
Sri Guru Arjan Dev ji : ਘਦੀ ਸੀ ਧੁੱਪ ਸਿਰ ’ਤੇ ਦੁਪਹਿਰ ਦੀ, ਤੱਤੀ ਤਵੀ ਉਤੇ ਗੁਰੂ ਸਾਹਿਬ ਬਹਿ ਗਏ।
Sri Guru Arjan Dev ji Article in punjabi : ਘਦੀ ਸੀ ਧੁੱਪ ਸਿਰ ’ਤੇ ਦੁਪਹਿਰ ਦੀ।
ਤੱਤੀ ਤਵੀ ਉਤੇ ਗੁਰੂ ਸਾਹਿਬ ਬਹਿ ਗਏ।
ਜ਼ਾਲਮਾਂ ਦਾ ਹੋ ਜਾਏਗਾ ਨਾਸ਼ ਕਹਿ ਗਏ ।
ਪਾ ਕੇ ਸ਼ਹੀਦੀ ਇਤਿਹਾਸ ਰਚ ਗਏ ।
ਸੂਰਜ ਦੇ ਵਾਂਗ ਇਕ ਆਸ ਰਚ ਗਏ।
ਇਹੋ ਜਿਹਾ ਦੁਨੀਆਂ ’ਤੇ ਹੋਰ ਹੋਣਾ ਨਹੀਂ।
ਆਪਾ ਜ਼ਿੰਦਗਾਨੀ ਦਾ ਕਿਸੇ ਵੀ ਖੋਣ੍ਹਾਂ ਨਹੀਂ।
ਸਾਲ ਤਰਤਾਲੀ ਤੇ ਮਹੀਨਾ, ਸੋਲ੍ਹਾਂ ਦਿਨ ।
ਸ਼ਹੀਦੀ ਨੂੰ ਉਹ ਦੇ ਗਏ ਸਦੀਆਂ ਦੇ ਛਿਣ।
ਗੁਰੂ ਰਾਮ ਦਾਸ ਜੀ ਦੇ ਘਰ ਪੈਦਾ ਹੋਏ ।
ਫਿਰ ਮਾਤਾ ਭਾਨੀ ਜੀ ਦੀ ਖ਼ੁਸ਼ੀ ਨਾ ਸਮੋਏ ।
ਜਨਮ ਸਥਾਨ ਸੀਗਾ ਗੋਇੰਦਵਾਲ ਜੀ।
ਨੇਕੀ ਵਾਲੇ ਫੁਲਾਂ ਨਾਲ ਭਰੀ ਡਾਲ ਜੀ।
ਹੋਇਆ ਸੀ ਵਿਆਹ ਮਾਤਾ ਗੰਗਾ ਨਾਲ ਜੀ।
ਪੈਦਾ ਹੋਏ ਫਿਰ ਹਰਿਗੋਬਿੰਦ ਲਾਲ ਜੀ।
ਅੰਮ੍ਰਿਤਸਰ ਪ੍ਰਚਾਰ ਦਾ ਸਥਾਨ ਸੋਹਣਾ ਸੀ ।
ਵਾਤਾਵਰਣ ਕੁਦਰਤ ਦਾ ਮਨਮੋਹਣਾ ਸੀ ।
ਅਨੇਕਾਂ ਹੀ ਭਾਸ਼ਾਵਾਂ ਦੇ ਗਿਆਤਾ ਹੋਏ ਨੇ ।
ਗ੍ਰੰਥ ਦੀ ਸੰਪਾਦਨਾ ਦੇ ਦਾਤਾ ਹੋਏ ਨੇ।
ਚੌਦਾਂ ਸੌ ਤੀਹ ਪੰਨਿਆਂ ਨੂੰ ਸਿਰਜਿਆ।
ਸੱਚੇ ਸੁੱਚੇ ਕਵੀਆਂ ਨੂੰ ਮਾਣ ਬਖ਼ਸ਼ਿਆ ।
ਭੱਟ, ਗੁਰਸਿੱਖ, ਭਗਤਾਂ ਦੀ ਬਾਣੀ ਹੈ ।
ਗੁਰੂ ਜੀ ਦੀ ਬਾਣੀ ਇਸ ਵਿਚ ਲਾਸਾਨੀ