Lok Sabha Election 2024: ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨਿਆ

By : GAGANDEEP

Published : Apr 13, 2024, 9:26 pm IST
Updated : Apr 14, 2024, 7:03 am IST
SHARE ARTICLE
Congress announced Manish Tiwari as its Lok Sabha candidate from Chandigarh
Congress announced Manish Tiwari as its Lok Sabha candidate from Chandigarh

Lok Sabha Election 2024: ਹਿਮਾਚਲ ਦੇ ਮੰਡੀ ਤੋਂ ਵਿਕਰਮਾਦਿਤਿਆ ਨੂੰ ਆਪਣਾ ਉਮੀਦਵਾਰ ਬਣਾਇਆ

Congress announced Manish Tiwari as its Lok Sabha candidate from Chandigarh: ਕਾਂਗਰਸ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ 16 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਮਨੀਸ਼ ਤਿਵਾੜੀ ਨੂੰ ਲੋਕ ਸਭਾ ਚੋਣਾਂ ਲਈ ਅਪਣਾ ਉਮੀਦਵਾਰ ਐਲਾਨ ਦਿਤਾ ਹੈ। ਹਾਲਾਂਕਿ ਤਿਵਾੜੀ ਨੇ ਚੰਡੀਗੜ੍ਹ ਤੋਂ ਚੋਣ ਲੜਨ ਲਈ ਅਰਜ਼ੀ ਫਾਰਮ ਨਹੀਂ ਭਰਿਆ ਪਰ ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਸੀ। ਬੀਤੀ ਰਾਤ ਐਲਾਨੇ ਉਮੀਦਵਾਰਾਂ ਦੀ ਸੂਚੀ ’ਚ ਪਾਰਟੀ ਨੇ ਚਾਰ ਵਾਰ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮਹਿੰਦਰ ਸਿੰਘ ਲੱਕੀ ਦੇ ਦਾਅਵੇ ਨੂੰ ਨਕਾਰਦਿਆਂ ਮਨੀਸ਼ ਤਿਵਾੜੀ ਨੂੰ ਟਿਕਟ ਦਿਤੀ ਹੈ। 

ਇਹ ਵੀ ਪੜ੍ਹੋ: Lok Sabha Election 2024: ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨਿਆ

ਮਨੀਸ਼ ਤਿਵਾੜੀ ਇਸ ਵੇਲੇ ਆਨੰਦਪੁਰ ਸਾਹਿਬ ਲੋਕ ਸਭਾ ਮੈਂਬਰ ਹਨ, ਜਿਸ ਸੀਟ 'ਤੇ ਉਨ੍ਹਾਂ ਨੇ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,884 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਚੰਡੀਗੜ੍ਹ ਲੋਕ ਸਭਾ ਸੀਟ ’ਤੇ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਮਿਲ ਕੇ ਉਮੀਦਵਾਰ ਐਲਾਨ ਦਾ ਫ਼ੈਸਲਾ ਕੀਤਾ ਸੀ ਅਤੇ ਚੰਡੀਗੜ੍ਹ ਸੀਟ ਕਾਂਗਰਸ ਦੀ ਝੋਲੀ ’ਚ ਪਈ ਸੀ।

ਇਹ ਵੀ ਪੜ੍ਹੋ: Omar Abdullah News: ਮਨਮੋਹਨ ਸਿੰਘ ਸੱਚੇ ਸਿਆਸਤਦਾਨ ਰਹੇ, ਮੋਦੀ ਨੂੰ ਅਪਣੀ ਵਿਰਾਸਤ ਬਾਰੇ ਸੋਚਣਾ ਚਾਹੀਦੈ : ਉਮਰ ਅਬਦੁੱਲਾ 

ਇਹ ਫ਼ੈਸਲਾ ਪਿੱਛੇ ਜਿਹੇ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਚ ਮੇਅਰ ਦਾ ਅਹੁਦਾ ‘ਆਪ’ ਨੂੰ ਜਾਣ ਤੋਂ ਬਾਅਦ ਇਹ ਸਮਝੌਤਾ ਹੋਇਆ ਸੀ, ਜਿਸ ਤੋਂ ਬਾਅਦ ਮਨੀਸ਼ ਤਿਵਾੜੀ ਨੂੰ ਭਰਵਾਂ ਸਮਰਥਨ ਮਿਲਣ ਦੀ ਉਮੀਦ ਹੈ। ਉਨ੍ਹਾਂ ਦਾ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਟੰਡਨ ਨਾਲ ਹੋਵੇਗਾ, ਜਿਨ੍ਹਾਂ ਨੂੰ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਥਾਂ ’ਤੇ ਟਿਕਟ ਦਿਤੀ ਗਈ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਦੇ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਤਿਵਾੜੀ ਦੇ ਲੁਧਿਆਣਾ ਹਲਕੇ ਤੋਂ ਵੀ ਚੋਣ ਮੈਦਾਨ 'ਚ ਉਤਰਨ ਦੇ ਚਰਚੇ ਸਨ, ਜਿਥੇ ਤਿਵਾੜੀ ਨੇ 2009 ਤੋਂ 2014 ਤੱਕ ਸੰਸਦ ਦੇ ਹੇਠਲੇ ਸਦਨ ਵਿੱਚ ਲੁਧਿਆਣਾ ਦੀ ਨੁਮਾਇੰਦਗੀ ਕੀਤੀ ਸੀ। ਉਹ ਇਸ ਸੀਟ ਤੋਂ ਜਿੱਤਣ ਵਾਲੇ ਇਕਲੌਤੇ ਗੈਰ-ਸਿੱਖ ਉਮੀਦਵਾਰ ਬਣ ਗਏ ਸਨ। ਜ਼ਿਕਰਯੋਗ ਹੈ ਕਿ ਇਸ ਹਲਕੇ 'ਚ ਹਿੰਦੂਆਂ ਦੀ ਗਿਣਤੀ 60 ਫੀਸਦੀ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਵਿਕਰਮਾਦਿੱਤਿਆ ਸਿੰਘ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੇ ਖ਼ਿਲਾਫ਼ ਚੋਣ ਲੜਨਗੇ। ਇਸ ਦੇ ਨਾਲ ਹੀ ਵਿਨੋਦ ਸੁਲਤਾਨਪੁਰੀ ਨੂੰ ਸ਼ਿਮਲਾ ਤੋਂ ਉਮੀਦਵਾਰ ਐਲਾਨਿਆ ਗਿਆ। 

(For more Punjabi news apart from Congress announced Manish Tiwari as its Lok Sabha candidate from Chandigarh, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement