ਖ਼ਬਰਾਂ |

ਤਾਜ਼ਾ |

Chandigarh News: ਖੇਡਦੇ ਖੇਡਦੇ ਪਾਣੀ ਦੀ ਬਾਲਟੀ ਵਿਚ ਡਿੱਗੀ ਡੇਢ ਸਾਲ ਦੀ ਮਾਸੂਮ ਬੱਚੀ
Published : May 15, 2024, 9:50 am IST
Updated : May 15, 2024, 10:37 am IST
SHARE ARTICLE
Innocent girl fell in the bucket Chandigarh News in punjabi
Innocent girl fell in the bucket Chandigarh News in punjabi

Chandigarh News: ਮਾਂ ਘਰ ਦੇ ਕੰਮ ਕਰ ਰਹੀ ਸੀ

Innocent girl fell in the bucket Chandigarh News in punjabi : ਚੰਡੀਗੜ੍ਹ ਦੇ ਸੈਕਟਰ-47 ਸਥਿਤ ਇਕ ਘਰ ਵਿਚ ਖੇਡਦੇ ਸਮੇਂ ਡੇਢ ਸਾਲ ਦੀ ਬੱਚੀ ਪਾਣੀ ਨਾਲ ਭਰੀ ਬਾਲਟੀ ਵਿਚ ਜਾ ਡਿੱਗੀ। ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਪਹਿਲਾਂ ਪਰਿਵਾਰਕ ਮੈਂਬਰਾਂ ਨੇ ਕਾਫੀ ਦੇਰ ਤੱਕ ਬੱਚੀ ਦੀ ਭਾਲ ਕੀਤੀ। ਫਿਰ ਬੱਚੀ ਅਚਾਨਕ ਬਾਲਟੀ 'ਚ ਡੁੱਬੀ ਹੋਈ ਮਿਲੀ। ਲੜਕੀ ਨੂੰ ਤੁਰੰਤ ਜੀਐਮਐਸਐਚ-16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: Swati Maliwal Assault Case: ''ਸਵਾਤੀ ਮਾਲੀਵਾਲ ਦੀ ਜਾਨ ਨੂੰ ਖਤਰਾ ਹੈ'', ਮਾਲੀਵਾਲ ਦੇ ਸਾਬਕਾ ਪਤੀ ਨੇ ਕੀਤਾ ਦਾਅਵਾ 

ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਹ ਪੇਂਟਰ ਦਾ ਕੰਮ ਕਰਦਾ ਹੈ, ਜਦੋਂ ਕਿ ਉਸਦੀ ਪਤਨੀ ਰਸੋਈਏ ਦਾ ਕੰਮ ਕਰਦੀ ਹੈ। ਉਨ੍ਹਾਂ ਦੀ 19 ਮਹੀਨੇ ਦੀ ਬੇਟੀ ਭਾਵਨਾ ਸੋਮਵਾਰ ਦੇਰ ਸ਼ਾਮ ਬਾਲਟੀ ਵਿੱਚ ਡਿੱਗ ਗਈ। ਇਸ ਦੌਰਾਨ ਉਸਦੀ ਪਤਨੀ ਘਰ ਵਿੱਚ ਖਾਣਾ ਬਣਾ ਰਹੀ ਸੀ ਅਤੇ ਉਹ ਕੰਮ ਤੋਂ ਘਰ ਪਰਤ ਰਿਹਾ ਸੀ।

ਇਹ ਵੀ ਪੜ੍ਹੋ: Facebook and Instagram down: ਚੜ੍ਹਦੀ ਸਵੇਰ ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ਹੋਏ ਡਾਊਨ, ਯੂਜ਼ਰਸ ਹੋਏ ਚਿੰਤਤ 

ਖੇਡਦੇ ਹੋਏ ਕੁੜੀ ਗੋਡਿਆਂ ਭਾਰ ਪਾਣੀ ਨਾਲ ਭਰੀ ਬਾਲਟੀ ਦੇ ਕੋਲ ਗਈ ਅਤੇ ਉਸ ਵਿੱਚ ਡਿੱਗ ਗਈ। ਉਹ ਬਾਲਟੀ ਵਿੱਚ ਹੀ ਡੁੱਬ ਗਈ। ਪਤਨੀ ਦੀ ਇਧਰ-ਉਧਰ ਭਾਲ ਕਰਨ 'ਤੇ ਉਸ ਨੇ ਦੇਖਿਆ ਕਿ ਭਾਵਨਾ ਬਾਲਟੀ 'ਚ ਡੁੱਬੀ ਪਈ ਸੀ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਹ ਤੁਰੰਤ ਆਪਣੀ ਲੜਕੀ ਨੂੰ ਜੀਐਮਐਸਐਚ-16 ਦੇ ਐਮਰਜੈਂਸੀ ਕਮਰੇ ਵਿੱਚ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਾਕਟਰਾਂ ਨੇ ਬੱਚੀ ਦੇ ਪੇਟ 'ਚੋਂ ਤਰਲ ਪਦਾਰਥ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ। ਮੁੱਢਲੀ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਬੱਚੀ ਦੀ ਮੌਤ ਪੇਟ 'ਚ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਕਾਰਨ ਹੋਈ ਹੈ।

(For more Punjabi news apart from Swati Maliwal assault case News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement