Mohali News: ਬੈਂਕ ਮੈਨੇਜਰ ਨੇ ਬਜ਼ੁਰਗ ਅਧਿਆਪਕ ਦੀ ਕਰੋੜ ਰੁਪਏ ਦੀ ਐਫ਼.ਡੀ. ’ਤੇ  ਲੈ ਲਿਆ 93 ਲੱਖ ਦਾ ਕਰਜ਼ਾ
Published : Apr 17, 2025, 6:55 am IST
Updated : Apr 17, 2025, 6:55 am IST
SHARE ARTICLE
Bank manager took loan of Rs 93 lakh on elderly teacher's FD worth Rs 1 crore
Bank manager took loan of Rs 93 lakh on elderly teacher's FD worth Rs 1 crore

ਮੈਨੇਜਰ ਤੇ ਸਾਥੀ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ 

 

Mohali News:  ਮੋਹਾਲੀ ’ਚ  ਸਰਕਾਰੀ ਬੈਂਕ ਦੇ ਮੈਨੇਜਰ ’ਤੇ 80 ਸਾਲਾ  ਬਜ਼ੁਰਗ ਮਨਜੀਤ ਕੌਰ ਹੀਰਾ  ਨੇ ਇਕ ਕਰੋੜ ਰੁਪਏ ਦੇ ਫ਼ਿਕਸਡ ਡਿਪਾਜ਼ਿਟ ’ਤੇ 93 ਲੱਖ ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਬੈਂਕ ਮੈਨੇਜਰ ਵਿਰੁਧ ਐਫ਼.ਆਈ.ਆਰ ਦਰਜ ਕਰ ਲਈ ਗਈ ਹੈ। ਬਜ਼ੁਰਗ ਨੇ ਕਿਹਾ ਹੈ ਕਿ ਇਸ ਲੋਨ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।

ਮੋਹਾਲੀ ਫ਼ੇਜ਼-11 ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ਵਿਚ ਸਾਹਮਣੇ ਆਏ ਇਸ ਮਾਮਲੇ ਵਿਚ ਬੈਂਕ ਦੇ ਤਤਕਾਲੀ ਮੈਨੇਜਰ ਨਿਤੀਸ਼ ਕੁਮਾਰ ਯਾਦਵ ਅਤੇ ਉਨ੍ਹਾਂ ਦੇ ਸਾਥੀ ਜਗਤਾਰ ਸਿੰਘ ਬਾਠ ਵਿਰੁਧ ਗੰਭੀਰ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।

ਪੀੜਤਾ ਮਨਜੀਤ ਕੌਰ ਹੀਰਾ, ਜੋ ਇਕ ਨਿਜੀ ਸਕੂਲ ਦੀ ਸਾਬਕਾ ਪ੍ਰਿੰਸੀਪਲ ਸੀ, ਨੇ ਕਿਹਾ ਕਿ ਉਸ ਦੇ ਮਰਹੂਮ ਪਤੀ ਦਾ ਵੀ ਇਸੇ ਸ਼ਾਖਾ ਵਿਚ ਖਾਤਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹੀ ਖਾਤਾ ਉਸ ਦੇ ਨਾਮ ’ਤੇ ਤਬਦੀਲ ਕਰ ਦਿਤਾ ਗਿਆ ਸੀ। ਬੁਢਾਪੇ ਅਤੇ ਸਿਹਤ ਸਮੱਸਿਆਵਾਂ ਕਾਰਨ ਮਨਜੀਤ ਕੌਰ ਬੈਂਕ ਦੇ ਕੰਮ ਲਈ ਪੂਰੀ ਤਰ੍ਹਾਂ ਮੈਨੇਜਰ ਨਿਤੀਸ਼ ’ਤੇ ਨਿਰਭਰ ਸੀ।

ਇਸ ਭਰੋਸੇ ਦਾ ਫ਼ਾਇਦਾ ਉਠਾਉਂਦੇ ਹੋਏ ਪਿਛਲੇ ਸਾਲ ਨਿਤੀਸ਼ ਨੇ ਉਸ ਤੋਂ ਬਿਨਾਂ ਕਿਸੇ ਕਾਰਨ ਦੇ ਇਕ ਕਾਗ਼ਜ਼ ’ਤੇ ਦਸਤਖ਼ਤ ਕਰਵਾਏ। ਇਸ ਸਾਲ ਦੇ ਕਿਸੇ ਸਮੇਂ ਬਾਅਦ, ਜਦੋਂ ਉਹ ਬੈਂਕ ਗਈ, ਤਾਂ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਸ ਦੀ ਐਫ਼ਡੀ ਗਿਰਵੀ ਰੱਖ ਕੇ 93 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਗਿਆ ਸੀ ਅਤੇ ਉਹ ਕਰਜ਼ਾ ਕਿਸੇ ਹੋਰ ਜਗਤਾਰ ਸਿੰਘ ਬਾਠ ਦੇ ਨਾਂ ’ਤੇ ਸੀ। ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਰਜ਼ੇ ਨਾਲ ਸਬੰਧਤ ਕਾਗ਼ਜ਼ਾਤ ’ਤੇ ਉਸ ਦੇ ਦਸਤਖ਼ਤ ਜਾਅਲੀ ਸਨ। ਸ਼ਿਕਾਇਤ ਮਿਲਣ ਤੋਂ ਬਾਅਦ, ਫ਼ੇਜ਼-11 ਪੁਲਿਸ ਸਟੇਸ਼ਨ ਨੇ ਧੋਖਾਧੜੀ ਨੂੰ ਗੰਭੀਰਤਾ ਨਾਲ ਲਿਆ ਅਤੇ ਧਾਰਾ 316(5), 318(4) ਅਤੇ 61(2) ਬੀ.ਐਨ.ਐਸ ਤਹਿਤ ਮਾਮਲਾ ਦਰਜ ਕੀਤਾ। 

ਹਾਲਾਂਕਿ, ਘਟਨਾ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਮੁਲਜ਼ਮ ਪੀੜਤ ਦੇ ਘਰ ਗਿਆ ਅਤੇ ਮੁਆਫ਼ੀ ਮੰਗੀ ਅਤੇ ਸਾਰੀ ਰਕਮ ਬੈਂਕ ਵਿਚ ਵਾਪਸ ਜਮ੍ਹਾ ਕਰਵਾ ਦਿਤੀ ਪਰ ਪੁਲਿਸ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਇਕ ਗੰਭੀਰ ਅਪਰਾਧ ਨਾਲ ਸਬੰਧਤ ਹੈ ਅਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਪੁਲਿਸ ਨੇ ਬੈਂਕ ਤੋਂ ਰਿਕਾਰਡ ਮੰਗਿਆ, ਪੂਰੀ ਜਾਂਚ ਕੀਤੀ ਜਾਵੇਗੀ।

ਇਸ ਮਾਮਲੇ ਸਬੰਧੀ ਐਸ.ਐਚ.ਓ ਗਗਨਦੀਪ ਸਿੰਘ ਨੇ ਕਿਹਾ ਕਿ ਜੇ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੁਧਵਾਰ ਨੂੰ ਪੁਲਿਸ ਵਲੋਂ ਬੈਂਕ ਨੂੰ ਇਕ ਅਰਜ਼ੀ ਦਿਤੀ ਗਈ ਅਤੇ ਪੁਰਾਣੇ ਰਿਕਾਰਡ ਮੰਗੇ ਗਏ ਤਾਂ ਜੋ ਬੈਂਕ ਮੈਨੇਜਰ ਦੁਆਰਾ ਜਾਰੀ ਕੀਤੇ ਗਏ ਸਾਰੇ ਕਰਜ਼ਿਆਂ ਦੀ ਜਾਂਚ ਕੀਤੀ ਜਾ ਸਕੇ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਬੈਂਕ ਮੈਨੇਜਰ ਫ਼ਰਾਰ ਹੈ ਅਤੇ ਦੂਜੇ ਮੁਲਜ਼ਮ ਜਗਤਾਰ ਸਿੰਘ ਬਾਠ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

 

SHARE ARTICLE

ਏਜੰਸੀ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement