Chandigarh News : ਸਪੀਕਰ ਸੰਧਵਾਂ ਵੱਲੋਂ PU ਨੂੰ ਨਿਰਦੇਸ਼ : 'ਮਹਾਨ ਕੋਸ਼' ਬਾਰੇ ਮਾਹਿਰ ਕਮੇਟੀ ਦੀ ਰਿਪੋਰਟ ਦੋ ਹਫ਼ਤਿਆਂ ਵਿੱਚ ਸੌਂਪੇ

By : BALJINDERK

Published : May 6, 2025, 7:54 pm IST
Updated : May 6, 2025, 7:54 pm IST
SHARE ARTICLE
Speaker Sandhwan
Speaker Sandhwan

Chandigarh News : ਸੁਧਾਰਾਂ ਤੋਂ ਬਾਅਦ 'ਮਹਾਨ ਕੋਸ਼' ਨੂੰ ਜਲਦੀ ਹੀ ਦੁਬਾਰਾ ਛਾਪਣ 'ਤੇ ਚਰਚਾ

Chandigarh News in Punjabi : ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਭਾਈ ਕਾਨ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਦੀ ਸੁਧਾਈ ਲਈ ਅੱਜ ਆਪਣੇ ਦਫਤਰ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਪੰਜਾਬੀ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਆਏ ਡੀਨ ਨਾਲ ਗਹਿਨ ਚਰਚਾ ਕੀਤੀ ਅਤੇ ਉਹਨਾਂ ਨੂੰ ਇਹ ਆਦੇਸ਼ ਦਿੱਤੇ ਕਿ ਉਹ ਮਹਾਨ ਕੋਸ਼ ਵਿੱਚ ਪਾਈਆਂ ਗਈਆਂ ਤਰੂਟੀਆਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਲੈਣ। ਵਿਚਾਰ-ਵਟਾਂਦਰੇ ਦੌਰਾਨ, ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੁਧਾਰ ਕਰਨ ਤੋਂ ਬਾਅਦ ਮਹਾਨ ਕੋਸ਼ ਨੂੰ ਦੁਬਾਰਾ ਛਾਪਣ ਲਈ ਕਿਹਾ।

ਸਪੀਕਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਡੀਨ ਨੂੰ ਇਹ ਵੀ ਕਿਹਾ ਗਿਆ ਕੀ ਉਹ ਯੂਨੀਵਰਸਿਟੀ ਵੱਲੋਂ ਗਠਿਤ ਐਕਸਪਰਟ ਕਮੇਟੀ ਦੀ ਮੀਟਿੰਗ 15 ਦਿਨਾਂ ਦੇ ਅੰਦਰ ਅੰਦਰ ਰੱਖਣ ਅਤੇ ਉਸ ਕਮੇਟੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸਰਕਾਰ ਨੂੰ ਭੇਜ ਦੇਣ ਤਾਂ ਜੋ ਸਰਕਾਰ ਇਸ ਉੱਪਰ ਬਣਦੀ ਕਾਰਵਾਈ ਕਰ ਸਕੇ।

ਇਸ ਮੀਟਿੰਗ ਵਿੱਚ ਗਰੀਸ਼ ਦਿਆਲਨ ਡੀ.ਜੀ.ਐਸ.ਈ ਸਕੂਲ ਐਜੂਕੇਸ਼ਨ, ਡਾ ਨਰਿੰਦਰ ਕੌਰ ਮੁਲਤਾਨੀ ਡੀਨ ਪੰਜਾਬੀ ਯੂਨੀਵਰਸਿਟੀ, ਡਾ. ਪਰਮਿੰਦਰਜੀਤ ਕੌਰ ਪੰਜਾਬੀ ਯੂਨੀਵਰਸਿਟੀ, ਕੁਲਜੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਹਸ਼ਪਾਲ ਸਿੰਘ, ਡਾ ਖੁਸ਼ਹਾਲ ਸਿੰਘ, ਰਾਜਿੰਦਰ ਸਿੰਘ ਖਾਲਸਾ, ਅਮਰਿੰਦਰ ਸਿੰਘ, ਪਿਆਰੇ ਲਾਲ ਗਰਗ ਅਸ਼ੋਕ ਚਾਵਲਾ ਸ਼ਾਮਿਲ ਹੋਏ।

 (For more news apart from Speaker Sandhwan directs Punjabi University: Submit expert committee report on 'Mahan Kosh' within two weeks News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement