ਮਾਂ ਦੇ ਪੈਨਸ਼ਨ ਖਾਤੇ ਵਿੱਚ ਨਾਮਜ਼ਦ ਕਰਨ ਲਈ ਲੜਦੀਆਂ ਰਹੀਆਂ 2 ਧੀਆਂ, ਬੇਵੱਸ ਮਾਂ ਐਂਬੂਲੈਂਸ ਵਿਚ ਪਈ ਰਹੀ
Published : Nov 12, 2025, 11:45 am IST
Updated : Nov 12, 2025, 11:48 am IST
SHARE ARTICLE
Chandigarh Greedy daughter Elderly Mother Story Viral
Chandigarh Greedy daughter Elderly Mother Story Viral

90 ਸਾਲਾ ਬੇਵੱਸ ਮਾਂ ਐਂਬੂਲੈਂਸ ਵਿਚ ਪਈ ਧੀਆਂ ਵੱਲ ਵੇਖਦੀ ਰਹੀ, ਬੋਲਣ ਜਾਂ ਤੁਰਨ ਤੋਂ ਅਸਮਰੱਥ ਹੈ ਬਜ਼ੁਰਗ ਮਾਤਾ

ਚੰਡੀਗੜ੍ਹ: ਅੱਜ ਅਸੀਂ ਇਨਸਾਨ ਹੋਣ ਦੇ ਨਾਤੇ ਕਿੱਥੇ ਜਾ ਰਹੇ ਹਾਂ? ਇੰਝ ਲੱਗਦਾ ਹੈ ਕਿ ਅਸੀਂ ਅੰਦਰੋਂ ਮਰ ਚੁੱਕੇ ਹਾਂ। ਅਸੀਂ ਹੁਣ ਆਪਣੇ ਰਿਸ਼ਤਿਆਂ ਦੀ ਮਹੱਤਤਾ ਅਤੇ ਮਾਣ ਦੀ ਕਦਰ ਨਹੀਂ ਕਰਦੇ, ਨਾ ਹੀ ਸਾਡੇ ਵਿਚ ਇਨਸਾਨੀਅਤ ਬਚੀ ਹੈ। ਦਰਅਸਲ, ਚੰਡੀਗੜ੍ਹ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਕਲਯੁਗੀ ਧੀਆਂ ਨੇ ਆਪਣੀ ਮਾਂ ਦੀ ਜਾਇਦਾਦ ਦੇ ਲਾਲਚ ਵਿਚ ਜੋ ਕੀਤਾ ਉਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਅਤੇ ਇਸ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਸਾਡੇ ਬੱਚੇ ਵੀ ਅਜਿਹੇ ਦਿਨ ਦਿਖਾਉਣਗੇ।

ਇਹ ਹੈਰਾਨ ਕਰਨ ਵਾਲੀ ਅਤੇ ਪ੍ਰੇਸ਼ਾਨ ਕਰਨ ਵਾਲੀ ਘਟਨਾ ਚੰਡੀਗੜ੍ਹ ਦੇ ਸੈਕਟਰ 30 ਵਿੱਚ ਵਾਪਰੀ। ਇਥੇ ਇੱਕ ਸਰਕਾਰੀ ਬੈਂਕ ਵਿੱਚ ਇੱਕ ਧੀ ਆਪਣੀ 90 ਸਾਲਾ ਅਪਾਹਜ ਮਾਂ ਨੂੰ ਉਸ ਦੇ ਪੈਨਸ਼ਨ ਖਾਤੇ ਵਿੱਚ ਨਾਮਜ਼ਦ ਕਰਨ ਲਈ ਲੈ ਕੇ ਆਈ। ਹਾਲਾਂਕਿ, ਜਦੋਂ ਉਸ ਦੀ ਦੂਜੀ ਧੀ, ਜੋ ਪਹਿਲਾਂ ਹੀ ਖਾਤੇ ਵਿੱਚ ਨਾਮਜ਼ਦ ਹੈ, ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਸਿੱਧੇ ਆਪਣੇ ਪਰਿਵਾਰ ਨਾਲ ਬੈਂਕ ਪਹੁੰਚ ਗਈ ਅਤੇ ਆਪਣੀ ਭੈਣ ਨਾਲ ਝਗੜਾ ਕਰਨ ਲੱਗ ਪਈ।

ਉਨ੍ਹਾਂ ਨੇ ਇਸ ਗੱਲ 'ਤੇ ਬਹਿਸ ਕੀਤੀ ਕਿ ਜਦੋਂ ਪਹਿਲਾਂ ਹੀ ਇੱਕ ਨਾਮਜ਼ਦ ਹੈ ਤਾਂ ਦੂਜਾ ਨਾਮਜ਼ਦ ਕਿਉਂ ਕੀਤਾ ਜਾ ਰਿਹਾ। ਦੋਵੇ ਭੈਣਾਂ ਬਹਿਸ ਕਰਨ ਲੱਗ ਪਈਆਂ। ਇਸ ਵਿਚਾਲੇ ਬੇਵੱਸ ਬਜ਼ੁਰਗ ਮਾਂ ਐਂਬੂਲੈਂਸ ਵਿੱਚ ਪਈ ਸਾਰਾ ਕੁਝ ਸੁਣਦੀ ਰਹੀ, ਬਜ਼ੁਰਗ ਮਾਤਾ ਬੋਲਣ ਤੇ ਤੁਰਨ ਤੋਂ ਅਸਮਰੱਥ ਹੈ। ਲੋਕ ਆਲੇ-ਦੁਆਲੇ ਇਕੱਠੇ ਹੋ ਗਏ। ਕੁਝ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਨਾਲ ਖੜ੍ਹੇ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੀਸੀਆਰ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ, ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਚੱਲਣ ਲਈ ਕਿਹਾ।

ਪਰ ਬਾਅਦ ਵਿੱਚ, ਦੋਵੇਂ ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਸ ਵਿੱਚ ਗੱਲ ਕਰਨਗੀਆਂ ਅਤੇ ਉਹ ਕਿਸੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦੀਆਂ। ਕਿਸੇ ਵੀ ਨਾਮ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਹ ਇੱਕ ਨਿੱਜੀ ਮਾਮਲਾ ਸੀ।
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement