂ ਆਰੋਪੀ ਰੋਜ਼ਾਨਾ ਗਊਸ਼ਾਲਾ ਪਹੁੰਚ ਜਾਂਦੇ ਹਨ ਅਤੇ ਉਥੇ ਸਫਾਈ ਕਰਦੇ ਹਨ। ਸਫਾਈ ਕਰਨ ਤੋਂ ਬਾਅਦ ਕੀਟਨਾਸ਼ਕ ਸਪਰੇ ਕਰਨ ਅਤੇ ਗਾਵਾਂ ਨੂੰ ਚਾਰਾ ਪਾਉਣ ਦਾ ਕੰਮ ਵੀ ਦਿੱਤਾ ਗਿਆ ਹੈ।
ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ 12 ਜੂਨ ਨੂੰ ਰੋਸ਼ਨ ਲਾਲ ਅਤੇ 18 ਜੂਨ ਨੂੰ ਮੁਹੰਮਦ ਰਫੀਕ ਨੂੰ ਜਨਤਕ ਸਥਾਨ ’ਤੇ ਸ਼ਰਾਬ ਪੀਂਦੇ ਹੋਏ ਫੜਿਆ ਗਿਆ ਸੀ। ਇਨ੍ਹਾਂ ਖਿਲਾਫ ਪੁਲਿਸ ਨੇ ਭਾਰਤੀ ਨਿਆਂ ਦੀ ਧਾਰਾ 355 ਅਤੇ ਪੰਜਾਬ ਪੁਲਿਸ ਐਕਟ 2007 ਦੀ ਧਾਰਾ 68 (1) ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਲ ਹੀ ’ਚ ਪੁਲਿਸ ਨੇ ਇਨ੍ਹਾਂ ਦੇ ਜ਼ਿਆਦਾ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਸੀ। ਇਨ੍ਹਾਂ ਵਿਅਕਤੀਆਂ ਨੇ ਕੇਸ ਲੜਨ ਦੀ ਬਜਾਏ ਅਦਾਲਤ ’ਚ ਆਤਮ ਸਮਰਪਣ ਕਰਕੇ ਆਪਣੀ ਗਲਤੀ ਮੰਨ ਲਈ।
ਅਜਿਹੇ ’ਚ ਅਦਾਲਤ ਨੇ ਇਨ੍ਹਾਂ ਨੂੰ ਨਵੇਂ ਕਾਨੂੰਨ ਤਹਿਤ ਸਜ਼ਾ ਦੇਣ ਦੀ ਬਜਾਏ ਇਨ੍ਹਾਂ ਕੋਲੋਂ ਸੇਵਾ ਕਰਵਾਉਣ ਦਾ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਇਹ ਦੋਵੇਂ ਚਾਰ ਦਿਨ ਸੈਕਟਰ 45 ਦੀ ਗਊਸ਼ਾਲਾ ’ਚ ਸੇਵਾ ਕਰਨਗੇ। ਇਨ੍ਹਾਂ ਨੂੰ ਰੋਜ਼ਾਨਾ ਦੋ ਘੰਟੇ ਤੱਕ ਗਊਸ਼ਾਲਾ ’ਚ ਸੇਵਾ ਕਰਕੇ ਆਪਣੀ ਹਾਜ਼ਰੀ ਲਗਾਉਣੀ ਹੋਵੇਗੀ। ਅਦਾਲਤ ਨੇ ਹੁਕਮਾਂ ਦੀ ਕਾਪੀ ਗਊਸ਼ਾਲਾ ਦੇ ਇੰਚਾਰਜ ਨੂੰ ਭੇਜ ਦਿੱਤੀ ਹੈ। ਚਾਰ ਦਿਨਾਂ ’ਚ ਗਊਸ਼ਾਲਾ ਇੰਚਾਰਜ ਨੂੰ ਜ਼ਿਲ੍ਹਾ ਅਦਾਲਤ ਨੂੰ ਰਿਪੋਰਟ ਭੇਜਣੀ ਹੋਵੇਗੀ।
ਦੋਵੇਂ ਆਰੋਪੀਆਂ ਵਿਚੋਂ ਇਕ ਦੀ ਸਜ਼ਾ ਸੋਮਵਾਰ ਨੂੰ ਖਤਮ ਹੋ ਗਈ ਹੈ ਜਦਕਿ ਦੂਜੇ ਦੀ ਸਜ਼ਾ ਪਹਿਲਾ ਦਿਨ ਸੀ। ਉਹ ਵਿਅਕਤੀ ਹੱਥ ’ਚ ਝਾੜੂ ਲੈ ਕੇ ਸੇਵਾ ਕਰ ਰਿਹਾ ਸੀ। ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਇਸ ਸੇਵਾ ਦਾ ਅਲੱਗ ਹੀ ਨਜ਼ਾਰਾ ਹੈ।