Kangana Ranaut Controversy: ਥੱਪੜ ਤੋਂ ਬਾਅਦ ਟ੍ਰੋਲ ਹੋਈ ਕੰਗਨਾ ਰਣੌਤ, ਕਿਸੇ ਨੇ ਬਣਾਏ ਗੀਤ ਤੇ ਕਿਸੇ ਨੇ ਮੁਫਤ ਕੇਸ ਲੜਨ ਦਾ ਕੀਤਾ ਐਲਾਨ
Published : Jun 7, 2024, 11:38 am IST
Updated : Jun 7, 2024, 11:38 am IST
SHARE ARTICLE
Kangana Ranaut Controversy News in punjabi
Kangana Ranaut Controversy News in punjabi

Kangana Ranaut Controversy: ਬਿਜ਼ਨੈੱਸਮੈਨ ਬੈਂਸ ਦੇਣਗੇ 1 ਲੱਖ ਰੁਪਏ

Kangana Ranaut Controversy News in punjabi : ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਕਈ ਗਾਇਕਾਂ ਨੇ ਗੀਤ ਤਿਆਰ ਕੀਤੇ ਹਨ ਤੇ ਕਈਆਂ ਨੇ ਰੈਪ ਵੀ ਤਿਆਰ ਕੀਤਾ ਹੈ। ਇੰਨਾ ਹੀ ਨਹੀਂ ਚੰਡੀਗੜ੍ਹ ਦੇ ਵਪਾਰੀ ਨੇ 1 ਲੱਖ ਰੁਪਏ ਅਤੇ ਕਿਸਾਨ ਪਰਿਵਾਰ 'ਚ ਪੈਦਾ ਹੋਏ ਵਕੀਲ ਨੇ ਮੁਫਤ 'ਚ ਕੇਸ ਲੜਨ ਬਾਰੇ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵੱਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਗ੍ਰਿਫਤਾਰ  

ਕੰਗਨਾ ਨਾਲ ਵਾਪਰੀ ਇਸ ਘਟਨਾ 'ਤੇ ਪੰਜਾਬ ਦੇ ਦੋ ਗਾਇਕ ਅਤੇ ਇੱਕ ਨੌਜਵਾਨ ਰੈਪਰ ਹਨ, ਜਿਨ੍ਹਾਂ ਨੇ ਸੀਆਈਐਸਐਫ ਦੀ ਸਿਪਾਹੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਗੀਤ ਤਿਆਰ ਕੀਤੇ ਹਨ।  ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਬੈਂਸ ਕਹਿੰਦੇ ਹਨ - CISF-I, ਸਾਡੀ ਭੈਣ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਿਆ, ਮੈਂ ਇਸ ਬੱਚੀ ਨੂੰ ਪੰਜਾਬੀ ਅਤੇ ਪੰਜਾਬੀਅਤ ਬਚਾਉਣ ਲਈ ਦਿਲੋਂ ਸਲਾਮ ਕਰਦਾ ਹਾਂ ਅਤੇ ਇਸ ਨੂੰ 1 ਲੱਖ ਰੁਪਏ ਦਾ ਇਨਾਮ ਦਿੰਦਾ ਹਾਂ।

ਇਹ ਵੀ ਪੜ੍ਹੋ: Sri Guru Arjan Dev ji : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

ਇਨ੍ਹਾਂ ਸਾਰੀਆਂ ਘਟਨਾਵਾਂ ਦਰਮਿਆਨ ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕਿਹਾ- ਮੈਨੂੰ ਮੀਡੀਆ ਰਾਹੀਂ ਚੰਡੀਗੜ੍ਹ ਦੀ ਘਟਨਾ ਦੀ ਜਾਣਕਾਰੀ ਮਿਲੀ ਹੈ। ਜਿਸ ਵਿੱਚ ਇੱਕ ਮਹਿਲਾ ਕੁਲਵਿੰਦਰ ਕੌਰ ਨੇ ਮੰਡੀ ਦੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਇਨ੍ਹਾਂ ਹਾਲਾਤ ਵਿਚ ਮੈਂ ਕੁਲਵਿੰਦਰ ਕੌਰ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦਾ ਹਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ ਕਿਸੇ ਕਿਸਮ ਦੀ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਮੈਂ ਸੇਵਾਵਾਂ ਦੇ ਨੂੰ ਤਿਆਰ ਹਾਂ। ਮੇਰੇ ਸੂਤਰਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਇੱਕ ਕਿਸਾਨ ਪਰਿਵਾਰ ਵਿੱਚੋਂ ਹੈ ਅਤੇ ਮੈਂ ਇਸ ਸਮਾਜ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਵਿੱਚੋਂ ਹਾਂ। ਇਹਨਾਂ ਹਾਲਾਤ ਵਿੱਚ ਜੇਕਰ ਮੇਰੀ ਭੈਣ ਨੂੰ ਮੇਰੀ ਮਦਦ ਦੀ ਲੋੜ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੀ ਹੈ।

ਚੰਡੀਗੜ੍ਹ ਏਅਰਪੋਰਟ 'ਤੇ CISF ਮਹਿਲਾ ਕਾਂਸਟੇਬਲ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਮਹਿਲਾ ਜਵਾਨ ਕਹਿ ਰਹੀ ਹੈ ਕਿ ਕੰਗਨਾ ਨੇ ਕਿਹਾ ਸੀ ਕਿ ਔਰਤਾਂ 100 ਰੁਪਏ ਦੀ ਖਾਤਰ ਕਿਸਾਨ ਅੰਦੋਲਨ 'ਚ ਬੈਠੀਆਂ ਹਨ। ਜਦੋਂ ਉਸਨੇ ਇਹ ਬਿਆਨ ਦਿੱਤਾ ਤਾਂ ਮੇਰੀ ਮਾਂ ਵੀ ਉਥੇ ਬੈਠੀ ਸੀ। ਮਹਿਲਾ ਕਾਂਸਟੇਬਲ ਦਾ ਨਾਂ ਕੁਲਵਿੰਦਰ ਕੌਰ ਹੈ। ਇਸ ਘਟਨਾ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

(For more Punjabi news apart from Kangana Ranaut Controversy News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement