
Verka Dairy Plant : CBI ਦੀ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਨੇ ਮੈਨੇਜਰ ਨੂੰ 2023 'ਚ ਠੇਕੇਦਾਰ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਸੀ ਗ੍ਰਿਫ਼ਤਾਰ
Verka Dairy Plant : ਚੰਡੀਗੜ੍ਹ- ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਵੇਰਕਾ ਡੇਅਰੀ ਪਲਾਂਟ ਮੁਹਾਲੀ ਦੇ ਡਿਪਟੀ ਮੈਨੇਜਰ ਆਸ਼ਿਮ ਕੁਮਾਰ ਸੇਨ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ (CBI) ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। CBI ਦੀ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਨੇ ਮੁਲਜ਼ਮ ਡਿਪਟੀ ਮੈਨੇਜਰ ਨੂੰ ਨਵੰਬਰ 2023 'ਚ ਠੇਕੇਦਾਰ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਭ੍ਰਿਸ਼ਟਾਚਾਰ ਵਿਰੋਧੀ ਵਿੰਗ ਨੇ ਠੇਕੇਦਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜੋ:Punjab News : ਤਲਾਸ਼ੀ ਅਭਿਆਨ -ਤੀਜਾ ਦਿਨ : ਪੰਜਾਬ ਪੁਲਿਸ ਵੱਲੋਂ ਸੂਬੇ ਭਰ ’ਚ ਵਾਹਨਾਂ ਦੀ ਚੈਕਿੰਗ
ਮਾਮਲੇ ਸਬੰਧੀ ਠੇਕੇਦਾਰ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਡਿਪਟੀ ਮੈਨੇਜਰ ਲਗਾਤਾਰ ਪ੍ਰੇਸ਼ਾਨ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਉਸ ਦੀ ਫ਼ਰਮ ਨੂੰ ਪਲਾਂਟ 'ਚ ਮੈਨਪਾਵਰ ਤੇ ਸੁਰੱਖਿਆ ਪ੍ਰਦਾਨ ਕਰਨ ਦਾ ਠੇਕਾ ਦਿੱਤਾ ਗਿਆ ਸੀ।ਮੁਲਜ਼ਮ ਰਿਸ਼ਵਤ ਦੀ ਰਕਮ ਨਾ ਦੇਣ 'ਤੇ ਠੇਕਾ ਰੱਦ ਕਰਨ ਦੀ ਧਮਕੀ ਰਿਹਾ ਸੀ। CBI ਨੇ ਟ੍ਰੈਪ ਲਗਾ 30,000 ਰੁਪਏ ਲੈਂਦਿਆਂ ਮੁਲਜ਼ਮ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਗਈ।ਅਦਾਲਤ ਨੇ ਹੁਣ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਦੇ ਦਿੱਤੀ। ਨਾਲ ਹੀ ਗਵਾਹਾਂ ਦੀ ਸੂਚੀ 'ਚ ਮਨਜ਼ੂਰੀ ਦੇਣ ਵਾਲੇ ਅਧਿਕਾਰੀ ਪੰਜਾਬ' ਮਿਲਕਫੈੱਡ ਦੇ ਮੈਨੇਜਿੰਗਡਾਇਰੈਕਟਰ ਕਮਲ ਕੁਮਾਰ ਗਰਗ ਦਾ ਨਾਂ ਜੋੜਣ ਲਈ ਸੀ.ਬੀ.ਆਈ. ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ। ਸੀ.ਬੀ.ਆਈ. ਨੇ ਅਦਾਲਤ 'ਚ ਫੋਰੈਂਸਿਕ ਵਿਗਿਆਨ ਲੈਬੋਰੇਟਰੀ (ਸੀ.ਐੱਫ.ਐੱਸ.ਐੱਲ.) ਦੀ ਕੈਮੀਕਲ ਜਾਂਚ ਰਿਪੋਰਟ ਵੀ ਪੇਸ਼ ਕਰਦਿਆਂ ਗਵਾਹਾਂ ਦੀ ਸੂਚੀ 'ਚ ਨਵੀਂ ਦਿੱਲੀ ਸੀ.ਐੱਫ.ਐੱਸ.ਐੱਲ. ਦੇ ਸਰਕਾਰੀ ਮਾਹਿਰ ਵਿਗਿਆਨੀ ਦਾ ਨਾਂ ਜੋੜਨ ਦੀ ਇਜਾਜ਼ਤ ਮੰਗੀ।
(For more news apart from Deputy Manager Verka Dairy Plant will be tried in the bribery case News in Punjabi, stay tuned to Rozana Spokesman)