Chandigarh News : ਰਾਜਾ ਵੜਿੰਗ ਨੇ ਲੋਕ ਸਭਾ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ

By : BALJINDERK

Published : Aug 9, 2024, 6:01 pm IST
Updated : Aug 9, 2024, 6:01 pm IST
SHARE ARTICLE
Raja Warring
Raja Warring

Chandigarh News : ਕਾਂਗਰਸ ਪ੍ਰਧਾਨ ਨੇ ਪੁੱਛਿਆ "ਜਦੋਂ ਸੀਆਈਏ ਦੀ ਹਿਰਾਸਤ ਦੀ ਸੁਰੱਖਿਆ ਇੰਨੀ ਖਰਾਬ ਹੈ ਤਾਂ ਪੰਜਾਬ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ ?"

Chandigarh News :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਆਈਏ ਦੀ ਹਿਰਾਸਤ ਵਿੱਚ ਸੁਰੱਖਿਆ ਦੇ ਲਾਪਰਵਾਹੀ ਬਾਰੇ ਚਿੰਤਾ ਜਤਾਈ ਹੈ ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਖ਼ਬਰੀ ਏਜੰਸੀ ਨੂੰ ਇੰਟਰਵਿਊ ਦਿੱਤਾ। ਵੜਿੰਗ ਨੇ ਵਿਸ਼ੇਸ਼ ਤਫਤੀਸ਼ ਟੀਮ (ਐਸਆਈਟੀ) ਦੁਆਰਾ ਸਖ਼ਤ ਸੁਰੱਖਿਆ ਦੇ ਪਹਿਰੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ‘ਤੇ ਕੀਤੀ ਗਏ ਖੁਲਾਸੇ ‘ਤੇ ਟਿੱਪਣੀ ਕੀਤੀ।

ਇਹ ਵੀ ਪੜੋ:Jaipur News : ਬਾੜਮੇਰ ’ਚ ਡੰਡਿਆਂ ਨਾਲ ਕੁੱਟ-ਕੁੱਟ ਮੌਤ 'ਤੇ ਘਾਟ ਉਤਾਰਿਆ ਵਿਅਕਤੀ

"ਲਾਰੈਂਸ ਬਿਸ਼ਨੋਈ ਜੋ ਦੇਸ਼ ਭਰ ਵਿੱਚ ਆਤੰਕਵਾਦ ਦਾ ਦੂਜਾ ਨਾਮ ਹੈ। ਦੇਸ਼ ਦੇ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਸਬਰਮਤੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ, ਉਹ ਜੁਰਮ ਕਰਦਾ ਹੈ ਜਿਸ ਵਿੱਚ ਪੰਜਾਬ ਦੇ ਪਿਆਰੇ ਗਾਇਕ ਸਿੱਧੂ ਮੂਸੇ ਵਾਲਾ ਦੀ ਹੱਤਿਆ ਵੀ ਸ਼ਾਮਲ ਹੈ। ਇਹ ਸੱਚਾਈ ਹੈ ਕਿ ਉਹ 24/7 ਸੁਰੱਖਿਆ ਦੇ ਹੇਠਾਂ ਹੋਣ ਦੌਰਾਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦੇ ਸਕਦਾ ਹੈ ਅਤੇ ਪੰਜਾਬ ਵਿੱਚ ਵਪਾਰੀਆਂ ਨੂੰ ਧਮਕੀਆਂ ਦੇ ਸਕਦਾ ਹੈ ਇਹ ਕੇਵਲ ਹੈਰਾਨ ਕਰਨ ਵਾਲਾ ਨਹੀਂ ਬਲਕਿ ਮੌਜੂਦਾ ਪ੍ਰਸ਼ਾਸਨ ਦੀ ਸਰਵਜਨਕ ਸੁਰੱਖਿਆ ਦੀ ਅਸਫਲਤਾ ਨੂੰ ਵੀ ਦਰਸਾਉਂਦਾ ਹੈ। 

ਇਹ ਵੀ ਪੜੋ:Taylor Swift Singer News : ਪ੍ਰਸਿੱਧ ਗਾਇਕਾ ਦੇ ਸ਼ੋਅ ਤੋਂ ਪਹਿਲਾਂ ਮਿਲੇ 'ਬੰਬ', ਅੱਤਵਾਦੀ ਹਮਲੇ ਦਾ ਖਦਸ਼ਾ, ਰੱਦ ਹੋਏ ਸਾਰੇ ਸ਼ੋਅ 

ਕਾਂਗਰਸ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਅਧੀਨ ਕੇਂਦਰੀ ਸਰਕਾਰ ਦੁਆਰਾ ਅਜਿਹੇ ਗੈਂਗਸਟਰ ਨੂੰ ਸੰਭਾਲਣ ‘ਚ ਹੋਈ ਅਣਗਹਿਲੀ ਦੀ ਨਿੰਦਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ "ਕੀ ਸਾਡੀਆਂ ਸਭ ਤੋੰ ਸੁਰੱਖਿਅਤ ਜੇਲ੍ਹਾਂ ‘ਚ ਅਸੀਂ ਅਜਿਹੀ ਸੁਰੱਖਿਆ ਦਿੰਦੇ ਹਾਂ? ਜੇ ਲਾਰੈਂਸ ਬਿਸ਼ਨੋਈ ਜੇਲ੍ਹ ਦੀਆਂ ਕੰਧਾਂ ਵਿੱਚੋਂ ਅਜਿਹਾ ਆਤੰਕ ਫੈਲਾ ਸਕਦਾ ਹੈ ਤਾਂ ਫਿਰ ਅਸੀੰ ਸਮਾਜ ‘ਚ ਆਮ ਲੋਕਾਂ ਦੀ ਸੁਰੱਖਿਆ ਬਾਰੇ ਕੀ ਕਹਿ ਸਕਦੇ ਹਾਂ? ਪੰਜਾਬ ਦੇ ਲੋਕ ਹਰ ਰੋਜ਼ ਡਰ ਵਿੱਚ ਜੀਉਂਦੇ ਹਨ ਕਿਉਂ ਕਿ ਇਸ ਗੈਂਗਸਟਰ ਦਾ ਅਸਰ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ। ਇਹ ਸਮਾਂ ਹੈ ਕਿ ਕੇਂਦਰ ਸਰਕਾਰ ਇਸ ਖਤਰੇ ਨੂੰ ਖ਼ਤਮ ਕਰਨ ਲਈ ਫ਼ੈਸਲੇਕੁਨ ਕਦਮ ਚੁੱਕੇ। 

ਇਹ ਵੀ ਪੜੋ:Punjab and Haryana High Court : ਹਾਈਕੋਰਟ ਨੇ ਰਾਮ ਰਹੀਮ ਦੀ ਫਰਲੋ ਬਾਰੇ ਫੈਸਲਾ ਸੁਰੱਖਿਅਤ ਰੱਖਿਆ, ਜਲਦ ਆਵੇਗਾ ਹੁਕਮ 

ਹਾਲੀਆ ਐਸਆਈਟੀ ਦੀ ਰਿਪੋਰਟ ਨੇ ਇਹ ਸਾਬਤ ਕੀਤਾ ਹੈ ਕਿ ਬਿਸ਼ਨੋਈ ਪੰਜਾਬ ਵਿੱਚ ਸੀਆਈਏ ਦੀ ਕਸਟਡੀ ਵਿੱਚ ਹੋਣ ਦੌਰਾਨ ਮੀਡੀਆ ਚੈੱਨਲਾਂ ਨੂੰ ਇੰਟਰਵਿਊ ਦੇ ਸਕਦਾ ਸੀ। ਇਹ ਇੰਟਰਵਿਊ ਸਿਰਫ਼ ਦੇਸ਼ ਦੀ ਸੁਰੱਖਿਆ ਢਾਂਚੇ ਦੀ ਅਸਫਲਤਾ ਨੂੰ ਉਜਾਗਰ ਨਹੀਂ ਬਲਕਿ ਜੇਲ੍ਹ  ਪ੍ਰਣਾਲੀ ’ਚ ਕੁਝ ਅਧਿਕਾਰੀਆਂ ਦੀ ਸਾਜ਼ਿਸ਼ ਬਾਰੇ ਵੀ ਗੰਭੀਰ ਸਵਾਲ ਉਠਾਉਂਦੀ ਹੈ। "ਭਾਰਤੀ ਜਨਤਾ ਪਾਰਟੀ ਵਾਲੀ ਕੇਂਦਰੀ ਸਰਕਾਰ ਕਦੋਂ ਜਾਗੇਗੀ ਤੇ ਇਸ ਸੁਰੱਖਿਆ ਦੇ ਮਾਮਲੇ ਨੂੰ ਗੰਭੀਰ ਲਵੇਗੀ ਅਤੇ ਕਦੋੰ ਸਿੱਧੂ ਮੂਸੇ ਵਾਲਾ ਅਤੇ ਹੋਰ ਲੋਕਾਂ ਨੂੰ ਬਿਸ਼ਨੋਈ ਦੇ ਆਤੰਕ ਤੋਂ ਇਨਸਾਫ਼ ਮਿਲੇਗਾ। ਸਰਕਾਰ ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਅਪਰਾਧੀ ਨੈਟਵਰਕ ਨੂੰ ਨਾਸ਼ ਕੀਤਾ ਜਾ ਸਕੇ। 

ਇਹ ਵੀ ਪੜੋ:Paris Olympics 2024: ਭਾਰਤੀ ਪਹਿਲਵਾਨ ਅਮਨ ਸ਼ਹਿਰਾਵਤ ਸੈਮੀਫਾਈਨਲ 'ਚ ਪਹੁੰਚੇ 

ਅਖੀਰ ਵਿੱਚ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਪ੍ਰਣਾਲੀ ਦਾ ਤੁਰੰਤ ਨਵੀਨੀਕਰਨ ਅਤੇ ਜਿਨ੍ਹਾਂ ਕਾਰਨ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਉਨ੍ਹਾਂ ਦੀ ਜਵਾਬਦੇਹੀ ਦੀ ਮੰਗ ਕਰੇ। " ਸਾਡਾ ਦੇਸ਼ ਅਜਿਹੇ ਗੈਂਗਟਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਜੋ ਜੇਲ੍ਹਾਂ ‘ਚ ਹੋਣ ਦੇ ਬਾਵਜੂਦ ਵੀ ਆਪਣੀਆਂ ਗੈਂਗਾਂ ਚਲਾਉਂਦੇ ਹਨ ਅਜਿਹੇ ਅਨਸਰਾਂ ‘ਤੇ ਤੁਰੰਤ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

(For more news apart from  Raja Warring demanded immediate action against gangster Lawrence Bishnoi in the Lok Sabha News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement