
Chandigarh News : ਪੰਜਾਬ ਦੇ ਜਲ ਸਰੋਤ ਵਿਭਾਗ ਨੇ ਬਿਸਤ ਦੁਆਬ ਕੈਨਾਲ ਨੂੰ 33 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ
Chandigarh News in Punjabi : ਪੰਜਾਬ ਦੇ ਜਲ ਸਰੋਤ ਵਿਭਾਗ ਨੇ ਬਿਸਤ ਦੁਆਬ ਕੈਨਾਲ ਨੂੰ 33 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਬਿਸਤ ਦੁਆਬ ਕੈਨਾਲ 'ਤੇ ਚਲ ਰਹੇ ਉਸਾਰੀ ਦੇ ਕੰਮਾਂ ਦੇ ਮੱਦੇਨਜ਼ਰ ਨਹਿਰ ਬੰਦ ਰਹੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 20 ਦਸੰਬਰ, 2024 ਤੋਂ 21 ਜਨਵਰੀ, 2025 ਤੱਕ (ਦੋਵੇਂ ਦਿਨ ਸ਼ਾਮਲ) 33 ਦਿਨਾਂ ਲਈ ਨਹਿਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਰਕਾਰ ਨੇ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਇਹ ਹੁਕਮ ਜਾਰੀ ਕੀਤੇ ਹਨ।
(For more news apart from Bist Doab Canal will be closed for 33 days by the Water Resources Department of Punjab News in Punjabi, stay tuned to Rozana Spokesman)