ਦੇਸ਼ ’ਚ ਲਗਭਗ 60 ਫ਼ੀ ਸਦੀ ਕਣਕ ਤੇ ਚੌਲਾਂ ਦੇ ਉਤਪਾਦਨ ’ਚ 70 ਫ਼ੀ ਸਦੀ ਯੋਗਦਾਨ ਪਾਉਂਦਾ ਹੈ ਪੰਜਾਬ : ਰਾਜਪਾਲ ਕਟਾਰੀਆ
Published : Feb 9, 2025, 7:18 am IST
Updated : Feb 9, 2025, 7:50 am IST
SHARE ARTICLE
Gulab Chand Kataria Punjab governor News in punjabi
Gulab Chand Kataria Punjab governor News in punjabi

ਰਾਜਪਾਲ ਪੀਏਯੂ ਦੀ ਸਾਲਾਨਾ ਕਨਵੋਕੇਸ਼ਨ ਵਿਚ ਨੌਜਵਾਨ ਖੇਤੀ ਵਿਗਿਆਨੀਆਂ ਨੂੰ ਵੰਡੀਆਂ ਡਿਗਰੀਆਂ

ਲੁਧਿਆਣਾ (ਕਵਿਤਾ ਖੁੱਲਰ, ਰਾਜਕੁਮਾਰ ਸਾਥੀ, ਸੁਧੀਰ ਅਗਨੀਹੋਤਰੀ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 1960 ਦੇ ਅੰਨ ਵਿਹੂਣੇ ਦੌਰ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਦੇਸ਼ ਉਸ ਸਮੇਂ ਅਮਰੀਕਾ ਤੋਂ ਮੰਗਵਾਈ ਕਣਕ ’ਤੇ ਨਿਰਭਰ ਸੀ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਸਦਕਾ ਅੱਜ ਭਾਰਤ ਵਾਧੂ ਅਨਾਜ ਵਾਲੇ ਮੁਲਕ ਵਿਚ ਵਟਿਆ ਹੈ। ਇਸੇ ਦਾ ਨਤੀਜਾ ਹੈ ਕਿ ਭਾਰਤ ਹੁਣ ਵਿਸ਼ਵ ਪੱਧਰ ’ਤੇ ਕਣਕ ਅਤੇ ਝੋਨੇ ਦਾ ਨਿਰਯਾਤ ਕਰਦਾ ਹੈ ਅਤੇ ਪੰਜਾਬ ਦੇਸ਼ ਦੀ ਲਗਭਗ 60 ਫ਼ੀ ਸਦੀ ਕਣਕ ਅਤੇ ਚੌਲਾਂ ਦੇ ਉਤਪਾਦਨ ਵਿਚ 70 ਫ਼ੀ ਸਦੀ ਯੋਗਦਾਨ ਪਾਉਂਦਾ ਹੈ। 


ਰਾਜਪਾਲ ਨੇ ਪੀ.ਏ.ਯੂ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਆਯੋਜਤ ਸਾਲਾਨਾ ਕਨਵੋਕੇਸ਼ਨ ਵਿਚ ਅਕਾਦਮਿਕ ਮਾਹਰਾਂ ਅਤੇ ਸਮਾਜ ਪ੍ਰਤੀ ਸੇਵਾ ਲਈ ਜਾ ਰਹੇ ਨੌਜਵਾਨਾਂ ਨੂੰ ਡਿਗਰੀਆਂ ਵੰਡੀਆਂ। ਉਨ੍ਹਾਂ ਨਾਲ ਵਿਧਾਨ ਸਭਾ ਤੋਂ ਵਿਵੇਕ ਪ੍ਰਤਾਪ ਸਿੰਘ, ਪੀਏਯੂ ਦੇ ਵਾਈਸ ਚਾਂਸਲਰ ਡਾ.  ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਰਿਸ਼ੀਪਾਲ ਸਿੰਘ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ ਦੇ ਹੋਰ ਪਤਵੰਤੇ ਵੀ ਸਨ। ਸਮਾਰੋਹ ਦੀ ਸ਼ੁਰੂਆਤ ਰਜਿਸਟਰਾਰ, ਸੀਨੀਅਰ ਫ਼ੈਕਲਟੀ, ਡੀਨ, ਡਾਇਰੈਕਟਰਾਂ, ਬੋਰਡ ਮੈਂਬਰਾਂ, ਵਾਈਸ ਚਾਂਸਲਰ ਅਤੇ ਚਾਂਸਲਰ ਦੀ ਅਗਵਾਈ ਵਿਚ ਇਕ ਸ਼ਾਨਦਾਰ ਅਕਾਦਮਿਕ ਜਲੂਸ ਨਾਲ ਹੋਈ।  

ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਇਸ ਯਾਦਗਾਰ ਮੌਕੇ ਇਕੱਤਰ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਖ਼ੁਸ਼ੀ ਦਾ ਦ੍ਰਿਸ਼ ਦੇਖਣਯੋਗ ਸੀ।  ਕਨਵੋਕੇਸ਼ਨ ਵਿਚ ਅਕਾਦਮਿਕ ਪੱਖੋਂ ਸ਼ਾਨਦਾਰ ਪ੍ਰਦਰਸ਼ਨ ਲਈ ਕਈ ਗੋਲਡ ਮੈਡਲਾਂ ਦੇ ਨਾਲ-ਨਾਲ ਤਿੰਨ ਉੱਤਮ ਵਿਦਿਆਰਥੀਆਂ ਨੂੰ ਚਾਂਸਲਰ ਮੈਡਲ ਪ੍ਰਦਾਨ ਕੀਤਾ ਗਿਆ। ਪੀਏਯੂ ਨੇ ਫ਼ੈਕਲਟੀ ਮੈਂਬਰਾਂ ਨੂੰ ਖੋਜ, ਅਕਾਦਮਿਕਤਾ ਅਤੇ ਖੇਤੀਬਾੜੀ ਪਸਾਰ ਵਿਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਤ ਵੀ ਕੀਤਾ। ਰਾਜਪਾਲ ਕਟਾਰੀਆ ਨੇ ਕਨਵੋਕੇਸ਼ਨ ਦੌਰਾਨ ਮਾਹਰਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦਾ ਮਿਸਾਲੀ ਕਾਰਜ ਕਰਨ ਲਈ ਪੀਏਯੂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਅਧਿਆਪਕ ਹੀ ਸਮਾਜ ਦੇ ਅਸਲ ਨਿਰਮਾਤਾ ਹੁੰਦੇ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਖਾਰਦੇ ਹਨ। ਅਪਣੇ ਸੰਬੋਧਨ ਵਿਚ ਰਾਜਪਾਲ ਨੇ ਪੀ.ਏ.ਯੂ ਨੂੰ ਭਾਰਤੀ ਖੇਤੀ ਵਿਚ ਕ੍ਰਾਂਤੀ ਲਿਆਉਣ ਵਾਲੇ ਵਿਗਿਆਨੀਆਂ ਅਤੇ ਕਿਸਾਨਾਂ ਦੀ ਮਿਹਨਤ ਅਤੇ ਲਗਨ ਦੇ ਸੰਤਭਾਂ ਉਪਰ ਖੜੀ ਹੋਈ ਪਵਿੱਤਰ ਸੰਸਥਾ ਵਜੋਂ ਸ਼ਲਾਘਾ ਕੀਤੀ। ਅਪਣੀ ਕਨਵੋਕੇਸ਼ਨ ਰਿਪੋਰਟ ਵਿਚ, ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਪਿਛਲੇ ਕੁੱਝ ਸਾਲਾਂ ਵਿਚ ਪੀਏਯੂ ਦੀਆਂ ਅਕਾਦਮਿਕ ਪ੍ਰਾਪਤੀਆਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਬੁਨਿਆਦੀ ਖੋਜ ਪਹਿਲਕਦਮੀਆਂ ਦੀ ਵਿਆਪਕ ਜਾਣਕਾਰੀ ਪ੍ਰਦਾਨ ਕੀਤੀ।  

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement