Chandigarh News: ਸ਼ਾਕਾਹਾਰੀ ਦੀ ਬਜਾਏ ਭੇਜਿਆ ਗਿਆ ਮਾਸਾਹਾਰੀ ਭੋਜਨ, ਖਪਤਕਾਰ ਕਮਿਸ਼ਨ ਨੇ ਠੋਕਿਆ ਜੁਰਮਾਨਾ
Published : Apr 6, 2024, 3:31 pm IST
Updated : Apr 6, 2024, 4:24 pm IST
SHARE ARTICLE
Vegetarian food sent instead of vegetarian Chandigarh News in punjabi
Vegetarian food sent instead of vegetarian Chandigarh News in punjabi

Chandigarh News: ਖਾਣ ਤੋਂ ਬਾਅਦ ਲੜਕੀ ਦੀ ਵਿਗੜੀ ਸੀ ਸਿਹਤ

Vegetarian food sent instead of vegetarian Chandigarh News in punjabi ; ਚੰਡੀਗੜ੍ਹ ਸ਼ਹਿਰ ਦੀ ਇਕ ਲੜਕੀ ਨੇ ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਰਾਹੀਂ ਚੰਡੀਗੜ੍ਹ ਦੇ ਸੈਕਟਰ-35 ਸਥਿਤ ਇਕ ਰੈਸਟੋਰੈਂਟ ਤੋਂ ਸ਼ਾਕਾਹਾਰੀ ਹੌਟ ਡਾਗ ਮੰਗਵਾਇਆ ਸੀ ਪਰ ਉਸ ਨੂੰ ਮਾਸਾਹਾਰੀ ਹੌਟ ਡਾਗ ਭੇਜ ਦਿੱਤਾ ਗਿਆ। ਇਸ ਨੂੰ ਖਾ ਕੇ ਲੜਕੀ ਬੀਮਾਰ ਹੋ ਗਈ।

ਇਹ ਵੀ ਪੜ੍ਹੋ: Madhya Pradesh Accident: ਪੁਲਿਸ ਮੁਲਾਜ਼ਮਾਂ ਨਾਲ ਭਰੀ ਬੱਸ ਤੇ ਕਾਰ ਦੀ ਹੋਈ ਟੱਕਰ, 3 ਦੀ ਮੌਤ, 26 ਪੁਲਿਸ ਮੁਲਾਜ਼ਮ ਜ਼ਖ਼ਮੀ 

ਸੈਕਟਰ-38 ਦੀ ਵਸਨੀਕ ਜੋਤੀ ਠਾਕੁਰ ਨੇ ਸੈਕਟਰ-35 ਸਥਿਤ ਅੰਕਲ ਜੈਕਜ਼ ਰੈਸਟੋਰੈਂਟ ਅਤੇ ਸਵਿਗੀ ਇੰਡੀਆ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਮਿਸ਼ਨ ਨੇ ਦੋਵਾਂ ਨੂੰ ਸੇਵਾ ਵਿਚ ਲਾਪਰਵਾਹੀ ਦਾ ਦੋਸ਼ੀ ਠਹਿਰਾਉਂਦਿਆਂ ਲੜਕੀ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 15,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਅਦਾ ਕਰਨ ਦੇ ਹੁਕਮ ਦਿਤੇ ਹਨ।

ਇਹ ਵੀ ਪੜ੍ਹੋ: Haryana News: 4 ਭੈਣਾਂ ਦੇ ਇਲਕੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦਰਖਤ ਨਾਲ ਲਟਕਦੀ ਮਿਲੀ ਲਾਸ਼ 

ਜੋਤੀ ਠਾਕੁਰ ਨੇ ਖਪਤਕਾਰ ਕਮਿਸ਼ਨ ਨੂੰ ਦਿਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 26 ਅਪ੍ਰੈਲ 2022 ਨੂੰ ਉਸ ਨੇ ਅੰਕਲ ਜੈਕ ਦੇ ਰੈਸਟੋਰੈਂਟ ਤੋਂ ਸ਼ਾਕਾਹਾਰੀ ਹਾਟ ਡੌਗ ਅਤੇ ਕੋਲਡ ਕੌਫੀ ਬਿਟਰਸ ਸ਼ੇਕ ਦਾ ਆਰਡਰ ਦਿੱਤਾ ਸੀ। ਇਸ ਦੇ ਲਈ ਜੋਤੀ ਨੇ ਔਨਲਾਈਨ ਮੋਡ ਵਿੱਚ 306 ਰੁਪਏ ਦਾ ਭੁਗਤਾਨ ਕੀਤਾ ਸੀ। ਕਰੀਬ 10 ਤੋਂ 15 ਮਿੰਟ ਬਾਅਦ ਸਵਿਗੀ ਦੇ ਫੂਡ ਡਿਲੀਵਰੀ ਬੁਆਏ ਨੇ ਆਰਡਰ ਡਿਲੀਵਰ ਕਰ ਦਿਤਾ। ਸ਼ਿਕਾਇਤਕਰਤਾ ਨੇ ਜਦੋਂ ਡੱਬਾ ਖੋਲ੍ਹਿਆ ਤਾਂ ਅੰਦਰ ਖਾਣ-ਪੀਣ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਲੜਕੀ ਨੇ ਇਸ ਦੀ ਸ਼ਿਕਾਇਤ ਸਵਿਗੀ ਨੂੰ ਕੀਤੀ ਤਾਂ ਸਵਿਗੀ ਨੇ ਗਲਤੀ ਮੰਨ ਲਈ ਅਤੇ 130 ਰੁਪਏ ਵਾਪਸ ਕਰ ਦਿਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਤੀ ਠਾਕੁਰ ਨੇ ਕਿਹਾ ਕਿ ਜਦੋਂ ਉਸ ਨੇ ਹਾਟ ਡਾਗ ਖਾਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸ਼ਾਕਾਹਾਰੀ ਨਹੀਂ ਸਗੋਂ ਮਾਸਾਹਾਰੀ ਸੀ। ਇਸ ਨੂੰ ਖਾਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ। ਉਹ ਉਲਟੀਆਂ ਅਤੇ ਦਸਤ ਤੋਂ ਪੀੜਤ  ਹੋ ਗਈ। ਲੜਕੀ ਨੇ ਦੋਸ਼ ਲਾਇਆ ਕਿ ਉਹ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਸੀ ਅਤੇ ਸ਼ਾਕਾਹਾਰੀ ਸੀ।

ਮਾਸਾਹਾਰੀ ਖਾਣ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸਨੇ ਰੈਸਟੋਰੈਂਟ ਅਤੇ ਸਵਿਗੀ ਨੂੰ ਸ਼ਿਕਾਇਤ ਕੀਤੀ ਅਤੇ ਆਰਡਰ ਲਈ ਖਰਚ ਕੀਤੇ ਪੈਸੇ ਵਾਪਸ ਕਰਨ ਲਈ ਕਿਹਾ ਪਰ ਕੋਈ ਸੁਣਵਾਈ ਨਹੀਂ ਹੋਈ।

(For more Punjabi news apart from Vegetarian food sent instead of vegetarian Chandigarh News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement