
10 ਅਗਸਤ 2025 ਤੋਂ 16 ਅਗਸਤ 2025 ਤੱਕ ਹੋਵੇਗੀ ਸ਼੍ਰੀਮਦ ਭਗਵਤ ਕਥਾ
ਚੰਡੀਗੜ੍ਹ : ਸ਼੍ਰੀ ਸਨਾਤਨ ਧਰਮ ਮੰਦਰ ਸੈਕਟਰ 38-ਸੀ ਚੰਡੀਗੜ੍ਹ ਵਿਚ ਹਰ ਸਾਲ ਵਾਂਗ ਇਸ ਸਾਲ ਵੀ ਸ੍ਰੀ ਕ੍ਰਿਸ਼ਣ ਜਨਮਅਸ਼ਟਮੀ ਮਹੋਤਸਵ ਮਨਾਇਆ ਜਾ ਰਿਹਾ ਹੈ ਜਿਸ ਦੇ ਹਿੱਸੇ ਵਜੋਂ 10 ਅਗਸਤ 2025 ਤੋਂ 16 ਅਗਸਤ 2025 ਤੱਕ ਸ਼੍ਰੀਮਦ ਭਗਵਤ ਕਥਾ ਕਰਵਾਈ ਜਾ ਰਹੀ ਹੈ।
ਇਸ ਧਾਰਮਿਕ ਉਤਸਵ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ, ਜੋ ਸਨਾਤਨ ਧਰਮ ਮੰਦਰ ਤੋਂ ਰਾਧਾ ਕ੍ਰਿਸ਼ਨ ਮੰਦਰ ਸੈਕਟਰ 40 ਚੰਡੀਗੜ੍ਹ ਤੱਕ ਨਿਕਲੀ। ਯਾਤਰਾ ਦੀ ਸ਼ੁਰੂਆਤ ਪੂਜਾ ਨਾਲ ਹੋਈ, ਜਿਸ ਵਿੱਚ ਮੰਦਰ ਦੇ ਕਾਰਜਕਾਰੀ ਪ੍ਰਧਾਨ ਅਸ਼ੁਤੋਸ਼ ਚੋਪੜਾ, ਜਨਰਲ ਸਕੱਤਰ ਰਵਿੰਦਰ ਪੁਸ਼ਪ ਭਗਤਿਆਰ, ਵਿੱਤ ਪ੍ਰਮੁੱਖ ਡੀ.ਡੀ. ਜੋਸ਼ੀ, ਰਾਜੇਸ਼ ਮਹਾਜਨ, ਪੀ.ਡੀ. ਮਲਹੋਤਰਾ ਅਤੇ ਹੋਰ ਕਾਰਜਕਾਰੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਮੌਕੇ ਰਾਧਾ ਕ੍ਰਿਸ਼ਨ ਮੰਦਰ ਸੈਕਟਰ 40 ਦੇ ਪ੍ਰਧਾਨ ਬੀ.ਪੀ. ਅਰੋੜਾ ਅਤੇ ਜਨਰਲ ਸਕੱਤਰ ਵਿਨੈ ਕਪੂਰ ਵੀ ਮੌਜੂਦ ਰਹੇ। ਸ਼੍ਰੀਮਦ ਭਗਵਤ ਕਥਾ ਵ੍ਰਿੰਦਾਵਨ ਤੋਂ ਆਏ ਪੰਡਿਤ ਸੰਜੈ ਕ੍ਰਿਸ਼ਨ ਸ਼ਾਸਤਰੀ ਦੁਆਰਾ ਕੀਤੀ ਜਾਵੇਗੀ, ਜਦਕਿ ਪੂਜਾ ਵਿਧੀ ਪੰਡਿਤ ਗੋਪਾਲ ਕ੍ਰਿਸ਼ਨ ਸ਼ਾਸਤਰੀ ਨੇ ਨਿਭਾਈ।
ਸ਼੍ਰੀਮਦ ਭਗਵਤ ਕਥਾ ਦੌਰਾਨ ਮੰਦਰ ਵਿਚ ਹਰ ਰੋਜ਼ ਵਿਸ਼ੇਸ਼ ਧਾਰਮਿਕ ਸਮਾਗਮ ਹੋਣਗੇ। ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਵਿੱਤਰ ਅਵਸਰ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ।