PGI 'ਚ ਕੜਾਕੇ ਦੀ ਠੰਡ 'ਚ ਬਾਹਰ ਸੌਣ ਨੂੰ ਲੋਕ ਮਜਬੂਰ, ਇਕ ਬਿਮਾਰੀਆਂ ਦੀ ਮਾਰ ਦੂਜਾ ਸਿਰ ਉੱਤੇ ਨਹੀਂ ਛੱਤ
Published : Dec 14, 2024, 2:38 pm IST
Updated : Dec 14, 2024, 2:38 pm IST
SHARE ARTICLE
In PGI, people are forced to sleep outside in severe cold, one is affected by diseases and the other is no roof over their heads
In PGI, people are forced to sleep outside in severe cold, one is affected by diseases and the other is no roof over their heads

ਜਾਗਰੂਕਤਾ ਬਾਰੇ ਪਤਾ ਨਾ ਹੋਣ ਕਾਰਨ ਮਰੀਜ਼ ਸਹੂਲਤਾਂ ਤੋਂ ਰਹਿ ਜਾਂਦੇ ਹਨ ਵਾਂਝੇ

ਪੰਜਾਬ ਵਿਚ ਠੰਢ ਦਿਨੋਂ-ਦਿਨ ਵੱਧ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੇ ਵਧਣ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ। ਹਸਪਤਾਲਾਂ ਵਿਚ ਮਰੀਜ਼ ਜਾਂ ਉਨ੍ਹਾਂ ਨਾਲ ਆਏ ਪਰਵਾਰਕ ਮੈਂਬਰ, ਜਿਨ੍ਹਾਂ ਨੂੰ ਰਾਤ ਵੇਲੇ ਇੰਨੀ ਠੰਢ ਵਿਚ ਪਾਰਕਾਂ ਵਿਚ ਦਰਖ਼ਤਾਂ ਥੱਲੇ ਪੈ ਕੇ ਰਾਤਾਂ ਕੱਟਣੀਆਂ ਪੈਦੀਆਂ ਹਨ ਤੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਪਰਵਾਰਕ ਮੈਂਬਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੀਜੀਆਈ ਵਿਚ ਅਸੀਂ ਮਰੀਜ਼ਾਂ ਦੀ ਬਹੁਤ ਤਾਦਾਦ ਦੇਖਦੇ ਹਾਂ ਜਿਥੇ ਮਰੀਜ਼ਾਂ ਨਾਲ ਉਨ੍ਹਾਂ ਦੇ ਪਰਵਾਰਕ ਮੈਂਬਰ ਆਏ ਹੁੰਦੇ ਹਨ ਜੋ ਠੰਢ ਕਾਰਨ ਬਹੁਤ ਪ੍ਰੇਸ਼ਾਨ ਹੁੰਦੇ ਹਨ। ਪੀਜੀਆਈ ’ਚ ਸਪੋਸਕਮੈਨ ਦੀ ਟੀਮ ਮਰੀਜ਼ਾਂ ਦੇ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਪਹੁੰਚੀ। ਜਿਥੇ ਉਨ੍ਹਾਂ ਦੇਖਿਆ ਕਿ ਮਰੀਜ਼ ਜਾਂ ਉਨ੍ਹਾਂ ਦੇ ਪਰਵਾਰਕ ਮੈਂਬਰ ਪਾਰਕਾਂ ਤੇ ਸੜਕਾਂ ’ਤੇ ਤਰਪਾਲਾਂ ਲੈ ਕੇ ਸੁੱਤੇ ਪਏ ਹਨ। 

ਸਪੋਸਕਮੈਨ ਦੀ ਟੀਮ ਨੇ ਪਾਰਕਾਂ ਤੇ ਸੜਕਾਂ ’ਤੇ ਪਏ ਲੋਕਾਂ ਨਾਲ ਗੱਲਬਾਤ ਕੀਤੀ। ਟੀਮ ਨੇ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਲਈ ਸਰਕਾਰ ਨੇ ਸੈਲਟਰ ਬਣਵਾਏ ਹਨ, ਜਿਥੇ ਜਾ ਕੇ ਉਹ ਰਹਿ ਸਕਦੇ ਹਨ। ਸਪੋਸਕਮੈਨ ਦੀ ਟੀਮ ਨੇ ਪਾਰਕ ’ਚ ਪਏ ਇਕ ਮਰੀਜ਼ ਦੇ ਪਰਵਾਰ ਨਾਲ ਗੱਲ ਕੀਤੀ ਕਿ ਉਹ ਕਿਥੋਂ ਆਏ ਹਨ ਤਾਂ ਉਨ੍ਹਾਂ ਦਸਿਆ ਕਿ ਉਹ ਬੰਗਾਲ ਤੋਂ ਆਪਣੇ ਬੱਚੇ ਦਾ ਇਲਾਜ ਕਰਵਾਉਣ ਲਈ ਪੀਜੀਆਈ ਆਏ ਹਨ। 

ਮਰੀਜ਼ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਹ 15 ਦਿਨਾਂ ਤੋਂ ਇਥੇ ਰਹਿ ਰਹੇ ਹਨ, ਉਹ ਇੰਨੀ ਠੰਢ ਵਿਚ ਪਾਰਕਾਂ ਰਹਿ ਕੇ ਇੰਨੀ ਠੰਢ ’ਚ ਰਾਤਾਂ ਕੱਟਣ ਲਈ ਮਜਬੂਰ ਹਨ। 
ਸਪੋਸਕਮੈਨ ਦੀ ਟੀਮ ਨੇ ਉਨ੍ਹਾਂ ਨੂੰ ਦਸਿਆ ਕਿ ਪੀਜੀਆਈ ਬਾਹਰ ਸੈਲਟਰ ਬਣੇ ਹੋਏ ਹਨ, ਤੁਹਾਨੂੰ ਉਥੇ ਸਾਰੀਆਂ ਸਹੂਲਤਾਂ ਮਿਲਣਗੀਆਂ, ਤੁਸੀਂ ਉਥੇ ਜਾ ਕੇ ਰਹਿ ਸਕਦੇ ਹੋ। ਸਪੋਸਕਮੈਨ ਦੀ ਟੀਮ ਨੇ ਪਾਰਕ ’ਚ ਪਏ ਇਕ ਬਜ਼ੁਰਗ ਮਰੀਜ਼ ਨਾਲ ਗੱਲਬਾਤ ਕੀਤੀ ਜਿਸ ਨੇ ਆਪਣਾ ਨਾਂ ਹਰੀ ਦਸਿਆ। ਟੀਮ ਨੇ ਉਸ ਤੋਂ ਉਸ ਦੇ ਪਰਵਾਰ ਬਾਰੇ ਪੁਛਿਆ ਤਾਂ ਉਸ ਨੇ ਦਸਿਆ ਕਿ ਉਹ ਨੇਪਾਲ ਦਾ ਰਹਿਣ ਵਾਲਾ ਹੈ ਤੇ ਉਹ ਹਰੀਦਵਾਰ ਆਪਣੇ ਪਰਵਾਰ ਨਾਲ ਆਇਆ ਸੀ ਜਿਥੋਂ ਉਹ ਆਪਣੇ ਪਰਵਾਰ ਨਾਲੋਂ ਵਿਛੜ ਗਿਆ ਉਸ ਨੇ ਸਿਰਫ ਆਪਣੀ ਭੈਣ ਦਾ ਨਾਂ ਸੁਨੀਤਾ ਦਸਿਆ। ਉਸ ਨੂੰ ਇੰਨਾ ਹੀ ਯਾਦ ਹੈ। 

ਉਸ ਨੇ ਦਸਿਆ ਕਿ ਉਸ ਦਾ ਕੋਈ ਨਹੀਂ ਹੈ, ਉਹ ਇਕੱਲਾ ਹੀ ਰਹਿੰਦਾ ਹੈ, ਉਹ 11 ਸਾਲ ਦੀ ਉਮਰ ’ਚ ਆਪਣੇ ਪਰਵਾਰ ਤੋਂ ਵਿਛੜ ਗਿਆ ਸੀ। ਉਸ ਦੀ ਛਾਤੀ ’ਚ ਦਰਦ ਰਹਿੰਦਾ ਹੈ ਤੇ ਉਸ ਨੂੰ ਹਰਨੀਆਂ ਦੀ ਦਿੱਕਤ ਹੈ। ਉਸ ਨੇ ਦਸਿਆ ਕਿ ਉਹ ਪੀਜੀਆਈ ਇਲਾਜ ਕਰਵਾਉਣ ਲਈ ਆਇਆ ਹੈ ਉਸ ਕੋਲ ਇਲਾਜ ਕਰਵਾਉਣ ਲਈ ਪੈਸੇ ਵੀ ਨਹੀਂ ਹਨ।
ਜ਼ਿਕਰਯੋਗ ਹੈ ਕਿ ਭਾਵੇਂ ਪੀ.ਜੀ.ਆਈ ਵਿਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਲਈ ਕਾਫ਼ੀ ਸਹੂਲਤਾਂ ਹਨ ਪਰ ਜਾਗਰੂਕਤਾ ਨਾ ਹੋਣ ਕਾਰਨ ਉਹ ਇਸ ਦਾ ਲਾਹਾ ਨਹੀਂ ਲੈ ਸਕਦੇ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਰੇ ਗੇਟਾਂ ’ਤੇ ਹੋਰਡਿੰਗਜ਼ ਲਗਾ ਕੇ ਦਸਿਆ ਜਾਵੇ ਕਿ ਕਿਹੜੀ ਸਹੂਲਤ ਕਿਵੇਂ ਅਤੇ ਕਿਥੇ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement