ਐਫ਼.ਐਂਡ.ਸੀ.ਸੀ. ਨੇ 2025-26 ਲਈ 1664.75 ਕਰੋੜ ਰੁਪਏ ਦੇ ਡਰਾਫਟ ਬਜਟ ਪ੍ਰਸਤਾਵ ਦੀ ਕੀਤੀ ਸਿਫ਼ਾਰਸ਼ 
Published : Feb 14, 2025, 11:44 am IST
Updated : Feb 14, 2025, 11:44 am IST
SHARE ARTICLE
F&CC recommends draft budget proposal of Rs. 1664.75 crore for 2025-26
F&CC recommends draft budget proposal of Rs. 1664.75 crore for 2025-26

ਕਮੇਟੀ ਮੈਂਬਰਾਂ ਨੇ ਏਜੰਡੇ ਦੇ ਵੱਖ-ਵੱਖ ਅਹਿਮ ਨੁਕਤਿਆਂ ਉੱਤੇ ਚਰਚਾ ਕੀਤੀ

 

Chandigarh News: ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਨੇ ਅੱਜ ਆਪਣੀ ਮੀਟਿੰਗ ਵਿਚ ਵਿੱਤੀ ਸਾਲ 2025-26 ਲਈ 467.75 ਕਰੋੜ ਰੁਪਏ ਦੀ ਪੂੰਜੀਗਤ ਆਈਟਮ ਅਤੇ 1197 ਕਰੋੜ ਰੁਪਏ ਦੇ ਮਾਲੀਏ ਦੇ ਬਜਟ ਅਨੁਮਾਨਾਂ ਦੀ ਸਿਫ਼ਾਰਸ਼ ਕੀਤੀ। ਇਹ ਮੀਟਿੰਗ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਵਿਚ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐੱਸ ਅਤੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਜਸਮਨਪ੍ਰੀਤਸਿੰਘ, ਪੂਨਮ, ਸੌਰਭ ਜੋਸ਼ੀ, ਸੁਮਨ ਦੇਵੀ ਅਤੇ ਨਗਰ ਨਿਗਮ ਦੇ ਅਧਿਕਾਰੀ ਗੁਰਿੰਦਰ ਸਿੰਘ ਸੋਢੀ, ਸ਼ਸ਼ੀ ਵਸੁੰਧਰਾ, ਸੁਮਿਤ ਸਿਹਾਗ (ਸੰਯੁਕਤ ਕਮਿਸ਼ਨਰ) ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਕਮੇਟੀ ਮੈਂਬਰਾਂ ਨੇ ਏਜੰਡੇ ਦੇ ਵੱਖ-ਵੱਖ ਅਹਿਮ ਨੁਕਤਿਆਂ ਉੱਤੇ ਚਰਚਾ ਕੀਤੀ। ਮੀਟਿੰਗ ਦੌਰਾਨ ਜਿਹੜੀਆਂ ਤਜਵੀਜ਼ਾਂ ਵਿਚਾਰੀਆਂ ਗਈਆਂ ਉਨ੍ਹਾਂ ਵਿਚ ਸੈਕਟਰ-50, ਚੰਡੀਗੜ੍ਹ ਵਿਚ ਸਿਵਲ ਡਿਸਪੈਂਸਰੀ ਦੀ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਲਈ 7.66 ਲੱਖ ਰੁ. ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਪਾਰਕ ਵਿਚ ਜੌਗਿੰਗ ਟਰੈਕ ਬਣਾਉਣ ਅਤੇ ਵਾਧੂ ਸਟਰੀਟ ਲਾਈਟਾਂ ਦੇ ਖੰਭੇ ਲਗਾਉਣਲਈ 9.45 ਲੱਖ ਰੁਪਏ ਦੀ ਮਨਜ਼ੂਰੀ, ਮਨੀਮਾਜਰਾ ਸਬ-ਆਫ਼ਿਸ ਦੇ ਨੇੜੇ ਟਿਊਬਵੈੱਲ ਦੇ ਨਾਲ ਲਗਦੀ ਖੁੱਲੀ ਜਗ੍ਹਾ ਦੀ ਬੁਕਿੰਗ ਦੀ ਪ੍ਰਵਾਨਗੀ ਦਿੱਤੀ ਗਈ। ਇਸ ਦਾ ਪ੍ਰਸਤਾਵਿਤ ਕਿਰਾਇਆ 3.250 ਰੁਪਏ ਪ੍ਰਤੀ ਦਿਨ ਹੋਵੇਗਾ। ਜਦ ਕਿ ਸਫਾਈ ਖ਼ਰਤੇ 2,000 ਰੁਪਏ ਅਤੇ 100 ਲੱਖ ਰੁਪਏ ਦੀ ਵਾਪਸੀਯੋਗ ਸੁਰੱਖਿਆ ਜਮ੍ਹਾਂ ਰਕਮ ਨਿਰਧਾਰਤ ਕੀਤੀ ਗਈ ਸੀ। 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement