Chnadigarh News : ਪ੍ਰੋਸੀਡਿੰਗ ’ਚ ਮੰਗਾਂ ਨੂੰ ਤੋੜ ਮਰੋੜ ਕੇ ਕੀਤਾ ਮੈਨੇਜਮੈਂਟ ਨੇ ਪੇਸ਼ -ਹਰਕੇਸ ਕੁਮਾਰ ਵਿੱਕੀ

By : BALJINDERK

Published : Nov 8, 2024, 6:01 pm IST
Updated : Nov 8, 2024, 6:01 pm IST
SHARE ARTICLE
ਮੀਟਿੰਗ ਦੀ ਤਸਵੀਰ
ਮੀਟਿੰਗ ਦੀ ਤਸਵੀਰ

Chnadigarh News : ਪੀ.ਆਰ.ਟੀ.ਸੀ ਮੈਨੇਜਮੈਂਟ ਵੱਲੋਂ ਜਾਰੀ ਪੱਤਰ ਦਾ ਸੁਆਗਤ - ਜਗਤਾਰ ਸਿੰਘ

Chnadigarh News : ਅੱਜ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਅਤੇ ਟਰੇਡ ਯੂਨੀਅਨ ਸੀਟੂ ਨੇ ਆਪ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਪਨਬਸ/ਪੀ.ਆਰ.ਟੀ.ਸੀ ਮੈਨੇਜਮੈਂਟ ਸਮੇਤ 29 ਅਕਤੂਬਰ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਬਹੁਤ ਮੰਗਾਂ ਨੂੰ ਤੋੜ ਮਰੋੜ ਕੇ ਪ੍ਰੋਸੀਡਿੰਗ ਜਾਰੀ ਕੀਤੀ ਗਈ ਹੈ, ਜੋ ਜੰਥੇਬੰਦੀ ਦੀਆਂ ਮੰਗਾਂ ਸਨ, ਉਹਨਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਕਿਸੇ ਵੀ ਮੰਗ ਨੂੰ ਤਰਤੀਬ ਵਾਰ ਨਹੀਂ ਲਿਖਿਆ ਗਿਆ। ਜਿਸ ਮੰਗ ’ਤੇ ਜੰਥੇਬੰਦੀ ਨੇ ਵਿਰੋਧ ਕੀਤਾ ਸੀ ਉਸ ’ਤੇ ਹਾਮੀ ਭਰੀ ਦੱਸਕੇ ਜੰਥੇਬੰਦੀ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਥੇਬੰਦੀ ਵੱਲੋਂ ਲਗਾਤਾਰ ਸਰਕਾਰ ਤੇ ਮੈਨੇਜ਼ਮੈਂਟ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਹਰ ਵਾਰ ਸਰਕਾਰ ਤੇ ਮੈਨੇਜਮੈਂਟ ਮੰਗਾਂ ’ਚ ਨਵਾਂ ਮੋੜ ਖੜਾ ਕਰ ਦਿੰਦੀ ਹੈ, ਜਦੋਂ ਕਿ ਜਿਹਨਾਂ ਗੱਲਾਂ ’ਤੇ ਸਹਿਮਤੀ ਬਣਦੀ ਹੈ ਮੁੜਕੇ ਵਿਭਾਗ ਦੇ ਅਧਿਕਾਰੀਆਂ ਨੂੰ ਬਦਲ ਦਿੱਤਾ ਜਾਂਦਾ ਹੈ। ਨਵੇਂ ਆਧਿਕਾਰੀ ਫਿਰ ਸਮਾਂ ਮੰਗਦੇ ਹਨ ਤੇ ਮੰਗਾ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੰਦੇ ਹਨ। ਜਿਥੇ ਸਹਿਮਤੀ ਬਣਦੀ ਹੈ ਮਤਲਬ ਕਿ ਸਰਕਾਰ ਆਪਣੀ ਗੱਲ ਤੋਂ ਭੱਜਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।        

ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ 7/11/2024 ਨੂੰ ਪੀ.ਆਰ.ਟੀ.ਸੀ ਮੈਨੇਜਮੈਂਟ ਵੱਲੋਂ ਮੋਟਰ ਟਰਾਂਸਪੋਰਟ ਐਕਟ ਦੇ ਰਾਹੀਂ ਕੰਡਕਟਰ ਨੂੰ ਪਿਛਲੀ ਸੀਟ ’ਤੇ ਬੈਠਣ ਦੇ ਹੁਕਮ ਕੀਤੇ ਹਨ। ਜੰਥੇਬੰਦੀ ਤੌਰ ’ਤੇ ਇਸ ਫੈਸਲੇ ਦਾ ਨਿੱਘਾ ਸਵਾਗਤ ਕਰਦੇ ਹਾਂ ਘੱਟੋ ਘੱਟ ਮੈਨੇਜਮੈਂਟ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਕਿਸੇ ਐਕਟ ’ਚ ਤਾਂ ਲੈ ਕੇ  ਆ ਰਹੀ ਹੈ। ਪਹਿਲਾਂ ਤਾਂ ਮੈਨੇਜਮੈਂਟ ਇਹ ਕਹਿ ਕੇ ਪੱਲਾ ਝਾੜ ਦਿੰਦੀ ਸੀ ਕੀ ਤੁਹਾਡੇ ’ਤੇ ਕੋਈ ਵੀ ਐਕਟ ਲਾਗੂ ਨਹੀਂ ਹੁੰਦਾ ਤੁਸੀਂ ਆਊਟ ਸੋਰਸ ਮੁਲਾਜ਼ਮਾਂ ਹੋ।

ਅੱਜ ਇਸ ਐਕਟ ਦੇ ਰਾਹੀਂ ਮੁਲਾਜ਼ਮਾਂ ਦੀਆਂ ਕਾਫੀ ਮੁਸ਼ਕਲ ਦਾ ਹੱਲ ਹੋ ਗਿਆ ਹੈ। ਜਥੇਬੰਦੀ ਵਲੋਂ ਮੈਨੇਜਮੈਂਟ ਅਤੇ ਸਰਕਾਰ ਵਲੋਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ  ਤੇ ਟਰਾਂਸਪੋਰਟ ਐਕਟ ਅਤੇ ਸਰਵਿਸ ਰੂਲ਼ ਲਾਗੂ ਕੀਤੇ ਜਾਣ। ਉਨ੍ਹਾਂ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ। ਜਿਵੇਂ ਕਿ ਟਿਕਟ ਦੀ ਜ਼ਿੰਮੇਵਾਰੀ ਵੀ ਸਵਾਰੀ ਦੀ ਤਹਿ ਹੋ ਜਾਵੇ। ਪਿਛਲੇ ਸਮੇਂ ’ਚ ਵੀ ਮੈਨੇਜਮੈਂਟ ਕੋਲੋ ਟਰਾਂਸਪੋਰਟ ਐਕਟ ਦੇ ਰਾਹੀਂ ਮੁਲਾਜ਼ਮਾਂ ਦੀਆਂ ਛੁੱਟੀਆਂ ਅਤੇ ਰੈਸਟਾਂ ਦੀ ਮੰਗ ਕੀਤੀ ਗਈ  ਸੀ ਪ੍ਰੰਤੂ ਮਨੇਜਮੈਂਟ ਵੱਲੋਂ ਕਿਹਾ ਗਿਆ ਸੀ ਕਿ ਕੱਚੇ ਮੁਲਾਜ਼ਮਾਂ ਤੇ ਟਰਾਂਸਪੋਰਟ ਐਕਟ ਲਾਗੂ ਨਹੀਂ ਹੁੰਦਾ ਅੱਜ ਮੈਨੇਜਮੈਂਟ ਨੇ ਆਪ ਮੰਨ ਲਿਆ ਹੈ ਕਿ ਕੱਚੇ ਮੁਲਾਜ਼ਮਾਂ ਤੇ ਟਰਾਂਸਪੋਰਟ ਐਕਟ ਲਾਗੂ ਹੈ। ਟਰਾਂਸਪੋਰਟ ਦੇ ਐਕਟ ਦੇ ਰਾਹੀਂ ਜੋ ਛੁੱਟੀਆਂ ਅਤੇ ਰੈਸਟਾ ਮੁਲਾਜ਼ਮਾਂ ਨੂੰ ਨਹੀਂ ਮਿਲਦੀਆਂ ਹਨ, ਹੁਣ ਉਹ ਛੁੱਟੀਆਂ ਰੈਸਟਾਂ ਵੀ ਮਿਲਣ ਲੱਗ ਜਾਣਗੀਆਂ।

ਇਸ ਤੋਂ ਇਲਾਵਾ ਮੋਟਰ ਟਰਾਂਸਪੋਰਟ ਐਕਟ ਦੇ ਰਾਹੀਂ ਜੋ ਸਵਾਰੀ 100+ ਇਕ ਬੱਸ ਵਿਚ ਸਫ਼ਰ ਕਰਦੀ ਸੀ ਉਹ ਸਵਾਰੀਆਂ ਸੀਟਾਂ ਦੇ ਮੁਤਾਬਿਕ ਸਫ਼ਰ ਕਰਨ ਕੰਡਕਟਰ ਪਿਛਲੀ ਸੀਟ ’ਤੇ ਬੈਠਕੇ ਟਿਕਟ ਕੱਟਿਆ ਕਰਨ ਤਾਂ ਜੋਂ ਓਵਰ ਲੋਡ ਸਵਾਰੀ ਦੇ ਨਾਲ ਐਕਸੀਡੈਂਟ ਸਵਾਰੀ ਡਿੱਗਣ ਦਾ ਖਤਰਾ ਘੱਟ ਜਾਵੇਗਾ। ਜਥੇਬੰਦੀ ਵਲੋਂ 10 ਨੂੰ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿਚ ਐਕਟ ਸੰਬਧੀ ਅਤੇ ਆਉਣ ਵਾਲੇ ਸੰਘਰਸ਼ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇ ਗਈ।  

ਟਰੇਡ ਯੂਨੀਅਨ ਸੀਟੂ ਦੇ ਸੂਬਾ ਪ੍ਰਧਾਨ ਤਰੇਸਮ ਸਿੰਘ ਨੇ ਦੱਸਿਆ ਕਿ ਵਰਕਰ ਵਿਭਾਗ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਅਸੀਂ ਕਾਨੂੰਨ ਮੁਤਾਬਿਕ ਡਿਊਟੀ ਕਰਿਆ ਕਰਾਂਗੇ,  ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ  25/11 ਜਥੇਬੰਦੀ ਜੋਂ ਵੀ ਫੈਸਲਾ ਵਰਕਰਾਂ ਦੇ ਹਿਤ ਲਈ ਲਵੇਗੀ ਸੀਟੂ ਜਥੇਬੰਦੀ ਹਰ ਫੈਸਲੇ ਦਾ ਸਮਰਥਨ ਕਰਦੀ ਹੈ।

(For more news apart from During proceedings of the October 29 meeting, management distorted demands presented by Harkes Kumar Vicky. News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement