Chandigarh News : ਚੰਡੀਗੜ੍ਹ ’ਚ ਇਕੱਠੇ ਹੋਏ ਕਿਸਾਨ, 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ

By : BALJINDERK

Published : Oct 11, 2024, 6:59 pm IST
Updated : Oct 11, 2024, 6:59 pm IST
SHARE ARTICLE
 ਬਲਬੀਰ ਸਿੰਘ ਰਾਜੇਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਬਲਬੀਰ ਸਿੰਘ ਰਾਜੇਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Chandigarh News : ਮੰਡੀਆਂ ਵਿਚ ਝੋਨੇ ਦੀ ਖਰੀਦ ਨਾ ਹੋਣਾ ਚਿੰਤਾਜਨਕ : ਬਲਬੀਰ ਸਿੰਘ ਰਾਜੇਵਾਲ

Chandigarh News : ਅੱਜ ਵਿਚ ਚੰਡੀਗੜ੍ਹ ’ਚ ਕਿਸਾਨਾਂ ਦੇ ਸਾਂਝੇ ਇਕੱਠ ’ਚ ਲਏ ਗਏ ਫੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵਲੋਂ 13 ਅਕਤੂਬਰ ਨੂੰ ਪੰਜਾਬ ਭਰ ’ਚ ਦਾ 12 ਤੋਂ 3 ਵਜੇ ਤਕ  ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ। 

ਇਕੱਠ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘‘ਪੰਜਾਬ ਇਕ  ਵੱਡੇ ਸੰਕਟ ਵਿਚ ਫਸਿਆ ਹੋਇਆ ਹੈ। ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਖਰੀਦ ਸ਼ੁਰੂ ਨਹੀਂ ਹੋਈ ਹੈ, ਜਿਸ ਲਈ ਪੰਜਾਬ ਅਤੇ ਦਿੱਲੀ ਦੋਵੇਂ ਸਰਕਾਰਾਂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਵਤੀਰਾ ਕਿਸਾਨ ਨੂੰ ਮਾਰਨਾ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਅਜਿਹੇ ਸਮੇਂ ਵੀ ਦੇਖੇ ਹਨ ਜਦੋਂ ਫ਼ਸਲ ਪਹਿਲਾਂ ਪਕਾ ਜਾਂਦੀ ਸੀ, ਤਾਂ ਇਹ ਫਸਲ ਐਡਵਾਂਸ ਖਰੀਦ ਲਈ ਜਾਂਦੀ ਸੀ ਪਰ ਇਸ ਵਾਰੀ ਸਾਰੇ ਆੜ੍ਹਤੀਏ ਤੇ ਰਾਈਸ ਮਿਲਰਜ਼, ਕਿਸਾਨ ਅਤੇ ਲੇਬਰ ਸਾਰੇ ਪ੍ਰੇਸ਼ਾਨ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ 1 ਅਕਤੂਬਰ ਨੂੰ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ।’’
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਝੋਨਾ ਪੰਜਾਬ ਤੋਂ ਨਹੀਂ ਚੁਕਿਆ ਤਾਂ ਪੰਜਾਬ ਤਬਾਹ ਹੋ ਜਾਵੇਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘‘ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਾਡੇ ਗੋਦਾਮਾਂ ’ਚ ਜਿਹੜਾ ਝੋਨਾ ਅਜੇ ਵੀ ਪਿਆ ਹੈ ਸਰਕਾਰ ਉਸ ਨੂੰ ਜਲਦ ਖਾਲੀ ਕਰਵਾਏ, ਤਾਕਿ ਨਵੀਂ ਫ਼ਸਲ ਜਿਹੜੀ ਆਈ ਹੈ ਉਸ ਨੂੰ ਗੋਦਾਮਾਂ ਵਿਚ ਰੱਖ ਕੇ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਹ ਐਲਾਨ ਸਾਂਝੇ ਤੌਰ ’ਤੇ ਜਥੇਬੰਦੀਆਂ ਨੇ ਕੀਤਾ ਹੈ, ਕਿਉਂਕਿ ਇਹ ਮਸਲਾ ਸਾਡਾ ਇਕੱਲਿਆਂ ਦਾ ਨਹੀਂ ਸਾਰੇ ਪੰਜਾਬ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਤੋਂ ਘੱਟ ਕੀਮਤ ’ਤੇ  ਝੋਨਾ ਲਿਆ ਜਾ ਰਿਹਾ ਹੈ।’’
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ 13 ਅਕਤੂਬਰ ਨੂੰ ਪੰਜਾਬ ਭਰ ’ਚ ਦਾ 12 ਤੋਂ 3 ਵਜੇ ਤਕ  ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। 14 ਅਕਤੂਬਰ ਨੂੰ ਸਾਰੀਆਂ ਜਥੇਬੰਦੀਆਂ, ਵਪਾਰ ਮੰਡਲ, ਇੰਡਸਟਰੀ ਦੀਆਂ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਨਾਲ ਇਕ  ਸਾਂਝੀ ਮੀਟਿੰਗ ਕਿਸਾਨ ਭਵਨ ਵਿਚ ਹੋਵੇਗੀ। ਉਸ ਮੀਟਿੰਗ ’ਚ ਸਰਕਾਰ ਦੇ ਵਿਰੁਧ ਸਖਤ ਕਦਮ ਚੁੱਕਣ ਲਈ ਕੀਤੀ ਜਾਵੇਗੀ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੂੰ  ਚੇਤਾਵਨੀ ਦਿੰਦਿਆਂ ਕਿਹਾ, ‘‘ਅਸੀਂ 13 ਅਕਤੂਬਰ ਨੂੰ ਪੰਜਾਬ ਭਰ ’ਚ 3 ਘੰਟੇ ਲਈ ਟਰੈਫਿਕ ਰੋਕ ਕੇ ਸੜਕਾਂ ਜਾਮ ਕਰ ਰਹੇ ਹਾਂ।’’

(For more news apart from Farmers gathered in Chandigarh announced to block roads of Punjab for 3 hours on October 13 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement