
ਨਗਰ ਨਿਗਮ ਅੰਮ੍ਰਿਤਸਰ ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, ਪਟਿਆਲਾ ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ।
ਚੰਡੀਗੜ੍ਹ, 14 ਦਸੰਬਰ 2024: ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 13 ਦਸੰਬਰ 2024 ਨੂੰ ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਉਪਰੰਤ ਕੁੱਲ 86 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ।
ਇਸ ਸਬੰਧ ਵਿੱਚ ਨਗਰ ਨਿਗਮ, ਜਲੰਧਰ ਲਈ ਕੁੱਲ 5 ਨਾਮਜ਼ਦਗੀਆਂ, ਨਗਰ ਨਿਗਮ ਲੁਧਿਆਣਾ ਲਈ 19 ਨਾਮਜ਼ਦਗੀਆਂ, ਨਗਰ ਨਿਗਮ ਫਗਵਾੜਾ ਲਈ 1 ਨਾਮਜ਼ਦਗੀ, ਨਗਰ ਨਿਗਮ ਅੰਮ੍ਰਿਤਸਰ ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, ਪਟਿਆਲਾ ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।