Chandigarh News: ਮੇਜਰ ਜਨਰਲ ਹਰਕੀਰਤ ਸਿੰਘ ਨੇ ਚੰਡੀਮੰਦਰ ਕਮਾਂਡ ਹਸਪਤਾਲ ਦੀ ਸੰਭਾਲੀ ਕਮਾਨ
Published : May 19, 2025, 4:20 pm IST
Updated : May 19, 2025, 4:20 pm IST
SHARE ARTICLE
Chandigarh News: Major General Harkirat Singh takes over command of Chandimandir Command Hospital
Chandigarh News: Major General Harkirat Singh takes over command of Chandimandir Command Hospital

ਵਿਸ਼ਵ ਪੱਧਰੀ ਡਾਕਟਰੀ ਦੇਖਭਾਲ, ਖੋਜ ਅਤੇ ਸਿਖਲਾਈ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੋਵੇਗੀ-ਹਰਕੀਰਤ ਸਿੰਘ

Chandigarh  News:  ਮੇਜਰ ਜਨਰਲ ਹਰਕੀਰਤ ਸਿੰਘ, ਜੋ ਕਿ ਇੱਕ ਪ੍ਰਸਿੱਧ ਨਿਊਕਲੀਅਰ ਮੈਡੀਸਨ ਸਪੈਸ਼ਲਿਸਟ ਅਤੇ ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐਫਐਮਸੀ), ਪੁਣੇ ਦੇ ਸਾਬਕਾ ਵਿਦਿਆਰਥੀ ਹਨ, ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਵਿੱਚੋਂ ਇੱਕ, ਚੰਡੀਮੰਦਰ ਕਮਾਂਡ ਹਸਪਤਾਲ (ਪੱਛਮੀ ਕਮਾਂਡ)  ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਰਸਮੀ ਤੌਰ 'ਤੇ 17 ਮਈ, 2025 ਨੂੰ ਚਾਰਜ ਸੰਭਾਲਿਆ।

ਕਲੀਨਿਕਲ ਉੱਤਮਤਾ ਅਤੇ ਪ੍ਰਸ਼ਾਸਕੀ ਮੁਹਾਰਤ ਵਿੱਚ ਆਪਣੇ ਵਿਆਪਕ ਪਿਛੋਕੜ ਦੇ ਨਾਲ, ਮੇਜਰ ਜਨਰਲ ਮਨਕੀਰਤ ਸਿੰਘ ਹਸਪਤਾਲ ਦੇ ਮਿਆਰਾਂ ਅਤੇ ਸਮਰੱਥਾਵਾਂ ਨੂੰ ਹੋਰ ਵਧਾਉਣ ਦੇ ਚਾਹਵਾਨ ਹਨ। ਉਨ੍ਹਾਂ ਦੀ ਅਗਵਾਈ ਵਿਸ਼ਵ ਪੱਧਰੀ ਡਾਕਟਰੀ ਦੇਖਭਾਲ, ਖੋਜ ਅਤੇ ਸਿਖਲਾਈ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੋਵੇਗੀ।

ਮੇਜਰ ਜਨਰਲ ਹਰਕੀਰਤ ਸਿੰਘ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਦੇ ਇੱਕ ਬਹੁਤ ਹੀ ਨਿਪੁੰਨ ਅਧਿਕਾਰੀ ਹਨ। ਉਨ੍ਹਾਂ ਨੇ ਦੇਸ਼ ਭਰ ਦੇ ਪ੍ਰਮੁੱਖ ਏਐਫਐਮਐਸ ਸੰਸਥਾਨਾਂ ਅਤੇ ਮੁੱਖ ਫਾਰਮੇਸ਼ਨ ਹੈੱਡਕੁਆਰਟਰਾਂ ਵਿੱਚ ਵੱਖ-ਵੱਖ ਨਿਯੁਕਤੀਆਂ ਵਿੱਚ ਸੇਵਾ ਨਿਭਾਈ ਹੈ।  ਮੈਡੀਕਲ ਵਿਗਿਆਨ ਲਈ ਉਨ੍ਹਾਂ ਦੀ ਡੂੰਘੀ ਸਮਝ ਤੇ ਆਰਮੀ ਫੋਰਮੇਸ਼ਨਸ 'ਚ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਰਣਨੀਤਕ ਅਨੁਭਵ ਹੋਣ ਦੇ ਕਾਰਣ, ਉਹ ਕਮਾਂਡ ਹਸਪਤਾਲ (ਪੱਛਮੀ ਕਮਾਂਡ) ਦੀ ਅਗਵਾਈ ਕਰਨ ਲਈ ਵਿਲੱਖਣ ਯੋਗਤਾ ਰੱਖਦੇ ਹਨ।

ਮੇਜਰ ਜਨਰਲ ਮਨਕੀਰਤ ਸਿੰਘ ਦੀ ਅਗਵਾਈ ਹੇਠ, ਕਮਾਂਡ ਹਸਪਤਾਲ ਵਿੱਚ ਕਲੀਨਿਕਲ ਉੱਤਮਤਾ, ਅਕਾਦਮਿਕ ਸਿਖਲਾਈ ਅਤੇ ਉੱਨਤ ਮੈਡੀਕਲ ਤਕਨਾਲੋਜੀਆਂ ਦੇ ਏਕੀਕਰਨ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement