Chandigarh News: ਜੱਜ ਦੇ ਨਾਂ 'ਤੇ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਵਕੀਲ ਤੇ ਵਿਚੋਲਾ ਗ੍ਰਿਫ਼ਤਾਰ
Published : Aug 17, 2025, 7:01 am IST
Updated : Aug 17, 2025, 7:59 am IST
SHARE ARTICLE
Lawyer and middleman arrested for demanding bribe Chandigarh News
Lawyer and middleman arrested for demanding bribe Chandigarh News

Chandigarh News: ਗ੍ਰਿਫ਼ਤਾਰ ਵਕੀਲ ਦੀ ਪਛਾਣ ਸੈਕਟਰ 15 ਦੇ ਰਹਿਣ ਵਾਲੇ ਜਤਿਨ ਸਲਵਾਨ ਵਜੋਂ ਹੋਈ ਹੈ

Lawyer and middleman arrested for demanding bribe Chandigarh Newsਛ ਸੀਬੀਆਈ ਨੇ ਇਕ ਮਸ਼ਹੂਰ ਵਕੀਲ ਅਤੇ ਵਿਚੋਲੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਬਠਿੰਡਾ ਵਿਚ ਤਾਇਨਾਤ ਇਕ ਜੱਜ ਦੇ ਨਾਂ ’ਤੇ 30 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ। ਗ੍ਰਿਫ਼ਤਾਰ ਵਕੀਲ ਦੀ ਪਛਾਣ ਸੈਕਟਰ 15 ਦੇ ਰਹਿਣ ਵਾਲੇ ਜਤਿਨ ਸਲਵਾਨ ਵਜੋਂ ਹੋਈ ਹੈ। ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪ੍ਰੈਕਟਿਸ ਕਰਦਾ ਹੈ।

ਉਸ ਦਾ ਸਾਥੀ ਸਤਨਾਮ ਸਿੰਘ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ। ਦੋਵਾਂ ਨੂੰ ਸੀਬੀਆਈ ਨੇ ਵੀਰਵਾਰ ਦੇਰ ਰਾਤ ਸੈਕਟਰ-9 ਤੋਂ ਗ੍ਰਿਫ਼ਤਾਰ ਕੀਤਾ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬੁੜੈਲ ਜੇਲ ਭੇਜ ਦਿਤਾ ਗਿਆ। ਸੀਬੀਆਈ ਨੇ ਦੋਵਾਂ ਵਿਰੁਧ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਸੀਬੀਆਈ ਬਠਿੰਡਾ ਵਿਚ ਤਾਇਨਾਤ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੀਬੀਆਈ ਨੂੰ ਇਸ ਮਾਮਲੇ ਵਿਚ ਕੁੱਝ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਵੀ ਸ਼ੱਕ ਹੈ। ਸੀਬੀਆਈ ਅਨੁਸਾਰ ਦੋਵੇਂ ਤਲਾਕ ਦੇ ਮਾਮਲੇ ਵਿਚ ਰਿਸ਼ਵਤ ਮੰਗ ਰਹੇ ਸਨ। ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਰਸਿਮਰਨਜੀਤ ਸਿੰਘ ਨੇ ਉਨ੍ਹਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦਸਿਆ ਕਿ ਉਸ ਦੀ ਭੈਣ ਦਾ ਤਲਾਕ ਦਾ ਕੇਸ ਬਠਿੰਡਾ ਅਦਾਲਤ ਵਿਚ ਚੱਲ ਰਿਹਾ ਹੈ।

ਵਕੀਲ ਜਤਿਨ ਸਲਵਾਨ ਨੇ ਉਸ ਮਾਮਲੇ ਵਿਚ ਫ਼ੈਸਲਾ ਅਪਣੇ ਹੱਕ ਵਿਚ ਕਰਵਾਉਣ ਦਾ ਦਾਅਵਾ ਕੀਤਾ ਅਤੇ 30 ਲੱਖ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਹਰਸਿਮਰਨਜੀਤ ਨੇ ਸੀਬੀਆਈ ਨੂੰ ਇਸ ਬਾਰੇ ਜਾਣਕਾਰੀ ਦਿਤੀ। ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਟਰੈਪ ਲਗਾਇਆ। ਵਕੀਲ ਅਤੇ ਵਿਚੋਲੇ ਨੇ ਸ਼ਿਕਾਇਤਕਰਤਾ ਨੂੰ ਸੈਕਟਰ 9 ਦੇ ਇੱਕ ਕੈਫੇ ਵਿੱਚ ਬੁਲਾਇਆ। ਉੱਥੇ ਸੀਬੀਆਈ ਨੇ ਉਨ੍ਹਾਂ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ 4 ਲੱਖ ਰੁਪਏ ਨਾਲ ਫੜ ਲਿਆ। ਸੀਬੀਆਈ ਕੋਲ ਮੁਲਜ਼ਮ ਵਕੀਲ ਦੀ ਰਿਕਾਰਡਿੰਗ ਵੀ ਹੈ। ਐਡਵੋਕੇਟ ਜਤਿਨ ਸਲਵਾਨ ਨੂੰ  2016 ਵਿੱਚ ਵੀ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। 

ਪੁਲਿਸ ਨੇ ਕਾਰੋਬਾਰੀ ਸੁਖਬੀਰ ਸਿੰਘ ਸ਼ੇਰਗਿੱਲ ਦੇ ਡਰਾਈਵਰ ਨੂੰ 2.6 ਕਿਲੋ ਅਫੀਮ ਅਤੇ 15 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਫੜਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਲੋਕਾਂ ਨੇ ਸ਼ੇਰਗਿੱਲ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਸੀ। ਜਿਸ ਵਿੱਚ ਐਡਵੋਕੇਟ ਸਲਵਾਨ ਦਾ ਨਾਮ ਵੀ ਸ਼ਾਮਲ ਸੀ। ਇਸ ਮਾਮਲੇ ਵਿੱਚ ਸਲਵਾਨ ਅਤੇ ਹੋਰਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। 

ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪੋਰਟ

(For more news apart from “ Jalandhar Accident News in punjabi, ” stay tuned to Rozana Spokesman.)
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement