
ਕਿਹਾ, ਇਸ ਦੀ ਅਸੀਂ ਕਦੇ ਕੀਮਤ ਲਗਾਈ ਹੀ ਨਹੀਂ, ਕਿਉਂਕਿ ਇਸ ਨੂੰ ਕਦੇ ਵੇਚਣਾ ਹੀ ਨਹੀਂ
ਪੂਰੀ ਦੁਨੀਆਂ ਵਿਚ ਵੱਖ-ਵੱਖ ਚੀਜ਼ਾਂ ਦੇ ਸ਼ੌਕੀਨ ਪਾਏ ਜਾਂਦੇ ਹਨ, ਫਿਰ ਚਾਹੇ ਉਹ ਗੱਡੀਆਂ ਰੱਖਣ ਦਾ, ਚਾਹੇ ਜਾਨਵਰ ਪਾਲਣ ਦਾ ਆਦਿ ਹੋਵੇ। ਕਈ ਲੋਕ ਘੋੜੇ ਰੱਖਣ ਦੇ ਵੀ ਸ਼ੌਕੀਨ ਹੁੰਦੇ ਹਨ। ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਇਕ ਘੋੜੇ ਦੇ ਮਾਲਕ ਨਦੀਮ ਸ਼ੇਖ਼ ਨੇ ਕਿਹਾ ਕਿ ਮੇਰੇ ਘੋੜੇ ਦਾ ਨਾਮ ਦਿਲਜਾਨ ਹੈ ਤੇ ਇਸ ਦੇ ਬਾਪ ਦਾ ਨਾਮ ਦਿਲਬਾਗ਼ ਰਣੀਆ ਤੇ ਮਾਂ ਦਾ ਨਾਮ ਖ਼ੁਸ਼ਬੂ ਹੈ।
ਇਹ ਘੋੜਾ ਬਿਆਲ ਸਟੱਡ ਫ਼ਾਰਮ ਤੋਂ ਆਇਆ ਹੈ। ਅਸੀਂ ਗੁਜਰਾਤ ਤੋਂ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘੋੜੇ ਦਿਲਜਾਨ ਦੀ ਕੀਮਤ ਨਹੀਂ ਲਗਾਉਂਦੇ, ਜੇ ਅਸੀਂ ਆਪਣੇ ਘੋੜੇ ਦੀ ਕੀਮਤ ਲਗਾਉਣੀ ਹੁੰਦੀ ਤਾਂ ਇਸ ਸ਼ੋਅ ਵਿਚ ਆਪਣੇ ਘੋੜੇ ਨੂੰ ਨਹੀਂ ਲੈ ਕੇ ਆਉਂਦੇ। ਦਿਲਜਾਨ ਦਾ ਬਾਪ ਦਿਲਬਾਗ਼ ਵਰਲਡ ’ਚ ਬੈਸਟ ਘੋੜਾ ਮੰਨਿਆ ਜਾਂਦਾ ਹੈ। ਜਿਸ ਨੂੰ ਅਸੀਂ ਕਿਸੇ ਸ਼ੋਅ ਵਿਚ ਨਹੀਂ ਲੈ ਕੇ ਜਾਂਦੇ ਸਿਰਫ਼ ਆਪਣੇ ਘਰ ਵਿਚ ਹੀ ਰੱਖਦੇ ਹਾਂ।
ਦਿਲਬਾਗ਼ ਦੇ ਬੱਚਿਆਂ ਦੀ ਕੀਮਤ ਕਰੋੜਾਂ ਵਿਚ ਲੱਗਦੀ ਹੈ। ਅਸੀਂ ਘੋੜੇ ਸ਼ੌਕ ਲਈ ਤੇ ਬਰੀਡਿੰਗ ਲਈ ਰੱਖਦੇ ਹਾਂ। ਅਸੀਂ ਆਪਣੇ ਘੋੜਿਆਂ ਨੂੰ ਵੱਖ-ਵੱਖ ਸ਼ੋਆਂ ਵਿਚ ਲੈ ਕੇ ਜਾਂਦੇ ਹਾਂ। ਦਿਲਜਾਨ ਦਾ ਜਨਮ ਸਾਡੇ ਘਰ ’ਚ ਹੀ ਹੋਇਆ ਸੀ ਤੇ ਇਹ ਸਾਡੇ ਨਾਲ 8 ਸਾਲ ਤੋਂ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਲਜਾਨ ਦੋ ਵਾਰ ਚੈਂਪੀਅਨ ਵੀ ਰਹਿ ਚੁੱਕਾ ਹੈ। ਮੇਰੇ ਘੋੜੇ ਦਾ ਕਈ ਲੋਕਾਂ ਨੇ ਕੀਮਤ ਵੀ ਲਗਾਈ ਪਰ ਅਸੀਂ ਨਾਂਹ ਕਰ ਦਿਤੀ।
ਇਹ ਘੋੜਾ ਮੇਰੇ ਦਿਲ ਦੇ ਬਹੁਤ ਕਰੀਬ ਹੈ, ਇਸੇ ਲਈ ਅਸੀਂ ਇਸ ਦਾ ਨਾਮ ਦਿਲਜਾਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਿਸੇ ਜਾਨਵਰ ਨੂੰ ਪਾਲਦੇ ਹਾਂ ਤਾਂ ਉਹ ਸਾਡੇ ਪਰਿਵਾਰ ਦਾ ਹਿੱਸਾ ਬਣ ਜਾਂਦਾ ਹੈ। ਸਾਨੂੰ ਇਕ ਘੋੜੇ ਦੀ ਦੇਖਰੇਖ ਲਈ ਪੰਜ ਵਿਅਕਤੀ ਰੱਖਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦਿਲਜਾਨ ਨੂੰ ਪਾਲਿਆ ਹੈ ਉਨ੍ਹਾਂ ਨੇ ਕਦੇ ਪੈਸਿਆਂ ਦੀ ਗਿਣਤੀ ਨਹੀਂ ਕੀਤੀ।
photo