lok Sabha Elections 2024: ਦਿੱਲੀ ਦੀਆਂ ਪੂਰਬੀ ਅਤੇ ਦੱਖਣੀ ਲੋਕ ਸਭਾ ਸੀਟਾਂ ਲਈ 11 ਮਈ ਨੂੰ ਚੋਣ ਪ੍ਰਚਾਰ ਕਰਨਗੇ ਭਗਵੰਤ ਮਾਨ 
Published : May 9, 2024, 12:12 pm IST
Updated : May 9, 2024, 12:12 pm IST
SHARE ARTICLE
CM Bhagwant Mann
CM Bhagwant Mann

ਦਿੱਲੀ 'ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਾਂ ਪੈਣਗੀਆਂ

lok Sabha Elections 2024: ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਬੀ ਅਤੇ ਦੱਖਣੀ ਦਿੱਲੀ ਲੋਕ ਸਭਾ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ 11 ਮਈ ਨੂੰ ਰੋਡ ਸ਼ੋਅ ਕਰਨਗੇ। ਪਾਰਟੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਦਿੱਲੀ 'ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਅਤੇ ਦੱਖਣੀ ਦਿੱਲੀ ਤੋਂ ਭਗਵੰਤ ਮਾਨ ਸਾਹੀਰਾਮ ਪਹਿਲਵਾਨ ਲਈ ਵੋਟਾਂ ਮੰਗਣਗੇ।

ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਲੋਕ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ। ’’ਕਾਂਗਰਸ ਅਤੇ 'ਆਪ' ਵਿਚਾਲੇ ਸੀਟਾਂ ਦੀ ਵੰਡ ਦੇ ਸਮਝੌਤੇ ਤਹਿਤ ਕਾਂਗਰਸ ਨੇ ਦਿੱਲੀ ਦੀਆਂ ਤਿੰਨ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਆਮ ਆਦਮੀ ਪਾਰਟੀ ਬਾਕੀ ਚਾਰ ਸੀਟਾਂ 'ਤੇ ਚੋਣ ਲੜ ਰਹੀ ਹੈ। ਦਿੱਲੀ ਵਿੱਚ ਕੁੱਲ ਸੱਤ ਲੋਕ ਸਭਾ ਸੀਟਾਂ ਹਨ। 

SHARE ARTICLE

ਏਜੰਸੀ

Advertisement

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM

Sanjay Singh Exclusive Interview- 'ਆਪ' ਦਾ 13-0 ਵਾਲਾ ਦਾਅਵਾ ਹਕੀਕਤ ਦੇ ਕਿੰਨਾ ਨੇੜੇ ?

31 May 2024 10:28 AM
Advertisement