Court News : ਮੂੰਹ ’ਚੋਂ ਸ਼ਰਾਬ ਦੀ ਬਦਬੂ ਆਉਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਨਸ਼ੇ ’ਚ ਸੀ
Published : Jun 16, 2025, 1:00 pm IST
Updated : Jun 16, 2025, 1:00 pm IST
SHARE ARTICLE
The Smell of Alcohol from the Mouth does not Mean that the Person was Drunk Latest News in Punjabi
The Smell of Alcohol from the Mouth does not Mean that the Person was Drunk Latest News in Punjabi

Court News : ਅਦਾਲਤ ਨੇ ਸੁਣਾਇਆ ਦਿਲਚਸਪ ਫ਼ੈਸਲਾ

The Smell of Alcohol from the Mouth does not Mean that the Person was Drunk Latest News in Punjabi : ਚੰਡੀਗੜ੍ਹ : ਡਰਿੰਕ ਐਂਡ ਡ੍ਰਾਈਵ ਦੇ ਮਾਮਲੇ ਵਿਚ ਜਿੱਥੇ ਲੋਕ ਜ਼ਿਲ੍ਹਾ ਅਦਾਲਤ ਵਿਚ ਚਲਾਨ ਭਰ ਕੇ ਬਚ ਜਾਂਦੇ ਹਨ, ਉੱਥੇ ਇਕ ਵਿਅਕਤੀ ਨੇ ਪੁਲਿਸ ਵਿਰੁਧ ਕਾਨੂੰਨੀ ਮੁਕੱਦਮਾ ਲੜਿਆ। ਲਗਭਗ ਪੰਜ ਸਾਲ ਤੇ ਦਸ ਮਹੀਨੇ ਚੱਲੇ ਇਸ ਮਾਮਲੇ ਵਿਚ ਆਖ਼ਰਕਾਰ ਨੌਜਵਾਨ ਨੂੰ ਨਿਆਂ ਮਿਲਿਆ।

ਅਦਾਲਤ ਨੇ ਉਸ ਨੂੰ ਡਰਿੰਕ ਐਂਡ ਡ੍ਰਾਈਵ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ। ਬਰੀ ਹੋਣ ਵਾਲਾ ਨੌਜਵਾਨ ਸੈਕਟਰ-39 ਦਾ ਅਕਸ਼ੈ ਹੈ। ਉਸ ਵਿਰੁਧ ਸੈਕਟਰ-17 ਪੁਲਿਸ ਨੇ 9 ਜੂਨ 2019 ਨੂੰ ਮੋਟਰ ਵਾਹਨ ਐਕਟ ਦੀ ਧਾਰਾ 185 ਤਹਿਤ ਡੀਡੀਆਰ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਕੋਰਟ ਵਿਚ ਹੋਈ। 

ਇਸ ਮਾਮਲੇ ਵਿਚ ਪੁਲਿਸ ਇਹ ਸਾਬਤ ਨਹੀਂ ਕਰ ਸਕੀ ਕਿ ਅਕਸ਼ੈ ਨੇ ਉਸ ਰਾਤ ਸ਼ਰਾਬ ਪੀਤੀ ਸੀ। ਪੁਲਿਸ ਨੇ ਨਾ ਤਾਂ ਉਸ ਦਾ ਮੈਡੀਕਲ ਕਰਵਾਇਆ ਅਤੇ ਸਿਰਫ਼ ਮੂੰਹ ਤੋਂ ਬਦਬੂ ਆਉਣ ’ਤੇ ਉਸ ਵਿਰੁਧ ਕਾਰਵਾਈ ਕੀਤੀ। ਇੱਥੋਂ ਤਕ ਕਿ ਡਾਕਟਰ ਨੇ ਵੀ ਉਸ ਦੇ ਸ਼ਰਾਬ ਦੇ ਨਸ਼ੇ ਵਿਚ ਹੋਣ ’ਤੇ ਰਾਇ ਦਿਤੀ ਸੀ, ਜਦਕਿ ਉਸ ਦਾ ਬਲੱਡ ਟੈਸਟ ਹੀ ਨਹੀਂ ਕੀਤਾ ਗਿਆ। 

ਇਸ ਸੰਦਰਭ ਵਿਚ ਅਦਾਲਤ ਨੇ ਕਿਹਾ ਕਿ ਮੂੰਹ ’ਚੋਂ ਸ਼ਰਾਬ ਦੀ ਬਦਬੂ ਆਉਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਨਸ਼ੇ ਵਿਚ ਸੀ। ਸਿਰਫ਼ ਡਾਕਟਰ ਦੀ ਰਾਇ ’ਤੇ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਕਸ਼ੈ ਦਾ ਕੇਸ ਲੜਨ ਵਾਲੇ ਵਕੀਲ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਸੀ। ਉਸ ਨੇ ਸ਼ਰਾਬ ਪੀਤੀ ਹੀ ਨਹੀਂ ਸੀ, ਫਿਰ ਵੀ ਉਸ ਵਿਰੁਧ ਡਰਿੰਕ ਐਂਡ ਡ੍ਰਾਈਵ ਦਾ ਕੇਸ ਬਣਾਇਆ ਗਿਆ।

ਪੁਲਿਸ ਮੁਲਾਜ਼ਮਾਂ ਨੇ ਅਦਾਲਤ ਵਿਚ ਬਿਆਨ ਦਿਤਾ ਕਿ ਦੇਰ ਰਾਤ ਅਕਸ਼ੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੈਕਟਰ-22 ਦੇ ਹਸਪਤਾਲ ਵਿਚ ਉਸ ਦਾ ਮੈਡੀਕਲ ਕਰਵਾਇਆ ਗਿਆ। ਹਾਲਾਂਕਿ ਪੁਲਿਸ ਨੇ ਕਬੂਲ ਕੀਤਾ ਕਿ ਨਾ ਤਾਂ ਉਸ ਦੇ ਬਲੱਡ ਸੈਂਪਲ ਲਏ ਗਏ ਅਤੇ ਨਾ ਹੀ ਯੂਰਿਨ ਸੈਂਪਲ। ਸੈਕਟਰ-22 ਸਿਵਲ ਹਸਪਤਾਲ ਦੀ ਈਐਮਓ ਡਾ. ਕ੍ਰਿਤੀ ਦੇਯੋਰਾ ਦੀ ਵੀ ਗਵਾਹੀ ਹੋਈ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਮੁਲਜ਼ਮ ਦੇ ਬਲੱਡ ਅਤੇ ਯੂਰਿਨ ਸੈਂਪਲ ਨਹੀਂ ਲਏ ਗਏ ਸਨ। 

ਸ਼ਰਾਬ ਦੇ ਕਿੰਨੀ ਮਾਤਰਾ ਸੇਵਨ ’ਤੇ ਕੱਟਿਆ ਜਾ ਸਕਦੈ ਚਾਲਾਨ 
ਅਦਾਲਤ ਵਿਚ ਪੁਲਿਸ ਮੁਲਾਜ਼ਮਾਂ ਨੇ ਬਿਆਨ ਦਿਤਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸ਼ਰਾਬ ਦੀ ਕਿੰਨੀ ਮਾਤਰਾ ਸੀਮਾ ਦੇ ਅੰਦਰ ਹੈ ਅਤੇ ਕਿੰਨੀ ਮਾਤਰਾ ਤੋਂ ਵੱਧ ਦੇ ਸੇਵਨ ’ਤੇ ਚਾਲਾਨ ਕੱਟਿਆ ਜਾਂਦਾ ਹੈ। ਭਾਰਤ ਵਿਚ ਡ੍ਰਾਈਵਿੰਗ ਦੇ ਸਮੇਂ 100 ਮਿਲੀਲੀਟਰ ਬਲੱਡ ਵਿਚ 30 ਮਿਲੀਗ੍ਰਾਮ ਐਲਕੋਹਲ ਦੀ ਹੱਦ ਹੈ, ਇਸ ਤੋਂ ਵੱਧ ਸ਼ਰਾਬ ਦੇ ਸੇਵਨ ’ਤੇ ਚਾਲਾਨ ਕੱਟਿਆ ਜਾ ਸਕਦਾ ਹੈ। ਇਸ ਲਈ ਪੁਲਿਸ ਨੂੰ ਬ੍ਰੀਥ ਐਨਾਲਾਈਜ਼ਰ ਟੈਸਟ ਤੇ ਮੈਡੀਕਲ ਟੈਸਟ ਕਰਵਾਉਣੇ ਹੁੰਦੇ ਹਨ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement