
Chandigarh News : ਬੀਬੀ ਬਡਲਾ ਨੇ ਨਵੇਂ ਇੰਚਾਰਜ ਦਾ ਪੰਜਾਬ ਇੰਚਾਰਜ ਬਣਨ ’ਤੇ ਜਿੱਥੇ ਸਵਾਗਤ ਕੀਤਾ ਉੱਥੇ ਹੀ ਅਮਰਗੜ੍ਹ ਦੀ ਸਿਆਸੀ ਸਥਿਤੀ ਤੋਂ ਜਾਣੂ ਕਰਵਾਇਆ
Chandigarh News in Punjabi : ਹਲਕਾ ਅਮਰਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਪ੍ਰਿਤਪਾਲ ਕੌਰ ਬਡਲਾ ( ਡੈਲੀਗੇਟ ਪੀਪੀਸੀਸੀ)ਨੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ( ਸਾਬਕਾ ਮੁੱਖ ਮੰਤਰੀ ਛੱਤੀਸਗੜ) ਨਾਲ ਮੁਲਾਕਾਤ ਕੀਤੀ । ਬੀਬੀ ਬਡਲਾ ਨੇ ਨਵੇਂ ਇੰਚਾਰਜ ਦਾ ਪੰਜਾਬ ਇੰਚਾਰਜ ਬਣਨ ਤੇ ਜਿੱਥੇ ਸਵਾਗਤ ਕੀਤਾ ਉੱਥੇ ਹੀ ਹਲਕਾ ਅਮਰਗੜ੍ਵ ਦੀ ਸਿਆਸੀ ਸਥਿਤੀ ਤੋਂ ਬਘੇਲ ਨੂੰ ਜਾਣੂੰ ਕਰਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਜਿੱਥੇ ਭੂਪੇਸ਼ ਬਘੇਲ ਦੇ ਲੰਬੇ ਸਿਆਸੀ ਤਜਰਬੇ ਦਾ ਫਾਇਦਾ ਮਿਲੇਗਾ ਉੱਥੇ ਹੀ ਕਾਂਗਰਸ ਪਾਰਟੀ ਪੂਰੀ ਤਰਾਂ ਇੱਕਮੁੱਠ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢੇਗੀ।
(For more news apart from Pritpal Badla meets Bhupesh Baghel News in Punjabi, stay tuned to Rozana Spokesman)