
2022 ਦੇ ਮੁਕਾਬਲੇ ਲਗਭਗ ਇਕ ਹਜ਼ਾਰ ਤੋਂ ਵੱਧ ਔਰਤਾਂ ਦੀ ਡਲਿਵਰੀ ਹੋਈ ਹੈ
PGI Chandigarh: ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ 'ਚ ਇਕ ਸਾਲ 'ਚ 134 ਗਰਭਵਤੀ ਮਹਿਲਾਵਾਂ ਨੇ ਇਕੱਠਿਆਂ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ। ਸਾਲ 2023 'ਚ ਪੀਜੀਆਈ 'ਚ ਕੁੱਲ 5,416 ਬੱਚਿਆਂ ਨੇ ਜਨਮ ਲਿਆ। ਇਨ੍ਹਾਂ 'ਚੋਂ 26 ਬੱਚੇ ਜੁੜਵਾ ਪੈਦਾ ਹੋਏ ਹਨ। ਸਾਲ 2022 ’ਚ 230 ਜੁੜਵਾ ਬੱਚੇ ਪੈਦਾ ਹੋਣ ਦੀ ਰਿਪੋਰਟ ਹੈ।
2022 ਦੇ ਮੁਕਾਬਲੇ ਲਗਭਗ ਇਕ ਹਜ਼ਾਰ ਤੋਂ ਵੱਧ ਔਰਤਾਂ ਦੀ ਡਲਿਵਰੀ ਹੋਈ ਹੈ। ਇਨ੍ਹਾਂ ’ਚੋਂ 2,889 ਬੱਚੇ (ਪੁਰਸ਼) ਅਤੇ 2,525 ਬੱਚੀਆਂ ਹਨ। 12 ਡਲਿਵਰੀਆਂ ਅਜਿਹੀਆਂ ਹਨ, ਜਿਨ੍ਹਾਂ 'ਚ ਇਕੱਠਿਆਂ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ। ਇਹ ਅੰਕੜਾ ਪੀਜੀਆਈ ਦੀ ਸਾਲਾਨਾ ਰਿਪੋਰਟ ਦੇ ਅਧਾਰ 'ਤੇ ਹੈ। ਇਕ ਸਾਲ ਤੱਕ ਦੇ ਬੱਚਿਆਂ ਦਾ ਮੁਫ਼ਤ ਇਲਾਜ : ਪੀਜੀਆਈ ਵਰਗੀ ਵੱਡੀ ਡਾਕਟਰੀ ਸੰਸਥਾ 'ਚ ਇਕ ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ 'ਚ ਕੀਤਾ ਜਾਂਦਾ ਹੈ। ਜਨਨੀ ਸੁਰੱਖਿਆ ਯੋਜਨਾ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਹੈ।
ਇਹ ਯੋਜਨਾ ਪੀਜੀਆਈ 'ਚ ਸਾਲ 2019 ’ਚ ਸ਼ੁਰੂ ਹੋਈ ਸੀ। ਉੱਥੇ ਇਸੇ ਯੋਜਨਾ ਤਹਿਤ ਪੀਜੀਆਈ 'ਚ ਡਲਿਵਰੀ ਵੀ ਮੁਫ਼ਤ 'ਚ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਡਲਿਵਰੀ ਚਾਰਜਿਜ਼ ਦੇ ਇਕ ਹਜ਼ਾਰ ਰੁਪਏ ਲਏ ਜਾਂਦੇ ਸਨ ਪਰ ਯੋਜਨਾ ਤਹਿਤ ਡਲਿਵਰੀ ਚਾਰਜਿਜ਼ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੱਚੇ ਦਾ ਇਕ ਸਾਲ ਤਕ ਦਾ ਇਲਾਜ ਵੀ ਇਸੇ ਯੋਜਨਾ ਤਹਿਤ ਬਿਨਾਂ ਕੋਈ ਪੈਸਾ ਲਏ ਕੀਤਾ ਜਾ ਰਿਹਾ ਹੈ।
ਓਪੀਡੀ 'ਚ ਸਭ ਤੋਂ ਵੱਧ ਪੰਜਾਬ ਦੇ ਮਰੀਜ਼ ਭਰਤੀ
ਪੀਜੀਆਈ ਦੀ ਓਪੀਡੀ 'ਚ ਰੋਜ਼ਾਨਾ 10 ਹਜ਼ਾਰ ਤੋਂ ਜ਼ਿਆਦਾ ਮਰੀਜ਼ ਭਰਤੀ ਹੁੰਦੇ ਹਨ।ਇਕ ਸਾਲ 'ਚ 25,13,415 ਮਰੀਜ਼ਾਂ ਨੇ ਓਪੀਡੀ 'ਚ ਜਾਂਚ ਤੇ ਇਲਾਜ ਕਰਵਾਇਆ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਮਰੀਜ਼ ਪੰਜਾਬ 9,61,416 (38.3 ਫ਼ੀਸਦੀ) ਦੇ ਹਨ। ਦੂਜੇ ਨੰਬਰ 'ਤੇ ਚੰਡੀਗੜ੍ਹ 4,41,828 (17.6 ਫ਼ੀਸਦੀ), ਹਰਿਆਣਾ 4,35,630 (17.3 ਫ਼ੀਸਦੀ), ਹਿਮਾਚਲ ਪ੍ਰਦੇਸ਼ 3,30,228 (13.1 ਫ਼ੀਸਦੀ), ਉੱਤਰ ਪ੍ਰਦੇਸ਼ 1,25,808 (5 ਫ਼ੀਸਦੀ), ਜੰਮੂ ਕਸ਼ਮੀਰ 81,450 (3.2 ਫ਼ੀਸਦੀ), ਉੱਤਰਾਖੰਡ 27,512 (1.1 ਫ਼ੀਸਦੀ) ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 1,09,543 (44 ਫ਼ੀਸਦੀ) ਗਿਣਤੀ ਹੈ।
(For more Punjabi news apart from PGI Chandigarh: 268 twins born in one year at PGI, see report, stay tuned to Rozana Spokesman)