
ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੇੜੇ ਵੱਡਾ ਹਾਦਸਾ
ਚੰਡੀਗੜ੍ਹ: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੇੜੇ ਵੱਡਾ ਹਾਦਸਾ ਵਾਪਰ ਗਿਆ ਹੈ। ਤੇਜ ਰਫ਼ਤਾਰ ਕਾਰ ਚਾਲਕ ਨੇ 8 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ 'ਚ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਮੋਹਾਲੀ ਨੂੰ ਜਾ ਰਹੇ ਅਣਪਛਾਤੇ ਕਾਰ ਚਾਲਕ ਨੇ ਬੱਚੀ ਨੂੰ ਦਰੜ ਦਿੱਤਾ ਹੈ। ਮ੍ਰਿਤਕ ਸੰਜਨਾ ਆਦਰਸ਼ ਕਲੋਨੀ ਸੈਕਟਰ-54 ਚੰਡੀਗੜ੍ਹ 'ਚ ਰਹਿੰਦੀ ਸੀ।