Chandigarh Women Day News : ਵਿਸ਼ਵ ਮਹਿਲਾ ਦਿਵਸ ’ਤੇ ਮਹਿਲਾਵਾਂ ਨੇ ਲਾਲ ਸਾੜੀਆਂ ਪਾ ਮੈਰਾਥਨ ’ਚ ਲਿਆ ਹਿੱਸਾ  

By : BALJINDERK

Published : Mar 8, 2024, 7:04 pm IST
Updated : Mar 8, 2024, 7:04 pm IST
SHARE ARTICLE
Red Saree Womens
Red Saree Womens

Chandigarh Women Day News : ਮਹਿਲਾਵਾਂ ਨੇ ਦਿੱਤਾ ਤੰਦਰੁਸਤ ਰਹਿਣ ਦਾ ਸੁਨੇਹਾ

Chandigarh Women Day News : ਚੰਡੀਗੜ੍ਹ ਦੀਆਂ ਸੜਕਾਂ ’ਤੇ ਲਾਲ ਸਾੜੀਆਂ ਪਾ ਕੇ ਔਰਤਾਂ, ਬਜ਼ੁਰਗ ਅਤੇ ਛੋਟੇ ਬੱਚੇ ਸ਼ੁੱਕਰਵਾਰ ਨੂੰ ਵਿਸ਼ਵ ਮਹਿਲਾ ਦਿਵਸ ’ਤੇ ਮੈਰਾਥਨ ਦੌੜ ’ਚ ਹਿੱਸਾ ਲੈ ਕੇ ਮਨਾਇਆ। ਵਿਸ਼ਵ ਮਹਿਲਾ ਦਿਵਸ ਮੌਕੇ ਚੰਡੀਗੜ੍ਹ ਕਲੱਬ ਸੈਕਟਰ-1 ਵਿਖੇ ਦਿ ਰਨ ਕਲੱਬ ਵੱਲੋਂ ਮਾਹਿਲਾਵਾਂ ਦੀ ਦੌੜ ਕਰਵਾਈ ਗਈ। ਇਸ ਵਿੱਚ ਹਰ ਵਰਗ ਦੀਆਂ ਔਰਤਾਂ ਨੇ ਭਾਗ ਲਿਆ ਅਤੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ।

ਇਹ ਵੀ ਪੜੋ:Lok Sabha Elections News : ਪੰਜਾਬ ’ਚ ਲੋਕ ਸਭਾ ਚੋਣਾਂ ਸ਼ਾਤੀਪੂਰਨ ਕਰਵਾਉਣ ਲਈ CAPF ਦੀਆਂ 25 ਕੰਪਨੀਆਂ ਤਾਇਨਾਤ

ਸਾੜ੍ਹੀ ਦੌੜ ਵਿੱਚ ਡਾਕਟਰ, ਸੇਵਾਮੁਕਤ ਪ੍ਰੋਫੈਸਰ, ਫੈਸ਼ਨ ਡਿਜ਼ਾਈਨਰ, ਕਾਰੋਬਾਰੀ ਔਰਤਾਂ, ਘਰੇਲੂ ਔਰਤਾਂ ਅਤੇ ਸਕੂਲੀ ਵਿਦਿਆਰਥਣਾਂ ਨੇ ਵੀ ਭਾਗ ਲਿਆ। ਮਹਿਲਾਵਾਂ ਨੇ ਦੌੜ ਲਗਾ ਕੇ ਸੁਨੇਹਾ ਦਿੱਤਾ ਕਿ ਜੇਕਰ ਕੋਈ ਔਰਤ ਵਧੀਆ ਤਰੀਕੇ ਨਾਲ ਘਰ ਚਲਾ ਸਕਦੀ ਹੈ ਅਤੇ ਸਾੜੀ ਪਾ ਕੇ ਕੰਮ ਕਰ ਸਕਦੀ ਹੈ ਤਾਂ ਉਹ ਸਾੜੀ ਪਾ ਕੇ ਵੀ ਦੌੜ ਵੀ ਲਗਾ ਸਕਦੀ ਹੈ। ਇਸ ਦੌੜ ਵਿੱਚ 300 ਤੋਂ ਵੱਧ ਔਰਤਾਂ ਨੇ ਭਾਗ ਲਿਆ।

ਇਹ ਵੀ ਪੜੋ:Jalandher Cirme News : ਜਲੰਧਰ ’ਚ ਪੁਲਿਸ ਨੇ 6 ਨਸ਼ਾ ਤਸਕਰਾਂ ਨੂੰ 2.5 ਕਿਲੋ ਅਫ਼ੀਮ ਸਮੇਤ ਕੀਤਾ ਗ੍ਰਿਫ਼ਤਾਰ

ਇਸ ਦੇ ਨਾਲ ਹੀ ਔਰਤਾਂ ਨੇ ਇਹ ਵੀ ਦਿਖਾਇਆ ਕਿ ਉਹ ਆਪਣੇ ਕੰਮ ਅਤੇ ਸਿਹਤ ਪ੍ਰਤੀ ਕਿੰਨੀਆਂ ਸੁਚੇਤ ਹਨ। ਉਨ੍ਹਾਂ ਨਾਲ ਲੜਕੀਆਂ ਅਤੇ ਬਜ਼ੁਰਗਾਂ ਨੇ ਵੀ ਸ਼ਮੂਲੀਅਤ ਕੀਤੀ। ਸਾਰੀਆਂ ਮਹਿਲਾਵਾਂ ਨੇ ਲਾਲ ਰੰਗ ਦੀਆਂ ਸਾੜੀਆਂ ਪਾਈਆਂ ਹੋਈਆਂ ਸੀ।

ਇਹ ਵੀ ਪੜੋ:Canada News : ਕੈਨੇਡਾ ’ਚ ਪੰਜਾਬੀ ਨੌਜਵਾਨ ਹੋਇਆ ਲਾਪਤਾ 


 ਬਜ਼ੁਰਗ ਔਰਤਾਂ ਨੇ ਨੌਜਵਾਨਾਂ ਦੇ ਨਾਲ-ਨਾਲ ਚੱਲਦੇ ਹੋਏ ਮੈਰਾਥਨ ਵਿੱਚ ਹਿੱਸਾ ਲਿਆ। ਉਹ ਮੈਰਾਥਨ ਵਿੱਚ ਭਾਗ ਲੈ ਕੇ ਸਾਰਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰ ਰਹੀ ਸੀ। ਦੌੜ ਵਿੱਚ ਬਜ਼ੁਰਗ ਔਰਤਾਂ ਅਤੇ ਛੋਟੀਆਂ ਬੱਚੀਆਂ ਖਿੱਚ ਦਾ ਕੇਂਦਰ ਰਹੀਆਂ। ਬਜ਼ੁਰਗਾਂ ਨੇ ਕਿਹਾ ਕਿ ਬਜ਼ੁਰਗ ਹੋਣ ਦਾ ਮਤਲਬ ਬੇਸਹਾਰਾ ਹੋਣਾ ਨਹੀਂ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਤਾਂ ਤੁਸੀਂ ਕਿਸੇ ’ਤੇ ਨਿਰਭਰ ਨਹੀਂ ਰਹੋਗੇ। ਜੇਕਰ ਘਰ ਦੀ ਔਰਤ ਤੰਦਰੁਸਤ ਰਹੇਗੀ ਤਾਂ ਪੂਰਾ ਪਰਿਵਾਰ ਤੰਦਰੁਸਤ ਰਹੇਗਾ।

ਇਹ ਵੀ ਪੜੋ:Haryana Cirme News : ਝੱਜਰ ’ਚ ਕਿਸਾਨ ਨੇ ਜ਼ਹਿਰ ਖਾ ਕੀਤੀ ਜੀਵਨ ਲੀਲਾ ਸਮਾਪਤ

 (For more news apart from Women wear red sarees and participate in the marathon News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM
Advertisement