CISCE 12th Class Result: ਟ੍ਰਾਈਸਿਟੀ 'ਚ 3 ਵਿਦਿਆਰਥੀ ਰਹੇ ਮੋਹਰੀ
Published : May 7, 2024, 2:12 pm IST
Updated : May 7, 2024, 2:12 pm IST
SHARE ARTICLE
File Photo
File Photo

ਨਾਨ-ਮੈਡੀਕਲ ਵਿਚ ਸੇਂਟ ਜ਼ੇਵੀਅਰ ਸਕੂਲ ਦੀ ਅਰੁਨਿਮਾ ਰਾਏ ਨੇ 97 ਫ਼ੀਸਦੀ ਅੰਕ ਹਾਸਲ ਕੀਤੇ

CISCE 12th Class Result:  ਚੰਡੀਗੜ੍ਹ- ਦਿ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐੱਸਸੀਈ) ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਟ੍ਰਾਈਸਿਟੀ ਦੇ 3 ਬੱਚਿਆਂ ਨੇ ਬਾਜ਼ੀ ਮਾਰੀ ਹੈ। ਟਰਾਈਸਿਟੀ ਵਿਚ ਬਾਰ੍ਹਵੀਂ ਜਮਾਤ ਦੀਆਂ ਚਾਰ ਸਟਰੀਮਾਂ ਵਿੱਚੋਂ ਤਿੰਨ ਵਿਚ ਲੜਕੀਆਂ ਮੋਹਰੀ ਰਹੀਆਂ। ਦੂਜੇ ਪਾਸੇ ਦਸਵੀਂ ਜਮਾਤ ਵਿਚ ਲਿਟਲ ਫਲਾਵਰ ਸਕੂਲ ਪੰਚਕੂਲਾ ਤੇ ਟੈਂਡਰ ਹਾਰਟ ਸਕੂਲ ਸੈਕਟਰ-33 ਦੇ ਵਿਦਿਆਰਥੀਆਂ ਨੇ ਸਾਂਝਾ ਮੋਹਰੀ ਸਥਾਨ ਹਾਸਲ ਕੀਤਾ ਹੈ। 

ਬਾਰ੍ਹਵੀਂ ਜਮਾਤ ਦੀ ਮੈਡੀਕਲ ਤੇ ਨਾਨ-ਮੈਡੀਕਲ ਸਟਰੀਮ ਵਿਚ ਵਾਈਪੀਐੱਸ ਸਕੂਲ ਮੁਹਾਲੀ ਦੀ ਰਵਲੀਨ ਕੌਰ ਮੈਡੀਕਲ ਵਿਚ 97.25 ਫ਼ੀਸਦੀ ਅੰਕ ਹਾਸਲ ਕਰ ਕੇ ਟਾਪਰ ਬਣੀ ਜਦਕਿ ਇਸੇ ਸਕੂਲ ਦੀ ਸਬਰੀਨ ਕੌਰ ਨੇ ਹਿਊਮੈਨੀਟੀਜ਼ ਵਿਚ 98.75 ਫ਼ੀਸਦੀ ਅੰਕ ਹਾਸਲ ਕਰ ਕੇ ਬਾਜ਼ੀ ਮਾਰੀ। ਸੇਂਟ ਜ਼ੇਵੀਅਰ ਦੇ ਸੌਮਿਆ ਉਨਿਆਲ ਨੇ ਕਾਮਰਸ ਵਿਚ 93.50 ਫੀਸਦੀ ਅੰਕਾਂ ਨਾਲ ਟਾਪ ਕੀਤਾ।

ਨਾਨ-ਮੈਡੀਕਲ ਵਿਚ ਸੇਂਟ ਜ਼ੇਵੀਅਰ ਸਕੂਲ ਦੀ ਅਰੁਨਿਮਾ ਰਾਏ ਨੇ 97 ਫ਼ੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਦਸਵੀਂ ਜਮਾਤ ਵਿੱਚ ਸਿਖਰਲੇ ਸਥਾਨ ’ਤੇ ਦੋ ਵਿਦਿਆਰਥੀ ਆਏ। ਪੰਚਕੂਲਾ ਦੇ ਲਿਟਲ ਫਲਾਵਰ ਸਕੂਲ ਦੇ ਨੀਵ ਗੁਪਤਾ ਤੇ ਚੰਡੀਗੜ੍ਹ ਦੇ ਟੈਂਡਰ ਹਾਰਟ ਸਕੂਲ ਸੈਕਟਰ-33 ਦੀ ਸ੍ਰਿਸ਼ਟੀ ਜੋਸ਼ੀ ਦੇ 99.2 ਅੰਕ ਆਏ।

ਰਵਲੀਨ ਕੌਰ ਨੇ ਦੱਸਿਆ ਕਿ ਉਸ ਨੇ 97.25 ਫੀਸਦੀ ਅੰਕਾਂ ਨਾਲ ਮੈਡੀਕਲ ਤੇ ਨਾਨ ਮੈਡੀਕਲ ਦੋਵਾਂ ਵਿਚ ਟਰਾਈਸਿਟੀ ਵਿੱਚ ਟੌਪ ਕੀਤਾ ਹੈ। ਉਹ ਫਾਰੈਂਸਿਕ ਮਾਹਿਰ ਬਣਨਾ ਚਾਹੁੰਦੀ ਹੈ। ਉਹ ਸੰਗੀਤ ਸੁਣਨ ਦੇ ਨਾਲ-ਨਾਲ ਡਿਬੇਟ ਮੁਕਾਬਲਿਆਂ ਵਿਚ ਵੀ ਹਿੱਸਾ ਲੈਂਦੀ ਰਹੀ ਹੈ। ਰਵਲੀਨ ਨੇ ਦੱਸਿਆ ਕਿ ਉਸ ਨੂੰ ਗੌਲਫ ਖੇਡਣਾ ਵੀ ਪਸੰਦ ਹੈ। 

(For more Punjabi news apart from CISCE 12th Class Result: In Tricity, 3 students were the leaders , stay tuned to Rozana Spokesman)

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement