Karan Aujla show : ਨਗਰ ਨਿਗਮ ਨੇ ਔਜਲਾ ਸ਼ੋਅ ਦੇ ਪ੍ਰਬੰਧਕਾਂ ਨੂੰ 1.16 ਕਰੋੜ ਦਾ ਭੇਜਿਆ ਨੋਟਿਸ

By : BALJINDERK

Published : Dec 13, 2024, 1:35 pm IST
Updated : Dec 13, 2024, 1:35 pm IST
SHARE ARTICLE
Karan Aujla
Karan Aujla

Karan Aujla show : ਪ੍ਰਬੰਧਕਾਂ ਨੇ ਰਕਮ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਨਾ ਕਰਵਾਈ ਤਾਂ ਜੁਰਮਾਨਾ ਵਿਆਜ ਸਮੇਤ ਵਸੂਲਿਆ ਜਾਵੇਗਾ

Karan Aujla show : ਨਗਰ ਨਿਗਮ ਨੇ ਕਰਨ ਔਜਲਾ ਸ਼ੋਅ ਦੇ ਪ੍ਰਬੰਧਕਾਂ ਨੂੰ ਇਸ਼ਤਿਹਾਰਬਾਜ਼ੀ ਨਿਯਮਾਂ ਦੀ ਉਲੰਘਣਾ ਕਰਨ 'ਤੇ 1 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਭੇਜਿਆ ਹੈ। ਜੇਕਰ ਪ੍ਰਬੰਧਕਾਂ ਨੇ ਇਹ ਰਕਮ ਨਿਰਧਾਰਤ ਸਮੇਂ ਅੰਦਰ ਜਮ੍ਹਾ ਨਹੀਂ ਕਰਵਾਈ ਤਾਂ ਇਹ ਰਕਮ ਜੁਰਮਾਨੇ ਅਤੇ ਵਿਆਜ ਸਮੇਤ ਵਸੂਲ ਕੀਤੀ ਜਾਵੇਗੀ।

ਇਹ ਕਾਰਵਾਈ ਇਨਫੋਰਸਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ। ਇਨਫੋਰਸਮੈਂਟ ਵਿੰਗ ਨੇ ਦੱਸਿਆ ਸੀ ਕਿ 7 ਦਸੰਬਰ ਨੂੰ ਸੈਕਟਰ-34 ਪ੍ਰਦਰਸ਼ਨੀ ਗਰਾਊਂਡ ਵਿਖੇ ਕਰਨ ਔਜਲਾ ਦੇ ਲਾਈਵ ਸ਼ੋਅ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਰਡਿੰਗ ਲਾਏ ਗਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਤੋਂ ਉਨ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਹੈ। ਚੰਡੀਗੜ੍ਹ ਵਿੱਚ ਇਸ਼ਤਿਹਾਰ ਕੰਟਰੋਲ ਆਰਡਰ-1954 ਲਾਗੂ ਹੋਣ ਕਾਰਨ ਬਿਨਾਂ ਪ੍ਰਵਾਨਗੀ ਤੋਂ ਕਿਸੇ ਕਿਸਮ ਦਾ ਕੋਈ ਵੀ ਇਸ਼ਤਿਹਾਰ ਨਹੀਂ ਲਗਾਇਆ ਜਾ ਸਕਦਾ। ਇਸ ਹੁਕਮ ’ਚ ਇਸ਼ਤਿਹਾਰਬਾਜ਼ੀ ਨੂੰ ਨਿਯਮਤ ਕਰਦੇ ਹੋਏ ਹਰ ਤਰ੍ਹਾਂ ਦੀ ਫੀਸ ਵੀ ਨਿਰਧਾਰਤ ਕੀਤੀ ਗਈ ਹੈ।

ਇਸ਼ਤਿਹਾਰਾਂ ਦੀ ਫੀਸ ਲੱਖਾਂ ਵਿੱਚ ਬਣਦੀ ਹੈ, ਇਸ ਲਈ ਕੰਪਨੀਆਂ ਪੈਸੇ ਦੀ ਬਚਤ ਕਰਦੀਆਂ ਹਨ। ਕਰਨ ਔਜਲਾ ਦਾ ਇਹ ਸ਼ੋਅ ਆਯੋਜਿਤ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਰਿਹਾ ਹੈ। ਇਸ ਸ਼ੋਅ ਦੀਆਂ ਟਿਕਟਾਂ 4999 ਤੋਂ ਡੇਢ ਲੱਖ ਰੁਪਏ ਵਿਚ ਵਿਕੀਆਂ। ਬੀਅਰ ਅਤੇ ਸ਼ਰਾਬ ਵਰਤਾਈ ਗਈ। ਲੋਕਾਂ ਨੂੰ ਟ੍ਰੈਫਿਕ ਜਾਮ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਆਪਣੀ ਰਿਪੋਰਟ ’ਚ ਇਹ ਵੀ ਕਿਹਾ ਹੈ ਕਿ ਇਹ ਗਿਣਤੀ 15 ਹਜ਼ਾਰ ਤੋਂ ਕਿਤੇ ਵੱਧ ਹੈ।

(For more news apart from Municipal Corporation has sent notice of 1.16 crores to the organizers Aujla show News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement