
ਉਹਨਾਂ ਨੇ ਐਲਾਨ ਕੀਤਾ ਹੈ ਕਿ ਉਸ ਨੂੰ ਕਿਸੇ ਵੀ ਅਪਰਾਧਿਕ ਕੇਸ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।
Lok Sabha Election 2024: ਚੰਡੀਗੜ੍ਹ - ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਵੀਰਵਾਰ ਨੂੰ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਤੇ ਉਹਨਾਂ ਨੇ ਅਪਣੀ ਕੁੱਲ ਜਾਇਦਾਦ 16.33 ਕਰੋੜ ਰੁਪਏ ਦੱਸੀ ਹੈ। ਹੰਸ ਰਾਜ ਹੰਸ ਨੇ ਫਰੀਦਕੋਟ (ਰਿਜ਼ਰਵ) ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਆਪਣੇ ਹਲਫਨਾਮੇ ਮੁਤਾਬਕ 62 ਸਾਲਾ ਗਾਇਕ ਅਤੇ ਸਿਆਸਤਦਾਨ ਨੇ ਆਪਣੀ ਪਤਨੀ ਸਮੇਤ ਆਪਣੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 1.97 ਕਰੋੜ ਰੁਪਏ ਅਤੇ 14.36 ਕਰੋੜ ਰੁਪਏ ਦੱਸੀ ਹੈ।
ਉੱਤਰ ਪੱਛਮੀ ਦਿੱਲੀ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਭਾਜਪਾ ਉਮੀਦਵਾਰ ਕੋਲ ਚਾਰ ਕਾਰਾਂ ਟੋਯੋਟਾ ਇਨੋਵਾ, ਟੋਯੋਟਾ ਵੇਲਫਾਇਰ ਹਾਈਬ੍ਰਿਡ, ਫੋਰਡ ਐਂਡੇਵਰ ਅਤੇ ਮਾਰੂਤੀ ਜਿਪਸੀ ਹਨ, ਜਿਨ੍ਹਾਂ ਦੀ ਕੀਮਤ ਇਕ ਕਰੋੜ ਰੁਪਏ ਹੈ। ਉਸ ਦੀ ਪਤਨੀ ਕੋਲ ਵੀ ਕਾਰ ਹੈ। ਹਲਫ਼ਨਾਮੇ ਮੁਤਾਬਕ ਹੰਸ ਕੋਲ 28.47 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 23.66 ਲੱਖ ਰੁਪਏ ਦੇ ਗਹਿਣੇ ਹਨ।
ਉਹਨਾਂ ਨੇ ਐਲਾਨ ਕੀਤਾ ਹੈ ਕਿ ਉਸ ਨੂੰ ਕਿਸੇ ਵੀ ਅਪਰਾਧਿਕ ਕੇਸ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਜਲੰਧਰ ਦੇ ਰਹਿਣ ਵਾਲੇ ਹੰਸ ਨੇ ਵਿੱਤੀ ਸਾਲ 2022-23 ਲਈ ਆਪਣੀ ਕੁੱਲ ਆਮਦਨ 44.56 ਲੱਖ ਰੁਪਏ ਦੱਸੀ ਹੈ। ਹੰਸ ਦੀ ਅਚੱਲ ਜਾਇਦਾਦ ਕਪੂਰਥਲਾ 'ਚ ਖੇਤੀ ਵਾਲੀ ਜ਼ਮੀਨ ਅਤੇ ਜਲੰਧਰ ਅਤੇ ਮੋਹਾਲੀ ਜ਼ਿਲ੍ਹਿਆਂ 'ਚ ਰਿਹਾਇਸ਼ੀ ਜਾਇਦਾਦ ਹੈ। ਉਹਨਾਂ ਨੇ ਆਪਣੀਆਂ ਕੁੱਲ ਦੇਣਦਾਰੀਆਂ 1.46 ਕਰੋੜ ਰੁਪਏ ਦੱਸੀਆਂ ਹਨ। ਉਹਨਾਂ ਨੇ 1977-78 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਤੋਂ ਮੈਟ੍ਰਿਕ ਕੀਤੀ।
ਸ੍ਰੋਤ ਪੀਟੀਆਈ