
Panchkula News : ਲਾਸ਼ ਕੋਲ ਪਿਆ ਮਿਲਿਆ ਮੋਟਰਸਾਈਕਲ, ਸਰੀਰ 'ਤੇ ਲੱਗੇ ਸੱਟਾਂ ਦੇ ਨਿਸ਼ਾਨ
Panchkula News in Punjabi : ਪੰਚਕੂਲਾ ਸੈਕਟਰ 23 ਡੰਪਿੰਗ ਗਰਾਊਂਡ ਦੇ ਪਿੱਛੇ ਲੱਖ ਦਾਤਾ ਪੀਰ ਦਰਗਾਹ ਨੇੜੇ ਸ਼ੱਕੀ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਵਜੋਂ ਹੋਈ ਹੈ, ਜੋ ਪਿੰਡ ਬਾਗ ਵਾਲੀ ਦਾ ਰਹਿਣ ਵਾਲਾ ਹੈ। ਮ੍ਰਿਤਕ ਦਾ ਸੈਕਟਰ 21 ਵਿੱਚ ਇੱਕ ਮੈਡੀਕਲ ਸਟੋਰ ਹੈ ਅਤੇ ਜਿਸ ਥਾਂ 'ਤੇ ਨੌਜਵਾਨ ਦੀ ਲਾਸ਼ ਮਿਲੀ ਉੱਥੇ ਉਸਦੀ ਮੋਟਰਸਾਈਕਲ ਵੀ ਪਈ ਮਿਲੀ ਅਤੇ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ।
ਫਿਲਹਾਲ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ, ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।
(For more news apart from Body of a youth found in Panchkula News in Punjabi, stay tuned to Rozana Spokesman)