
Chandigarh News : ਬੁਲਾਰੇ ਨੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦੀ ਯੋਗਤਾ ਮਿਤੀ 1 ਜਨਵਰੀ 2025 ਹੋਵੇਗੀ।
Chandigarh News : ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਵਾਲੇ ਹਲਕਿਆਂ 10-ਡੇਰਾ ਬਾਬਾ ਨਾਨਕ, 44-ਚੱਬੇਵਾਲ, 84-ਗਿੱਦੜਬਾਹਾ ਅਤੇ 103-ਬਰਨਾਲਾ ਦੀ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦੀ ਯੋਗਤਾ ਮਿਤੀ 01.01.2025 ਹੋਵੇਗੀ। ਵੋਟਰ ਸੂਚੀਆਂ ਦੀ ਤਿਆਰੀ 25.11.2024 (ਸੋਮਵਾਰ) ਤੋਂ 26.11.2024 (ਮੰਗਲਵਾਰ) ਤੱਕ ਕੀਤੀ ਜਾਵੇਗੀ ਅਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ 27.11.2024 (ਬੁੱਧਵਾਰ) ਨੂੰ ਹੋਵੇਗੀ।
ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 27.11.2024 (ਬੁੱਧਵਾਰ) ਤੋਂ 12.12.2024 (ਵੀਰਵਾਰ) ਤੱਕ (ਕੁੱਲ 15 ਦਿਨ) ਦਾ ਹੈ ਅਤੇ ਵਿਸ਼ੇਸ਼ ਮੁਹਿੰਮ ਦੀਆਂ ਤਰੀਕਾਂ 30.11.2024 (ਸ਼ਨੀਵਾਰ) ਅਤੇ 08.12.2024 (ਐਤਵਾਰ) ਦਿੱਤੀਆਂ ਗਈਆਂ ਹੈ।
ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ 24.12.2024 (ਮੰਗਲਵਾਰ) ਤੱਕ ਕੀਤੇ ਜਾਣਗੇ। ਮਾਪਦੰਡਾਂ ਦੀ ਜਾਂਚ ਅਤੇ ਅੰਤਿਮ ਪ੍ਰਕਾਸ਼ਨਾ ਲਈ ਕਮਿਸ਼ਨ ਦੀ ਮਨਜ਼ੂਰੀ ਅਤੇ ਡੇਟਾਬੇਸ ਅੱਪਡੇਟ ਕਰਨ ਅਤੇ ਸਪਲੀਮੈਂਟਾਂ ਦੀ ਛਪਾਈ 01.01.2025 (ਬੁੱਧਵਾਰ) ਤੱਕ ਹੋਵੇਗੀ। ਉਹਨਾਂ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 06.01.2025 ਦਿਨ ਸੋਮਵਾਰ ਨੂੰ ਹੋਵੇਗੀ।
(For more news apart from Election Commission India released revised schedule voters' list of constituencies with by-elections News in Punjabi, stay tuned to Rozana Spokesman)