ਰੋਜ਼ਾਨਾ ਸਪੋਕਸਮੈਨ ਨੂੰ ਮਿਲੀ ਰਿਪੋਰਟ ’ਚ ਹੋਏ ਪ੍ਰਗਟਾਵੇ, ਨਸ਼ਾ ਛੁਡਵਾਉਣ ਵਾਲੀਆਂ 23 ਹਜ਼ਾਰ ਗੋਲੀਆਂ ਗ਼ਾਇਬ
Published : Feb 7, 2025, 6:56 am IST
Updated : Feb 7, 2025, 6:56 am IST
SHARE ARTICLE
23 thousand anti-drug tablets are missing News in punjabi
23 thousand anti-drug tablets are missing News in punjabi

ਮ੍ਰਿਤਕ ਵਿਅਕਤੀ ਦੇ ਨਾਂ ’ਤੇ ਵੀ ਦਿਤੀਆਂ ਗੋਲੀਆਂ, 200 ਰੁਪਏ ਤਕ ਵੇਚਿਆ 10 ਗੋਲੀਆਂ ਦਾ ਪੱਤਾ

ਚੰਡੀਗੜ੍ਹ (ਸੁਮਿਤ ਸਿੰਘ) : ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਕਰਨ ਲਈ ਨਸ਼ਾ ਛੁਡਵਾਊ ਕੇਂਦਰਾਂ ਵਿਚ ਇਲਾਜ ਸ਼ੁਰੂ ਕੀਤਾ ਗਿਆ ਪਰ ਇਕ ਵਾਰ ਫਿਰ ਤੋਂ ਨਸ਼ਾ ਛੁਡਵਾਉਣ ਲਈ ਦਿਤੀਆਂ ਜਾ ਰਹੀਆਂ ਗੋਲੀਆਂ ਨੂੰ ਲੈ ਕੇ ਇਕ ਰਿਪੋਰਟ ’ਚ ਪ੍ਰਗਟਾਵਾ ਹੋਇਆ ਹੈ ਕਿ 23 ਹਜ਼ਾਰ ਦੇ ਕਰੀਬ ਗੋਲੀਆਂ ਗ਼ਾਇਬ ਹਨ ਅਤੇ 200 ਰੁਪਏ ਪੱਤੇ ਦੇ ਹਿਸਾਬ ਦੇ ਨਾਲ ਵੇਚੀਆਂ ਵੀ ਜਾ ਰਹੀਆਂ ਸਨ, ਨਾਲ ਹੀ ਇਹ ਵੀ ਰਿਪੋਰਟ ਵਿਚ ਸਾਹਮਣੇ ਆਇਆ ਕਿ ਇਕ ਮਰੇ ਬੰਦੇ ਦੇ ਨਾਂ ’ਤੇ ਵੀ ਗੋਲੀਆਂ ਦਿਤੀਆਂ ਜਾ ਰਹੀਆਂ ਸਨ। 

ਮੋਹਾਲੀ ਦੇ ਦਫ਼ਤਰ ਡਿਪਟੀ ਮੈਡੀਕਲ ਕਮਿਸ਼ਨਰ ਵਲੋਂ ਸਿਵਲ ਸਰਜਨ ਨੂੰ ਭੇਜੀ ਗਈ ਇਕ ਰਿਪੋਰਟ ’ਚ ਹੈਰਾਨੀਜਨਕ ਪ੍ਰਗਟਾਵੇ ਹੋਏ ਹਨ। ਜਿਸ ਵਿਚ ਨਸ਼ਾ ਛੁੜਾਉ ਕੇਂਦਰਾਂ ’ਚ ਦਿਤੀ ਜਾਣ ਵਾਲੀਆਂ ਗੋਲੀਆਂ ਨੂੰ ਲੈ ਕੇ ਹੇਰਾਫੇਰੀ ਸਾਹਮਣੇ ਆਈ ਹੈ ਕਿਉਂਕਿ ਬਾਰ-ਬਾਰ ਓਟ ਕਲੀਨਿਕ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ। ਜੇਕਰ ਡਿਪਟੀ ਮੈਡੀਕਲ ਕਮਿਸ਼ਨਰ ਵਲੋਂ ਭੇਜੀ ਰਿਪੋਰਟ ਦੇ ਤੱਥਾਂ ਨੂੰ ਦੇਖਿਆ ਜਾਵੇ ਤਾਂ ਉਸ ਵਿਚ ਸਾਹਮਣੇ ਆਉਂਦਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਇਕ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਸੀ ਜਿਸ ਨੇ 17-12-2024 ਨੂੰ ਜਦੋਂ ਢਕੋਲੀ ਦੇ ਓਟ ਕਲੀਨਿਕ ਦੀ ਜਾਂਚ ਕੀਤੀ ਤਾਂ ਕਈ ਹੈਰਾਨੀਜਨਕ ਪ੍ਰਗਟਾਵੇ ਜਾਂਚ ਕਮੇਟੀ ਨੇ ਰਿਪੋਰਟ ’ਚ ਕੀਤੇ।

ਇਸ ਜਾਂਚ ਕਮੇਟੀ ਦੇ ਚਾਰ ਮੈਂਬਰ ਨਿਯੁਕਤ ਕੀਤੇ ਗਏ ਸਨ ਜਿਨ੍ਹਾਂ ਵਿਚ ਡਾਕਟਰ ਦੇ ਨਾਲ ਕਾਉਂਸਲਰ, ਸਟਾਫ਼ ਨਰਸ ਅਤੇ ਅਕਾਊਂਟੈਂਟ ਸ਼ਾਮਲ ਸਨ। ਜਿਨ੍ਹਾਂ ਵਲੋਂ 17 ਦਸੰਬਰ 2024 ਨੂੰ ਜਾਂਚ ਕੀਤੀ ਗਈ ਤਾਂ 6 ਪੁਆਇੰਟ ਪੜਤਾਲ ਦੇ ਪਹਿਲੇ ਪੜਾਅ ਦੇ ਬਣਾਏ ਗਏ ਜਿਸ ਵਿਚ ਦਸਿਆ ਗਿਆ ਕਿ ਦੇਖਣ ’ਚ ਆਇਆ ਕਿ ਲੰਮੇ ਸਮੇਂ ਤੋਂ ਬਿਨਾਂ ਡਾਕਟਰ ਦੇ ਫ਼ੋਲੋਅਪ ਤੋਂ ਦਵਾਈਆਂ ਦਿਤੀਆਂ ਜਾ ਰਹੀਆਂ ਹਨ ਅਤੇ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਮਰੀਜ਼ਾਂ ਦੀ ਡੋਜ਼ ਵਧਾਈ ਘਟਾਈ ਜਾ ਰਹੀ ਹੈ।

ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਕਿ ਮਰੀਜ਼ ਨੂੰ 7,10,20,30 ਦਿਨਾਂ ਤਕ ਦੀ ਦਵਾਈ ਅਪਣੇ ਪੱਧਰ ਤੇ ਦਿਤੀਆਂ ਜਾ ਰਹੀਆਂ ਹਨ। ਸੈਂਟਰ ਦੇ ਸਟਾਕ ਵਿਚ ਰਿਕਾਰਡ ਅਨੁਸਾਰ 0.4ਐਮਜੀ-8249,2 ਐਮਜੀ -31,371 ਦਵਾਈਆਂ ਹੋਣੀਆਂ ਚਾਹੀਦੀਆਂ ਹਨ ਜਦੋਂ ਕਿ ਮੇਨ ਸਟਾਕ ਅਤੇ ਓਟ ਦਾ ਸਟਾਕ ਚੈੱਕ ਕਰਨ ਤੇ ਪਤਾ ਲਗਿਆ ਕਿ ਮੇਨ ਸਟਾਕ ਵਿਚ 04ਐਮਜੀ -8000, 2ਐਮਜੀ-6000 ਅਤੇ ਓਟ ਦੇ ਸਟੋਕ ਵਿਚ 04ਐਮਜੀ-133, 2ਐਮਜੀ-1679 ਪਾਇਆ ਗਿਆ। ਜਾਂਚ ਟੀਮ ਨੇ ਦਸਿਆ ਕਿ ਸਟੋਕ ਵਿਚ ਹੇਰ ਫੇਰ ਪਈ ਗਈ। ਜਿਸ ਵਿਚ ਗੋਲੀਆਂ ਬੀਪੀਐਨ 04ਐਮਜੀ ਦੀਆਂ 55 ਗੋਲੀਆਂ ਅਤੇ 2ਐਮਜੀ-23559 ਦੀਆਂ ਗੋਲੀਆਂ ਘੱਟ ਪਾਈਆਂ ਗਈਆਂ ਹਨ। ਇਥੋਂ ਤਕ ਕਿ ਮਰੀਜ਼ਾਂ ਤੋ ਜਾਂਚ ਸਮੇਂ ਜਾਂਚ ਟੀਮ ਨੂੰ ਪਤਾ ਲੱਗਿਆ ਕਿ ਬਿਨਾ ਰਜਿਸਟਰੇਸ਼ਨ 200 ਰੁਪਏ (10 ਗੋਲੀਆਂ ਦਾ ਪੱਤਾ) ਪ੍ਰਤੀ ਪੱਤਾ ਵੇਚਿਆ ਜਾਂਦਾ ਹੈ।

ਜਾਂਚ ’ਚ ਸਾਹਮਣੇ ਆਇਆ ਕਿ ਰਜਿਸਟਰ ਉੱਤੇ ਮਰੀਜ਼ਾਂ ਕੋਲੋਂ ਪਹਿਲਾਂ ਹੀ ਪੂਰੇ ਮਹੀਨੇ ਦੇ ਦਸਤਖ਼ਤ ਕਰਵਾ ਲਏ ਜਾਂਦੇ ਹਨ। ਰਜਿਸਟਰ ਅਨੁਸਾਰ ਮਰੀਜ਼ਾਂ ਨੂੰ ਚਾਰ ਗੋਲੀਆਂ ਤੋਂ ਜ਼ਿਆਦਾ ਹਰ ਰੋਜ਼ ਦਿਤੀਆਂ ਜਾ ਰਹੀਆਂ ਹਨ ਪਰ ਮਰੀਜ਼ਾਂ ਨਾਲ ਗੱਲਬਾਤ ’ਚ ਸਾਹਮਣੇ ਆਇਆ ਕਿ ਉਨ੍ਹਾਂ ਨੂੰ ਇਕ ਜਾਂ ਦੋ ਗੋਲੀਆਂ ਹੀ ਦਿਤੀਆਂ ਜਾਂਦੀਆਂ ਹਨ, ਜਦੋਂ ਕਿ ਆਨਲਾਈਨ ਪੋਰਟਲ ਉੱਤੇ ਚਾਰ ਤੋਂ ਪੰਜ ਗੋਲੀਆਂ ਦਰਜ ਕੀਤੀਆਂ ਗਈਆਂ ਹਨ। ਡਿਪਟੀ ਮੈਡੀਕਲ ਕਮਿਸ਼ਨਰ ਨੇ ਅਪਣੀ ਰਿਪੋਰਟ ’ਚ ਦਸਿਆ ਕਿ ਜਦੋਂ ਐਸਐਮਓ ਢਕੋਲੀ ਸੀ.ਐਚ.ਸੀ ਨੇ ਜਾਂਚ ਵਜੋਂ ਐਕਟਿਵ ਮਰੀਜ਼ਾਂ ਨੂੰ ਫ਼ੋਨ ਕੀਤਾ ਤਾਂ ਪਤਾ ਲੱਗਿਆ ਕਿ ਜਿਹੜੇ 6 ਮਰੀਜ਼ਾਂ ਨੂੰ ਫ਼ੋਨ ਕੀਤਾ ਗਿਆ ਉਨ੍ਹਾਂ ’ਚੋਂ ਇਕ ਮਰੀਜ਼ ਅਜਿਹਾ ਵੀ ਸੀ ਜਿਸ ਦੀ 22 ਸਤੰਬਰ 2024 ਨੂੰ ਮੌਤ ਹੋ ਚੁਕੀ ਸੀ ਪਰ ਚੈਕਿੰਗ ਤੋਂ ਇਕ ਦਿਨ ਪਹਿਲਾਂ ਤਕ ਤਿੰਨ ਗੋਲੀਆਂ ਪ੍ਰਤੀ ਦਿਨ 02 ਐਮਜੀ ਆਨਲਾਈਨ ਪੋਰਟਲ ਉੱਤੇ ਦਰਜ  ਹਨ। ਇਸ ਮਾਮਲੇ ਨੂੰ ਲੈ ਕੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਇਕ ਰਿਪੋਰਟ ਬਣਾ ਕੇ ਸਿਵਿਲ ਸਰਜਨ ਨੂੰ 9 ਜਨਵਰੀ 2025 ਨੂੰ ਅਨੁਸ਼ਾਸਨੀ ਕਾਰਵਾਈ ਵਾਸਤੇ ਭੇਜ ਦਿਤੀ ਹੈ ਜਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਮੋਹਾਲੀ ਜ਼ਿਲ੍ਹਾ ਨਸ਼ਾ ਛੁੜਾਉ ਅਤੇ ਮੁੜ ਵਸੇਬਾ ਸੋਸਾਇਟੀ ਦੇ ਚੇਅਰਮੈਨ ਹਨ ਤਾਂ ਉਨ੍ਹਾਂ ਨੂੰ ਵੀ ਇਹ ਜਾਣਕਾਰੀ ਭੇਜੀ ਜਾਵੇ। 

ਇਸ ਰਿਪੋਰਟ ਨੂੰ ਦੇਖੀਏ ਤਾਂ ਕਈ ਤਰ੍ਹਾਂ ਦੇ ਪ੍ਰਗਟਾਵੇ ਸਾਹਮਣੇ ਆਉਂਦੇ ਹਨ ਹਾਲਾਂਕਿ ਇਸ ਰਿਪੋਰਟ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਕਾਰਵਾਈ ਲਈ ਕਿਹਾ ਗਿਆ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਇਕ ਮਾਮਲੇ ਦੀ ਜਾਂਚ ’ਚ ਤਾਂ ਵਿਜੀਲੈਂਸ ਵਲੋਂ ਵੀ ਕਾਰਵਾਈ ਕੀਤੀ ਗਈ ਹੈ। ਹੁਣ ਇਹ ਦੇਖਣਾ ਬਣਦਾ ਹੈ ਕਿ ਆਖ਼ਰ ਇਹ ਸਿਲਸਿਲਾ ਕਦੋਂ ਰੁਕਦਾ ਹੈ।
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement