Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ 26 ਮਹੀਨਿਆਂ ’ਚ ਕੀਤੀ 17.17 ਕਰੋੜ ਰੁਪਏ ਦੇ ਡੀਜ਼ਲ ਦੀ ਬਚਤ
Published : Mar 19, 2024, 11:28 am IST
Updated : Mar 19, 2024, 11:28 am IST
SHARE ARTICLE
Diesel worth Rs 17.17 cr saved in Chandigarh in 26 months: Data
Diesel worth Rs 17.17 cr saved in Chandigarh in 26 months: Data

ਇਲੈਕਟ੍ਰਿਕ ਬੱਸਾਂ ਦੀ ਵਰਤੋਂ ਨਾਲ ਬਚਾਇਆ 20.38 ਲੱਖ ਲੀਟਰ ਡੀਜ਼ਲ

Chandigarh News: ਚੰਡੀਗੜ੍ਹ ਪ੍ਰਸ਼ਾਸਨ ਅਨੁਸਾਰ ਚੰਡੀਗੜ੍ਹ ਵਿਚ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਨਾਲ 26 ਮਹੀਨਿਆਂ ਦੇ ਸਮੇਂ ਵਿਚ 17.17 ਕਰੋੜ ਰੁਪਏ ਦੇ ਡੀਜ਼ਲ ਦੀ ਬਚਤ ਹੋਈ ਹੈ। ਚੰਡੀਗੜ੍ਹ ਦੀਆਂ ਸੜਕਾਂ 'ਤੇ 80 ਇਲੈਕਟ੍ਰਿਕ ਬੱਸਾਂ ਚਲਦੀਆਂ ਹਨ, ਜਿਨ੍ਹਾਂ ਨੂੰ ਆਉਣ ਵਾਲੇ ਮਹੀਨਿਆਂ ਵਿਚ ਵਧਾ ਕੇ 100 ਕਰ ਦਿਤਾ ਜਾਵੇਗਾ।

ਪ੍ਰਸ਼ਾਸਨ ਦੇ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਅੰਕੜਿਆਂ ਅਨੁਸਾਰ ਇਲੈਕਟ੍ਰਿਕ ਬੱਸਾਂ ਚੱਲਣ ਨਾਲ 17.17 ਕਰੋੜ ਰੁਪਏ ਮੁੱਲ ਦੇ ਲਗਭਗ 20.38 ਲੱਖ ਲੀਟਰ ਡੀਜ਼ਲ ਦੀ ਬਚਤ ਹੋਈ ਹੈ। ਇਨ੍ਹਾਂ 80 ਵਾਹਨਾਂ ਨੇ ਲਗਭਗ 5380.42 ਟਨ ਕਾਰਬਨ ਨਿਕਾਸ ਨੂੰ ਘਟਾਉਣ ਵਿਚ ਵੀ ਮਦਦ ਕੀਤੀ। ਇਕ ਇਲੈਕਟ੍ਰਿਕ ਬੱਸ ਇਕ ਵਾਰ ਚਾਰਜ ਕਰਨ 'ਤੇ ਲਗਭਗ 130 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।

ਅਧਿਕਾਰੀਆਂ ਮੁਤਾਬਕ ਕਿਸੇ ਵਾਹਨ ਨੂੰ ਪੂਰੀ ਤਰ੍ਹਾਂ ਚਾਰਜ ਕਰਨ 'ਚ ਕਰੀਬ ਦੋ ਘੰਟੇ ਦਾ ਸਮਾਂ ਲੱਗਦਾ ਹੈ। ਇਨ੍ਹਾਂ ਇਲੈਕਟ੍ਰਿਕ ਬੱਸਾਂ ਵਿਚ 36 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਰੋਜ਼ਾਨਾ ਇਹ ਬੱਸਾਂ ਔਸਤਨ 200 ਤੋਂ 300 ਕਿਲੋਮੀਟਰ ਦੀ ਦੂਰੀ ਤੈਅ ਕਰਦੀਆਂ ਹਨ। ਇਨ੍ਹਾਂ ਬੱਸਾਂ 'ਚ ਰੋਜ਼ਾਨਾ ਕਰੀਬ 15,000 ਯਾਤਰੀ ਸਫਰ ਕਰਦੇ ਹਨ।

ਨਵੰਬਰ 2021 ਵਿਚ ਚੰਡੀਗੜ੍ਹ ਵਿਚ 80 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ ਸੀ। ਟਰਾਂਸਪੋਰਟ ਵਿਭਾਗ ਦੇ ਅੰਕੜਿਆਂ ਅਨੁਸਾਰ ਇਨ੍ਹਾਂ 26 ਮਹੀਨਿਆਂ ਵਿਚ ਲਗਭਗ 1.50 ਕਰੋੜ ਯਾਤਰੀਆਂ ਨੇ ਯਾਤਰਾ ਕੀਤੀ ਹੈ। ਡਾਇਰੈਕਟਰ (ਟਰਾਂਸਪੋਰਟ) ਪ੍ਰਦਿਊਮਨ ਸਿੰਘ ਨੇ ਦਸਿਆ ਕਿ ਇਲੈਕਟ੍ਰਿਕ ਬੱਸਾਂ ਨੇ 20,38,039 ਲੀਟਰ ਡੀਜ਼ਲ ਦੀ ਬਚਤ ਕੀਤੀ ਹੈ ਅਤੇ ਉਹ 5380.42 ਟਨ ਕਾਰਬਨ ਨਿਕਾਸ ਨੂੰ ਵੀ ਬਚਾਉਣ ਦੇ ਯੋਗ ਹੋਏ ਹਨ।

ਉਨ੍ਹਾਂ ਕਿਹਾ, “ਜੇ ਅਸੀਂ ਅੰਕੜਿਆਂ ਨੂੰ ਵੇਖੀਏ ਤਾਂ ਇਨ੍ਹਾਂ ਇਲੈਕਟ੍ਰਿਕ ਬੱਸਾਂ ਵਿਚ 1.50 ਕਰੋੜ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ ਹੈ। ਅਸ਼ੋਕ ਲੇਲੈਂਡ ਇਲੈਕਟ੍ਰਿਕ ਬੱਸਾਂ ਰਾਹੀਂ 99,61,497 ਅਤੇ ਆਈਸ਼ਰ ਬੱਸਾਂ ਰਾਹੀਂ 51,73,008 ਯਾਤਰੀਆਂ ਨੇ ਯਾਤਰਾ ਕੀਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਹੀ 100 ਵਾਧੂ ਇਲੈਕਟ੍ਰਿਕ ਬੱਸਾਂ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਉਹ 350 ਡੀਜ਼ਲ ਬੱਸਾਂ ਦੇ ਪੂਰੇ ਫਲੀਟ ਨੂੰ ਬਦਲਣ ਦਾ ਇਰਾਦਾ ਰੱਖਦਾ ਹੈ। ਇਨ੍ਹਾਂ ਨੂੰ 2027-28 ਤਕ ਇਲੈਕਟ੍ਰਿਕ ਬੱਸਾਂ ਨਾਲ ਬਦਲਣ ਦਾ ਟੀਚਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ 80 ਬੱਸਾਂ ਦਾ ਇਹ ਬੇੜਾ ਮਿਲਿਆ ਸੀ। 40 ਬੱਸਾਂ ਦੀ ਪਹਿਲੀ ਖੇਪ ਆਈ ਸੀ ਅਤੇ ਇਸ ਤੋਂ ਬਾਅਦ ਹੋਰ 40 ਬੱਸਾਂ ਆਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement