ਤਰਨਤਾਰਨ: ਭੇਦਭਰੇ ਹਾਲਾਤਾਂ ਵਿੱਚ ਗੁੰਮ ਹੋਏ ਨੌਜਵਾਨ ਦੀ ਨਹਿਰ ਚੋਂ ਮਿਲੀ ਲਾਸ਼
Published : Mar 20, 2026, 9:21 pm IST
Updated : Mar 20, 2026, 9:21 pm IST
SHARE ARTICLE
Tarn Taran: Body of youth missing under mysterious circumstances found in canal
Tarn Taran: Body of youth missing under mysterious circumstances found in canal

ਘਰੋਂ ਬਾਹਰ ਕਿਸੇ ਕੰਮ ਲਈ ਗਏ ਗਏ ਸਨ ਮਾਪੇ

ਤਰਨਤਾਰਨ: ਜ਼ਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਖਡੂਰ ਸਾਹਿਬ ਦੇ ਵਸਨੀਕ ਨੌਜਵਾਨ ਸਤਨਾਮ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ ਤਕਰੀਬਨ 32 ਸਾਲ, ਦੀ ਘਰੋਂ ਬਾਹਰ ਕਿਸੇ ਕੰਮ ਲਈ ਗਏ, ਦੀ ਭੇਦਭਰੀ ਹਾਲਤ ਵਿੱਚ ਗੁੰਮ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਬੀਤੀ 17 ਤਰੀਕ ਨੂੰ ਦੁਪਹਿਰ 1 ਵਜੇ ਕਰੀਬ ਚਾਚੇ ਦੇ ਮੁੰਡੇ ਗੁਰਦਿੱਤਾ ਸਿੰਘ ਨਾਲ ਗਿਆ, ਜਿਸ ਤੋਂ ਬਾਅਦ ਉਹ ਘਰ ਵਿੱਚ ਨਹੀਂ ਆਇਆ।

ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਸਾਡੇ ਲੜਕੇ ਨੂੰ ਨਾਲ ਲੈ ਕੇ ਜਾਂਦੇ ਸਮੇਂ ਗੁਰਦਿੱਤ ਸਿੰਘ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਵੀ ਹੋਈਆਂ ਸੀ। ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਰੋ ਰੋ ਦੱਸਿਆ ਕਿ ਸਾਨੂੰ ਸੱਕ ਹੈ ਕਿ ਸਾਡੇ ਲੜਕੇ ਸਤਨਾਮ ਸਿੰਘ ਦਾ ਗੁਰਦਿੱਤ ਸਿੰਘ ਨੇ ਕਤਲ ਕਰ ਦਿੱਤਾ ਹੈ। ਅੱਜ ਫਤਿਆਬਾਦ ਦੀ ਨਹਿਰ ਚੋਂ ਸਤਨਾਮ ਸਿੰਘ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement