
ਸੜਕ ’ਤੇ ਗੱਡੀ ਰੋਕਣ ਵਾਲੇ ਕਰਮਚਾਰੀ ਖਿਲਾਫ਼ ਹੋਵੇਗੀ ਕਾਰਵਾਈ, ਰਿਸ਼ਵਤ ਲੈਣ ਵਾਲੇ ਕਰਮਚਾਰੀ ਹੋਣਗੇ ਸਸਪੈਂਡ
Now in Chandigarh, police personnel will not issue challans by stopping vehicles on the road. : ਚੰਡੀਗੜ੍ਹ ’ਚ ਹੁਣ ਟ੍ਰੈਫਿਕ ਪੁਲਿਸ ਦੇ ਜਵਾਨ ਸੜਕ ’ਤੇ ਕਿਸੇ ਵੀ ਵਾਹਨ ਨੂੰ ਰੋਕ ਕੇ ਚਲਾਨ ਨਹੀਂ ਕੱਟ ਸਕਣਗੇ। ਡੀਜੀਪੀ ਸਾਗਰਪ੍ਰੀਤ ਹੁੱਡਾ ਨੇ ਸਖਤ ਹੁਕਮ ਦਿੰਦਿਆਂ ਕਿਹਾ ਕਿ ਟ੍ਰੈਫਿਕ ਲਾਈਟ ਪੁਆਇੰਟ ਅਤੇ ਚੌਰਾਹਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀ ਸਿਰਫ ਟ੍ਰੈ੍ਰਫ਼ਿਕ ਕੰਟਰੋਲ ਦਾ ਕੰਮ ਕਰਨਗੇ। ਉਨ੍ਹਾਂ ਕੋਲ ਕਿਸੇ ਗੱਡੀ ਨੂੰ ਰੋਕਣ ਜਾਂ ਚਲਾਨ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਜੇਕਰ ਕੋਈ ਜਵਾਨ ਕਿਸੇ ਵਾਹਨ ਨੂੰ ਰੋਕਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਫੈਸਲਾ ਸੈਕਟਰ 9 ਸਥਿਤ ਪੁਲਿਸ ਦਫ਼ਤਰ ’ਚ ਡੀਜੀਪੀ ਦੀ ਪ੍ਰਧਾਨਗੀ ’ਚ ਹੋਈ ਅਧਿਕਾਰੀਆਂ ਦੀ ਮੀਟਿੰਗ ’ਚ ਲਿਆ ਗਿਆ। ਮੀਟਿੰਗ ਤੋਂ ਤੁਰੰਤ ਬਾਅਦ ਟ੍ਰੈਫਿਕ ਵਿੰਗ ਨੂੰ ਸੰਦੇਸ਼ ਦਿੱਤਾ ਗਿਆ ਕਿ ਹੁਣ ਸ਼ਹਿਰ ’ਚ ਕੋਈ ਵੀ ਟੈ੍ਰਫਿਕ ਪੁਲਿਸ ਕਰਮਚਾਰੀ ਗੱਡੀਆਂ ਨਹੀਂ ਰੋਕੇਗਾ।
ਚੰਡੀਗੜ੍ਹ ਪੁਲਿਸ ਹੁਣ ਕੈਮਰਿਆਂ ਰਾਹੀਂ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕੱਟੇਗੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇੰਨੇ ਕੈਮਰੇ ਸ਼ਹਿਰ ਅੰਦਰ ਲੱਗ ਚੁੱਕੇ ਹਨ ਤਾਂ ਟੈ੍ਰਫਿਕ ਪੁਲਿਸ ਦਾ ਸੜਕ ’ਤੇ ਖੜ੍ਹੇ ਹੋ ਕੇ ਚਲਾਨ ਕੱਟਣਾ ਸਮਝ ਤੋਂ ਬਾਹਰ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਡੀਜੀਪੀ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਚੰਡੀਗੜ੍ਹ ਪੁਲਿਸ ਦੂਜੇ ਰਾਜਾਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚਲਾਨ ਕਰਦੀ ਹੈ ਅਤੇ ਡਰਾਇਵਰਾਂ ਨੂੰ ਪੇ੍ਰਸ਼ਾਨ ਕਰਦੀ ਹੈ। ਇਸ ਮਾਮਲੇ ਦੀ ਜਾਂਚ ਹੋਈ ਅਤੇ ਪਾਇਆ ਗਿਆ ਕਿ ਕਈ ਪੁਲਿਸ ਕਰਮਚਾਰੀ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਜਿਸ ਦੇ ਚਲਦਿਆਂ ਹੀ ਸਖਤ ਹੁਕਮ ਜਾਰੀ ਕੀਤੇ ਗਏ ਹਨ।