ਹਵਾਈ ਅੱਡੇ 'ਤੇ ਕਸਟਮਜ਼ ਵਿਭਾਗ ਨੇ ਜ਼ਬਤ ਕੀਤੀਆਂ 35 ਕ੍ਰਿਪਾਨਾਂ ਤੇ ਗਾਤਰੇ ਵਾਪਸ ਕੀਤੇ
Published : Feb 13, 2026, 7:08 am IST
Updated : Feb 13, 2026, 7:38 am IST
SHARE ARTICLE
Customs Department at airport returned
Customs Department at airport returned

ਛੋਟੀਆਂ ਕਿਰਪਾਨਾਂ ਨਿਰਧਾਰਤ ਹਵਾਈ ਮਾਪਦੰਡਾਂ ਜਾਂ ਨਾਲ ਲਿਜਾਣ ਸਬੰਧੀ ਨਿਯਮਾਂ ਦੇ ਅਨੁਕੂਲ ਨਹੀਂ ਸਨ- ਕਸਟਮਜ਼ ਵਿਭਾਗ

ਮੁੰਬਈ : ਸਿੱਖ ਸੰਸਥਾਵਾਂ ਵਲੋਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਉਜਾਗਰ ਕਰਨ ਵਾਲੇ ਇਕ ਪਹਿਲੂ ਦੇ ਮੱਦੇਨਜ਼ਰ ਮੁੰਬਈ ਹਵਾਈ ਅੱਡੇ ਦੇ ਕਸਟਮਜ਼ ਅਧਿਕਾਰੀਆਂ ਨੇ ਪਿਛਲੇ ਸਮਿਆਂ ਦੌਰਾਨ ਜ਼ਬਤ ਕੀਤੀਆਂ 35 ਕਿਰਪਾਨਾਂ ਗਾਤਰਿਆਂ ਸਮੇਤ ਸਿੱਖ ਕੌਮ ਦੇ ਪ੍ਰਤੀਨਿਧੀਆਂ ਨੂੰ ਬੁੱਧਵਾਰ ਨੂੰ ਵਾਪਸ ਸੌਂਪ ਦਿਤੀਆਂ।

ਇਹ ਕਾਰਵਾਈ ਉਸ ਵੇਲੇ ਹੋਈ ਹੈ ਜਦੋਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਤਾਰ ਇਹ ਮਸਲਾ ਉਠਾਇਆ ਜਾਂਦਾ ਰਿਹਾ ਹੈ ਕਿ ਭਾਰਤੀ ਹਵਾਈ ਅੱਡਿਆਂ ਦੀਆਂ ਸੁਰੱਖਿਆ ਜਾਂਚਾਂ ਅਕਸਰ ਹੀ ਸੰਵਿਧਾਨਕ ਤੌਰ ਤੇ ਪ੍ਰਾਪਤ ਧਾਰਮਕ ਅਜ਼ਾਦੀ ਨਾਲ ਟਕਰਾਉਂਦੀਆਂ ਹਨ।

ਕਸਟਮ ਕਰਮਚਾਰੀਆਂ ਨੇ ਇਹ ਧਾਰਮਕ ਵਸਤੂਆਂ ਵੱਖ-ਵੱਖ ਸਮਿਆਂ ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਤੋਂ ਸੁਰੱਖਿਆ ਜਾਂਚ ਦੌਰਾਨ ਇਸ ਕਰ ਕੇ ਕਬਜ਼ੇ ਵਿਚ ਲੈ ਲਈਆਂ ਗਈਆਂ ਸਨ ਕਿਉਂਕਿ ਉਨ੍ਹਾਂ ਵਲੋਂ ਧਾਰਨ ਕੀਤੀਆਂ ਇਹ ਛੋਟੀਆਂ ਕਿਰਪਾਨਾਂ ਨਿਰਧਾਰਤ ਹਵਾਈ ਮਾਪਦੰਡਾਂ ਜਾਂ ਨਾਲ ਲਿਜਾਣ ਸਬੰਧੀ ਨਿਯਮਾਂ ਦੇ ਅਨੁਕੂਲ ਨਹੀਂ ਸਨ। ਮਹਾਰਾਸ਼ਟਰ ਆਧਾਰਤ ‘ਸਤਿ ਸ੍ਰੀ ਅਕਾਲ ਵੈਲਫ਼ੇਅਰ ਟਰੱਸਟ’ ਦੇ ਸਕੱਤਰ  ਪੂਰਨ ਸਿੰਘ ਬੰਗਾ ਨੇ ਇਹ ਕ੍ਰਿਪਾਨਾਂ ਲੈਣ ਵੇਲੇ ਕਿਹਾ ਕਿ ਇਹ ਪਵਿੱਤਰ ਵਸਤੂਆਂ ਵਾਪਸ ਲੈਣ ਦੀ ਕੋਸ਼ਿਸ਼ ਸਿੱਖੀ ਮਰਿਆਦਾ ਦੀ ਰਖਿਆ ਭਾਵਨਾ ਨਾਲ ਕੀਤੀ ਗਈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement