ਪੰਚਕੂਲਾ ਦੇ DCP ਵਜੋਂ ਤਾਇਨਾਤ ਸਨ ਹਰਿਆਣਾ ਕੇਡਰ ਦੇ 2012 ਬੈਚ ਦੇ IPS
Chandigarh News: ਹਰਿਆਣਾ ਕੇਡਰ ਦੇ 2012 ਬੈਚ ਦੇ ਆਈਪੀਐਸ ਅਧਿਕਾਰੀ ਸੁਮੇਰ ਪ੍ਰਤਾਪ ਸਿੰਘ ਹੁਣ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵਿਚ ਐਸਐਸਪੀ ਟਰੈਫਿਕ ਅਤੇ ਸੁਰੱਖਿਆ ਹੋਣਗੇ। ਕੇਂਦਰ ਸਰਕਾਰ ਨੇ ਸੁਮੇਰ ਪ੍ਰਤਾਪ ਸਿੰਘ ਨੂੰ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵਿਚ 3 ਸਾਲਾਂ ਲਈ ਸੇਵਾ ਨਿਭਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਮੇਂ ਸੁਮੇਰ ਪ੍ਰਤਾਪ ਸਿੰਘ ਡੀਸੀਪੀ ਪੰਚਕੂਲਾ ਵਜੋਂ ਤਾਇਨਾਤ ਹਨ।
ਦੱਸ ਦੇਈਏ ਕਿ ਹਰਿਆਣਾ ਕੇਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੀ ਸੁਰੱਖਿਆ ਅਤੇ ਟ੍ਰੈਫਿਕ ਦੀ ਐਸਐਸਪੀ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਹਰਿਆਣਾ ਸਰਕਾਰ ਨੇ 30 ਨਵੰਬਰ 2023 ਨੂੰ ਵਾਪਸ ਬੁਲਾ ਲਿਆ ਸੀ। ਉਦੋਂ ਤੋਂ ਇਹ ਅਹੁਦਾ ਖਾਲੀ ਸੀ। ਹੁਣ ਇਸ ਅਹੁਦੇ 'ਤੇ ਆਈਪੀਐਸ ਸੁਮੇਰ ਪ੍ਰਤਾਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ
(For more Punjabi news apart from Chandigarh News: Sumer Pratap Singh is new Chandigarh traffic SSP, stay tuned to Rozana Spokesman)