ਧਨਾਸ ਦੇ ਜੰਗਲ ਵਿੱਚੋਂ 28 ਸਾਲਾ ਅਸਾਮੀ ਔਰਤ ਦੀ ਲਾਸ਼ ਮਿਲੀ
Published : Jun 16, 2025, 11:03 am IST
Updated : Jun 16, 2025, 11:03 am IST
SHARE ARTICLE
Body of 28-year-old Assamese woman found in Dhanas forest
Body of 28-year-old Assamese woman found in Dhanas forest

ਸ਼ੱਕ ਹੈ ਕਿ ਔਰਤ ਦਾ ਕਤਲ ਕਰ ਕੇ ਲਾਸ਼ ਇੱਥੇ ਸੁੱਟ ਦਿੱਤੀ ਗਈ ਸੀ।

Body of 28-year-old Assamese woman found in Dhanas forest: ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਪਰਾਧ ਵਧ ਰਹੇ ਹਨ। ਐਤਵਾਰ ਨੂੰ ਜੰਗਲ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ 'ਤੇ ਸਿਟੀ ਬਿਊਟੀਫੁੱਲ ਵਿੱਚ ਸਨਸਨੀ ਫੈਲ ਗਈ। ਪਿੰਡ ਧਨਾਸ ਦੀ ਝੀਲ ਦੇ ਪਿੱਛੇ ਜੰਗਲ ਵਿੱਚੋਂ ਔਰਤ ਦੀ ਲਾਸ਼ ਮਿਲੀ। ਸ਼ੱਕ ਹੈ ਕਿ ਔਰਤ ਦਾ ਕਤਲ ਕਰ ਕੇ ਲਾਸ਼ ਇੱਥੇ ਸੁੱਟ ਦਿੱਤੀ ਗਈ ਸੀ।

ਐਤਵਾਰ ਦੁਪਹਿਰ 2.30 ਵਜੇ ਧਨਾਸ ਝੀਲ ਦੇ ਪਿੱਛੇ ਜੰਗਲ ਵਿੱਚੋਂ 28 ਸਾਲਾ ਔਰਤ ਦੀ ਲਾਸ਼ ਮਿਲੀ। ਮ੍ਰਿਤਕ ਬੀਨਾ ਕੁਮਾਰੀ, ਜੋ ਕਿ ਸੈਕਟਰ-26 ਬਾਪੂ ਧਾਮ ਕਲੋਨੀ ਦੀ ਰਹਿਣ ਵਾਲੀ ਸੀ, ਮੰਡੀ ਵਿੱਚ ਕੰਮ ਕਰਦੀ ਸੀ। ਮੂਲ ਰੂਪ ਵਿੱਚ ਅਸਾਮ ਦੀ ਰਹਿਣ ਵਾਲੀ ਬੀਨਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਸਾਰੰਗਪੁਰ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ, ਪੁਲਿਸ ਨੇ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।

ਪੁਲਿਸ ਬੀਨਾ ਦੇ ਪਤੀ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੀਨਾ ਸ਼ਨੀਵਾਰ ਸ਼ਾਮ ਨੂੰ ਖੁਦਾ ਲਾਹੌਰਾ ਵਿੱਚ ਇੱਕ ਰਿਸ਼ਤੇਦਾਰ ਨੂੰ ਮਿਲਣ ਲਈ ਘਰੋਂ ਨਿਕਲੀ ਸੀ। 

ਬੀਨਾ ਦੀ ਭੈਣ ਨੇ ਦੱਸਿਆ ਕਿ ਉਹ ਸੈਕਟਰ-19 ਸਥਿਤ ਸ਼ਨੀ ਮੰਦਿਰ ਜਾਣ ਲਈ ਘਰੋਂ ਨਿਕਲੀ ਸੀ। ਸ਼ਨੀ ਮੰਦਿਰ ਪਹੁੰਚ ਕੇ ਉਸ ਨੇ ਆਪਣਾ ਮੋਬਾਈਲ ਆਪਣੀ ਧੀ ਨੂੰ ਦਿੱਤਾ ਅਤੇ ਅਚਾਨਕ ਗਾਇਬ ਹੋ ਗਈ। 

ਐਤਵਾਰ ਨੂੰ ਪਟਿਆਲਾ ਦੇ ਰਾਓ ਦੇ ਕੰਢੇ ਲਾਸ਼ ਮਿਲੀ। ਐਤਵਾਰ ਨੂੰ ਪੂਜਾ ਕਰਨ ਗਈਆਂ ਸਥਾਨਕ ਔਰਤਾਂ ਦੇ ਇੱਕ ਸਮੂਹ ਨੇ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਦੀ ਸੂਚਨਾ ਮਿਲਣ 'ਤੇ ਡੀਐਸਪੀ ਉਦੈਪਾਲ, ਸੈਕਟਰ-17 ਥਾਣਾ ਇੰਚਾਰਜ ਰੋਹਿਤ ਕੁਮਾਰ, ਸੀਐਫ਼ਐਸਐਲ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਹਾਲਾਂਕਿ, ਲਾਸ਼ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ। ਸੂਤਰਾਂ ਅਨੁਸਾਰ ਔਰਤ ਦੇ ਮੂੰਹ ਵਿੱਚੋਂ ਖੂਨ ਵਗਦਾ ਪਾਇਆ ਗਿਆ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement