Punjab HighCourt News: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਕਾਰਣੀ ਚੁਨਣ ਦੀ ਕਾਰਵਾਈ 'ਤੇ ਹਾਈਕੋਰਟ ਨੇ ਲਗਾਈ ਰੋਕ
Published : Apr 10, 2024, 6:07 pm IST
Updated : Apr 10, 2024, 6:07 pm IST
SHARE ARTICLE
The High Court has put a stay on the process of selecting the executive by HSGMC
The High Court has put a stay on the process of selecting the executive by HSGMC

Punjab HighCourt News: ਬੈਂਚ ਨੇ ਕਾਰਵਾਈ 'ਤੇ ਰੋਕ ਲਗਾਉਂਦਿਆਂ ਸੁਣਵਾਈ 28 ਅਗਸਤ ਲਈ ਮੁਲਤਵੀ ਕਰ ਦਿੱਤੀ ਹੈ।

The High Court has put a stay on the process of selecting the executive by HSGMC: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਹਾਕ ਕਮੇਟੀ ਵੱਲੋਂ 28 ਮਾਰਚ ਦੀ ਮੀਟਿੰਗ ਵਿੱਚ ਨਵੀਂ ਕਾਰਜਕਾਰਣੀ ਚੁਣਨ ਦੀ ਕਾਰਵਾਈ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: Sidhu Moosewala Song News: ਸਿੱਧੂ ਮੂਸੇਵਾਲਾ ਨੇ ਮੁੜ ਸਿਵਿਆਂ 'ਚੋਂ ਪਾਈ ਧੱਕ, ਨਵਾਂ ਗੀਤ '410' ਹੋਇਆ ਰਿਲੀਜ਼ 

ਕਾਰਜਕਾਰਣੀ ਦੇ ਜਨਰਲ ਸਕੱਤਰ ਰਹੇ ਰਮਣੀਕ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰਾਂ ਗੁਰਮੀਤ ਸਿੰਘ, ਗੁਰਬਖਸ਼ ਸਿੰਘ ਤੇ ਮੋਹਨਜੀਤ ਸਿੰਘ ਨੇ ਐਡਵੋਕੇਟ ਸ਼ਿਵ ਕੁਮਾਰ ਸ਼ਰਮਾ ਰਾਹੀਂ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਪ੍ਰਧਾਨ ਨੇ ਸਲਾਨਾ ਲੇਖਾ ਜੋਖਾ ਬਾਰੇ 28 ਮਾਰਚ ਨੂੰ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਪਰ ਜਦੋਂ ਮੀਟਿੰਗ ਵਿਚ ਪੁੱਜੇ ਤਾਂ ਬਜਟ ਬਾਰੇ ਕੋਈ ਚਰਚਾ ਹੀ ਨਹੀਂ ਹੋਈ, ਉਲਟਾ ਨਵੀਂ ਕਾਰਜਕਾਰਣੀ ਚੁਨਣ ਲਈ ਮਤਾ ਲਿਆ ਦਿੱਤਾ ਗਿਆ।

ਇਹ ਵੀ ਪੜ੍ਹੋ: Punjab News : ਲੁਧਿਆਣਾ 'ਚ ਸੁਖਬੀਰ ਬਾਦਲ ਨੂੰ ਨੋਟਿਸ ਦੀ ਤਿਆਰੀ, ਚੋਣ ਪ੍ਰਚਾਰ ਦੌਰਾਨ ਬੱਚੇ ਤੋਂ ਲਗਾਏ

ਪਟੀਸ਼ਨਰਾਂ ਨੇ ਕਿਹਾ ਕਿ ਨਵੀਂ ਕਾਰਜਕਾਰਣੀ ਚੁਨਣ ਲਈ ਅਪਣਾਈ ਪ੍ਰਕਿਰਿਆ ਐਕਟ ਤੋਂ ਬਾਹਰ ਜਾ ਕੇ ਕੀਤੀ ਗਈ। ਲਿਹਾਜਾ ਇਹ ਗਲਤ ਹੈ ਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਤੇ ਸੁਣਵਾਈ ਜਾਰੀ ਰਹਿਣ ਤੱਕ ਰੋਕ ਲਗਾਈ ਜਾਣੀ ਚਾਹੀਦੀ ਹੈ। ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਨੇ ਕਾਰਵਾਈ 'ਤੇ ਰੋਕ ਲਗਾਉਂਦਿਆਂ ਸੁਣਵਾਈ 28 ਅਗਸਤ ਲਈ ਮੁਲਤਵੀ ਕਰ ਦਿੱਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Pnjabi news apart from The High Court has put a stay on the process of selecting the executive by HSGMC stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement