Central government ਨੇ ਫਿਰੋਜ਼ਪੁਰ ਤੋਂ ਪੱਟੀ ਤੱਕ ਦੇ ਨਵੇਂ ਰੇਲਵੇ ਟਰੈਕ ਦੇ ਨਿਰਮਾਣ ਲਈ ਦਿੱਤੀ ਮਨਜ਼ੂਰੀ
Published : Nov 12, 2025, 1:58 pm IST
Updated : Nov 12, 2025, 1:58 pm IST
SHARE ARTICLE
Central government approves construction of new railway track from Ferozepur to Patti
Central government approves construction of new railway track from Ferozepur to Patti

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ’ਚ ਦਿੱਤੀ ਜਾਣਕਾਰੀ

ਚੰਡੀਗੜ੍ਹ :  ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ’ਚ ਕਈ ਨਵੇਂ ਰੇਲਵੇ ਪ੍ਰੋਜੈਕਟਾਂ ਸਬੰਧੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਪੱਟੀ ਤੱਕ ਬਣਨ ਵਾਲੇ ਨਵੇਂ ਰੇਲਵੇ ਟਰੈਕ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।  ਫ਼ਿਰੋਜ਼ਪੁਰ ਪੱਟੀ ਵਿਚਕਾਰ ਨਵੇਂ ਰੇਲਵੇ ਟਰੈਕ ਪ੍ਰੋਜੈਕਟ ’ਤੇ 764 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ ਪਰ ਉਪ ਚੋਣਾਂ ਕਾਰਨ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਜਦੋਂ ਚੋਣ ਮੁਕੰਮਲ ਹੋ ਗਈ ਹੈ ਤਾਂ ਇਸ ਦੀ ਸਰਕਾਰੀ ਘੋਸ਼ਣਾ ਕਰ ਦਿੱਤੀ ਗਈ ਹੈ।

ਉਨ੍ਹਾਂ ਇਸ ਦੇ ਫ਼ਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ’ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ, ਮਾਝੇ ਇਲਾਕੇ ਦਾ ਮਾਲਵਾ ਨਾਲ ਜੋੜ ਬਣੇਗਾ, ਨਿਰਯਾਤ ਲਈ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ, ਸਰਹੱਦੀ ਇਲਾਕੇ ’ਚ ਫੌਜ ਲਈ ਇਹ ਮਦਦਗਾਰ ਸਾਬਤ ਹੋਵੇਗੀ, ਗੁਜਰਾਤ ਦੇ ਕੰਢਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਤੇ ਸੈਰ ਸਪਾਟਾ ਸਥਾਨਾਂ ’ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ। ਬਿੱਟੂ ਨੇ ਅੱਗੇ ਕਿਹਾ ਕਿ 2008 ਦੀ ਇਹ ਮੰਗ ਸੀ, ਜਿਸ ਨੂੰ ਮੈਂ ਪੂਰਾ ਕਰਵਾ ਦਿੱਤਾ ਹੈ।

ਰਵਨੀਤ ਸਿੰਘ ਬਿੱਟੂ ਨੇ ਅੱਗੇ ਦੱਸਿਆ ਕਿ ਇਸ ਰੇਲਵੇ ਲਾਈਨ ਦੀ ਮੰਗ 2008 ਵਿਚ ਹੀ ਉਠਣੀ ਸ਼ੁਰੂ ਹੋ ਗਈ ਸੀ। ਉਸ ਵੇਲੇ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਮੋਨਟੇਕ ਸਿੰਘ ਆਹਲੂਵਾਲੀਆ ਨੇ ਵੀ ਇਸ ਸੰਬੰਧੀ ਪੱਤਰ ਲਿਖੇ ਸਨ। ਉਹ ਵੀ ਇਹ ਲਾਈਨ ਬਣਵਾਉਣਾ ਚਾਹੁੰਦੇ ਸਨ ਪਰ ਪੈਸੇ ਨਹੀਂ ਦਿੱਤੇ ਗਏ। ਬਿੱਟੂ ਨੇ ਕਿਹਾ ਕਿ ਜਦੋਂ ਮੈਂ ਮੰਤਰੀ ਬਣਿਆ ਤਾਂ ਮੈਂ ਇਸ ਦੀਆਂ ਫਾਈਲਾਂ ਕਢਵਾਈਆਂ ਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਰਾਜ ਇਸ ਪ੍ਰੋਜੈਕਟ ਲਈ ਪੈਸੇ ਨਹੀਂ ਦੇ ਸਕਦਾ। ਇਸ ਤੋਂ ਬਾਅਦ ਕੇਂਦਰ ਵਲੋਂ ਇਸ ਨੂੰ ਮਨਜ਼ੂਰੀ ਮਿਲ ਗਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement