ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ’ਤੇ ਕਾਂਗਰਸ ਦਾ ਪੰਜਾਬ ’ਚ ਵਿਗੜੇਗਾ ਗਣਿਤ
ਚੰਡੀਗੜ੍ਹ : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ’ਚ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਮੁਸ਼ਕਿਲ ਵਿਚ ਫਸ ਗਈ ਹੈ। ਕਾਂਗਰਸ ਪਾਰਟੀ ਇਥੇ ਮੇਅਰ ਦੀ ਚੋਣ ਵਿਚ ਗੇਮਚੇਂਜਰ ਦੇ ਰੋਲ ’ਚ ਹੈ, ਪਰ ਜੇਕਰ ਉਹ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਦੀ ਹੈ ਤਾਂ ਇਸ ਦਾ ਗਲ਼ਤ ਮੈਸੇਜ ਜਾਵੇਗਾ। ਦੂਜੇ ਪਾਸੇ ਭਾਜਪਾ ਹੈ, ਜਿਸ ਦੀ ਸਪੋਰਟ ਕਾਂਗਰਸ ਨਹੀਂ ਕਰ ਸਕਦੀ। ਅਜਿਹੀ ਸਥਿਤੀ ’ਚ ਕਾਂਗਰਸੀ ਆਗੂ ਕੋਈ ਫ਼ੈਸਲਾ ਨਹੀਂ ਲੈ ਪਾ ਰਹੇ।
ਕਾਂਗਰਸ ਪਾਰਟੀ ਦੀ ਸਥਿਤੀ ਅਜਿਹੀ ਹੈ ਕਿ ਨਾ ਤਾਂ ਮੇਅਰ ਦੀ ਚੋਣ ਜਿੱਤ ਸਕਦੀ ਹੈ ਅਤੇ ਨਾ ਹੀ ਉਸ ਨੂੰ ਸਿੱਧੇ ਤੌਰ ’ਤੇ ਭਾਰਤੀ ਜਨਤਾ ਪਾਰਟੀ ਛੱਡ ਸਕਦੀ ਹੈ। ਇਸ ਵਾਰ ਸੀਕ੍ਰੇਟ ਬੈਲੇਟ ਵੋਟਿੰਗਵੀ ਨਹੀਂ ਹੋ ਸਕਦੀ ਕਿਉਂਕਿ ਨਗਰ ਨਿਗਮ ਦੇ ਇਤਿਹਾਸ ’ਚ ਪਹਿਲੀ ਵਾਰ ਕੌਂਸਲਰਾਂ ਦੇ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਈ ਜਾਣੀ ਹੈ, ਜਿਸ ਦੇ ਚਲਦਿਆਂ ਕੌਂਸਲਰਾਂ ਦੇ ਲਈ ਪਾਲ਼ਾ ਬਦਲਣਾ ਵੀ ਔਖਾ ਹੈ।
ਇਸ ਦੀ ਵੱਡੀ ਵਜ੍ਹਾ 2027 ’ਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2026 ’ਚ ਚੰਡੀਗੜ੍ਹ ’ਚ ਇਸ ਟਰਮ ਦਾ ਇਹ 5ਵਾਂ ਤੇ ਆਖਰੀ ਮੇਅਰ ਦੀ ਚੋਣ ਹੈ। ਜੇਕਰ ਕਾਂਗਰਸ ਦੀ ਮਦਦ ਨਾਲ ਆਮ ਆਦਮੀ ਪਾਰਟੀ ਮੇਅਰ ਦੀ ਚੋਣ ਜਿੱਤ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਦਾ ਲਾਹਾ ਲੈ ਸਕਦੀ ਹੈ, ਜਿੱਥੇ ਕਾਂਗਰਸ ਪਾਰਟੀ ਉਨ੍ਹਾਂ ਦੀ ਮੁੱਖ ਵਿਰੋਧ
