
Chandigarh News: ਸਾਰੇ ਉਦਯੋਗਿਕ ਅਦਾਰੇ, ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨਾਂ ਰਹਿਣਗੇ ਬੰਦ
Chandigarh today holiday News in punjabi : ਅੱਜ ਚੰਡੀਗੜ੍ਹ ਵਿਚ ਛੁੱਟੀ ਹੈ। ਪ੍ਰਸ਼ਾਸਨ ਨੇ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਫ਼ੈਸਲਾ ਲਿਆ ਹੈ। ਇਸ ਮੌਕੇ ਸਾਰੇ ਉਦਯੋਗਿਕ ਅਦਾਰੇ, ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨਾਂ ਬੰਦ ਰਹਿਣਗੀਆਂ।
ਛੁੱਟੀ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਗ੍ਰਹਿ ਸਕੱਤਰ ਸ੍ਰੀ ਬਰਾੜ ਵੱਲੋਂ ਜਾਰੀ ਆਦੇਸ਼ ਅਨੁਸਾਰ 12 ਫ਼ਰਵਰੀ ਨੂੰ ਯੂਟੀ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਇੰਸਟੀਚਿਊਟ ਤੇ ਹੋਰ ਉਦਯੋਗਿਕ ਅਦਾਰੇ ਵੀ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 12 ਫ਼ਰਵਰੀ ਨੂੰ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਛੁੱਟੀ ਕੀਤੀ ਹੋਈ ਹੈ। ਇਸ ਕਰ ਕੇ ਪੰਜਾਬ ਵਿੱਚ ਵੀ 12 ਫ਼ਰਵਰੀ ਨੂੰ ਸਾਰੇ ਸਕੂਲ, ਸਰਕਾਰੀ ਦਫ਼ਤਰ, ਬੋਰਡ ਤੇ ਕਾਰਪੋਰੇਸ਼ਨਾਂ ਬੰਦ ਰਹਿਣਗੀਆਂ।